ਦੁਬਈ ‘ਚ ਫੱਸੇ ਨੌਜਵਾਨ ਤੇ ਪਿੱਛੇ ਉਸਦੇ ਦੇ ਪਰਿਵਾਰ ਨੂੰ ਬਚਾਉਣ ਲਈ ਡਾ. ਓਬਰਾਏ ‘ਰੱਬ’ ਬਣ ਕੇ ਬੋਹੁੜੇ

ਬਟਾਲਾ, 17 ਜੂਨ (ਦਮਨ ਪਾਲ ਸਿੰਘ ) – ਧੌਖੇਬਾਜ਼ ਏਜੰਟ ਦਾ ਸ਼ਿਕਾਰ ਹੋਏ ਦੁੱਬਈ ਵਿੱਚ ਫੱਸੇ ਪੰਜਾਬੀ ਨੌਜਵਾਨ ਦੀ ਜਾਨ ਬਚਾਉਣ ਅਤੇ ਪਿੱਛੇ ਪਰਿਵਾਰ ਨੂੰ ਭੁੱਖਮਾਰੀ ਤੋ ਬਚਾਉਣ ਲਈ ‘ਰੱਬ ਦੇ ਫਰਿਸ਼ਤੇ’ ਬਣ ਕੇ ਬੋਹੁੜੇ ਹਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਉਬਰਾਏ, ਜਿੰਨਾਂ ਵੱਲੋਂ ਦੁੱਬਈ ਵਿੱਚ ਫਸੇ ਨੌਜਵਾਨ ਦੀ ਬਾਂਹ ਫੜਦਿਆਂ, ਜਿੱਥੇ ਰੋਟੀ, ਕਪੱੜਾ ਤੇ ਮਕਾਨ ਦੇਣ ਤੋ ਇਲਾਵਾ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਨੌਜਵਾਨ ਨੂੰ ਉਸਦੇ ਜੱਦੀ ਪਿੰਡ ਵਾਪਿਸ ਭੇਜਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ। ਉਥੇ ਨਾਲ ਹੀ ਸਰਬੱਤ ਦਾ ਭਲਾ ਟਰੱਸਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਵੱਲੋ ਡਾ. ਓਬਰਾਏ ਦੀ ਅਗਵਾਈ ਹੇਠ ਪੀੜ੍ਹਤ ਪਰਿਵਾਰ ਦੇ ਪਿੰਡ ਤੇ ਘਰ ਪਹੁੰਚ ਕੇ ਰਾਸ਼ਨ ਅਤੇ ਹੋਰ ਸਹਾਇਤਾ ਸਮੱਗਰੀ ਵੀ ਮਹੱਈਆਂ ਕਰਵਾਈ ਗਈ ਹੈ।
ਸੁਨਿਹਰੇ ਭਵਿੱਖ ਦੀ ਤਲਾਸ਼ ‘ਚ ਕੁਝ ਸਾਲ ਪਹਿਲਾ ਵਿਦੇਸ਼ ਗਿਆ ਨੌਜਵਾਨ ਹੋਇਆ ਧੌਖੇਬਾਜ਼ ਏਜੰਟ ਦਾ ਸ਼ਿਕਾਰ-
ਜਾਣਕਾਰੀ ਅਨੁਸਾਰ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਪਿੰਡ ਮਨੋਹਰਪੁਰ ਦਾ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਕੁਝ ਸਾਲ ਪਹਿਲਾ ਬਟਾਲਾ ਦੇ ਹੀ ਇੱਕ ਏਜੰਟ ਦੇ ਰਾਹੀ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਪਰਿਵਾਰ ਦੇ ਪਾਲਣ ਪੌਸ਼ਣ ਦੀ ਖਾਤਰ ਦੁੱਬਈ ਵਿਖੇ ਕੰਮ ਕਰਨ ਲਈ ਗਿਆ ਸੀ, ਜਿਥੇ ਉਹ ਇੱਕ ਧੌਖੇਬਾਜ਼ ਏਜੰਟ ਦਾ ਸ਼ਿਕਾਰ ਹੁੰਦਿਆਂ ਬੂਰੀ ਤਰ੍ਹਾਂ ਦੇ ਨਾਲ ਫੱਸ ਗਿਆ ਸੀ। ਜਦਕਿ ਦੁਬਈ ਦੇ ਏਜੰਟ ਵਲੋ ਮਨਜੀਤ ਸਿੰਘ ਦਾ ਪਾਸਪੋਰਟ ਅਤੇ ਹੋਰ ਕਾਗਜ਼ ਪੱਤਰ ਖੋਹ ਕੇ ਉਸ ਕੋਲੋ ਹੋਰ ਪੈਸਿਆਂ ਦੀ ਮੰਗ ਕਰਦਿਆਂ ਉਸ ਨੂੰ ਵਿਦੇਸ਼ ਦੀ ਧਰਤੀ ਤੇ ਦਰ-ਦਰ ਦੀਆਂ ਠੌਕਰਾਂ ਖਾਣ ਲਈ ਛੱਡ ਦਿੱਤਾ ਗਿਆ ਸੀ। ਗਰੀਬੀ ਦੇ ਕਾਰਨ ਬੇਹੱਦ ਮਾੜੇ ਹਲਾਤਾਂ ਦਾ ਸਹਾਮਣਾ ਕਰਦਿਆਂ ਜਦ ਪੀੜਤ ਮਨਜੀਤ ਸਿੰਘ ਨੇ ਮਨੁੱਖਤਾ ਦੇ ਰਖਵਾਲੇ ਅਤੇ ਇਨਸਾਨੀਅਤ ਦੇ ਰਹਿਬਰ ਡਾ. ਐਸ.ਪੀ. ਸਿੰਘ ਓਬਰਾਏ ਦੇ ਨਾਲ ਸਪੰਰਕ ਕਰਦਿਆਂ ਆਪਣੇ ਨਾਲ ਹੋਈ ਬੀਤੀ ਸੁਣਾਈ ਤਾਂ ਡਾ. ਓਬਰਾਏ ਵਲੋ ਨੌਜਵਾਨ ਮਨਜੀਤ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਕਰਦਿਆਂ ਇਸ ਨੂੰ ਸਹੀ ਸਲਾਮਤ ਆਪਣੇ ਪਰਿਵਾਰ ਦੇ ਕੋਲ ਭੇਜਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਰਾਹੀ ਪ੍ਰਕੀਰੀਆਂ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੁਬਈ ਵਿਖੇ ਡਾ. ਓਬਰਾਏ ਦੇ ਪੀ. ਆਰ. ਓ. ਅਤੇ ਸਰਬੱਤ ਦਾ ਭਲਾ ਟਰਸੱਟ ਦੇ ਸੀਨੀਅਰ ਨੁਮਾਇੰਦੇ ਬਲਦੀਪ ਸਿੰਘ ਚਾਹਲ ਵਲੋ ਸਾਰੀ ਕਾਗਜ਼ੀ ਕਾਰਵਾਈ ਮਕੁੰਮਲ ਕੀਤੀ ਗਈ ਹੈ, ਕਿਉਂਕਿ ਨੌਜਵਾਨ ਮਨਜੀਤ ਦੇ ਕੌਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਕੋਈ ਹੋਰ ਕਾਗਜ਼ ਪੱਤਰ ਸੀ। ਜਿਸ ਨਾਲ ਉਹ ਵਾਪਿਸ ਪਰਤ ਸਕੱਦਾ।
ਦੁਬਈ ਤੋ ਜਲਦ ਪਹੁੰਚੇਗਾ ਮਨਜੀਤ ਆਪਣੇ ਪਰਿਵਾਰ ਦੇ ਕੋਲ : ਡਾ. ਓਬਰਾਏ –
ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਡਾ. ਐਸ. ਪੀ. ਸਿੰਘ ਓਬਰਾਏ ਨੇ ਦੱਸਿਆਂ ਕਿ ਦੁਬਈ ਵਿਚ ਧੌਖੇਬਾਜ਼ ਏਜੰਟ ਦੇ ਕਾਰਨ ਫੱਸੇ ਨੌਜਵਾਨ ਮਨਜੀਤ ਸਿੰਘ ਦਾ ਪਾਸਪੋਰਟ ਏਜੰਟ ਵਲੋ ਰੱਖ ਲਿਆ ਗਿਆ ਸੀ, ਜਦਕਿ ਹੁਣ ਸਰਬੱਤ ਦਾ ਭਲਾ ਟਰਸੱਟ ਵਲੋ ਮਨਜੀਤ ਸਿੰਘ ਦਾ ਨਵਾਂ ਪਾਸਪੋਰਟ ਬਣਾ ਦਿੱਤਾ ਗਿਆ ਹੈ ਅਤੇ ਉਸ ਨੂੰ ਜੱਦੀ ਪਿੰਡ ਵਾਪਿਸ ਭੇਜਣ ਦੇ ਲਈ ਦੁਬਈ ਦੀ ਐਮਬੈਸੀ ਅਤੇ ਇੰਡੀਅਨ ਕਾਊਸਲੇਟ ਦੇ ਨਾਲ ਵੀ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ। ਡਾ. ਓਬਰਾਏ ਨੇ ਦੱਸਿਆਂ ਕਿ ਕਰੌਨਾ ਦੇ ਕਾਰਨ ਲਾਕਡਾਊਣ ਹੋਣ ਕਰਕੇ ਫਲਾਇਟਾਂ ਨਹੀ ਆ ਰਹੀਆਂ ਅਤੇ ਟਿਕਟਾਂ ਵੀ ਨਹੀ ਮਿਲ ਰਹੀਆਂ। ਜਦਕਿ ਬਹੁਤ ਹੀ ਜਲਦ ਇੰਮੀਗਰੇਸ਼ਨ ਤੋ ਮਨਜੀਤ ਸਿੰਘ ਦਾ ਆਊਟ ਪਾਸ ਬਣਾ ਕੇ ਉਸ ਨੂੰ ਹਵਾਈ ਜਹਾਜ਼ ਦੇ ਰਾਹੀ ਦੁਬਈ ਤੋ ਪੰਜਾਬ ਭੇਜ ਦਿੱਤਾ ਜਾਵੇਗਾ, ਕਿਉਂਕਿ ਮਨਜੀਤ ਦੇ ਵਾਪਿਸ ਆਉਣ ਦੇ ਲਈ ਸਰਬੱਤ ਦਾ ਭਲਾ ਟਰਸੱਟ ਵਲੋ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਰਾਹ ਪੱਧਰਾ ਕੀਤਾ ਗਿਆ ਹੈ।
ਮੂਸੀਬਤਾਂ ‘ਚ ਘਿਰੇ ਪਰਿਵਾਰ ਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫੜੀ ਬਾਂਹ –
ਇਸ ਦੌਰਾਨ ਮਨਜੀਤ ਸਿੰਘ ਦੇ ਪਿਤਾ ਬਖਸ਼ੀਸ਼ ਸਿੰਘ ਨੇ ਦੱਸਿਆਂ ਕਿ ਕੁੱਦਰਤ ਦਾ ਭਾਣਾ ਉਧਰ ਮੇਰਾ ਪੁੱਤਰ ਮਾੜੇ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਪਿਛੇ ਮੇਰੀ ਨੰਹੂ ਤੇ ਮਨਜੀਤ ਦੀ ਪਤਨੀ ਨਰਿੰਦਰ ਕੌਰ ਅਚਾਨਕ ਬਿਮਾਰ ਹੋ ਗਈ ਅਤੇ ਉਸ ਦੇ ਦੋ ਅਪ੍ਰੈਸ਼ਨ ਕਰਵਾਉਣੇ ਪਏ ਹਨ, ਪਰ ਉਹ ਵੀ ਠੀਕ ਨਹੀ ਹੋਏ, ਜਿਸ ਕਰਕੇ ਮੇਰੀ ਨੰਹੂ ਅਜੈ ਵੀ ਮੰਜੇ ਤੇ ਪਈ ਹੋਈ ਹੈ। ਉਨਾਂ ਦੱਸਿਆਂ ਕਿ ਮੈਂ ਮੈਰਿਜ਼ ਪੈਲਸਾਂ ਦੇ ਅੱਗੇ ਬਚਿਆਂ ਦੇ ਖਿਡੌਣੇ ਅਤੇ ਭਕਾਣੇ ਵੇਖਣ ਦਾ ਕੰਮ ਕਰਦਾ ਸੀ, ਪਰ ਕਰੌਨਾ ਮਹਾਂਮਾਰੀ ਦੇ ਕਾਰਨ ਸਾਰਾ ਕੰਮ ਕਾਜ਼ ਵੀ ਠੱਪ ਹੋ ਗਿਆ। ਅਤੇ ਪਰਿਵਾਰ ਤੇ ਇੱਕਦਮ ਮੂਸੀਬਤਾਂ ਦਾ ਪਹਾੜ ਟੁੱਟ ਪਇਆ। ਪਿਤਾ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਭੁੱਖਮਾਰੀ ਅਤੇ ਬਰਬਾਦੀ ਤੋ ਬਚਾਉਣ ਦੇ ਲਈ ਮਾਨਯੋਗ ਡਾ ਐਸ.ਪੀ. ਸਿੰਘ ਓਬਰਾਏ ਰੱਬ ਬਣ ਕੇ ਬਹੌੜੇ ਹਨ। ਜਿੰਨਾਂ ਨੇ ਦੂਬਈ ਵਿਚ ਮੇਰੇ ਪੁੱਤਰ ਦੀ ਜਿੰਦਗੀ ਬਚਾਉਦਿਆਂ ਉਸ ਨੂੰ ਪਿੰਡ ਲਿਆਉਣ ਦੇ ਲਈ ਅਹਿਮ ਉਪਰਾਲੇ ਕੀਤੇ ਹਨ, ਅਤੇ ਨਾਲ ਹੀ ਮੇਰੇ ਦੋ ਮਾਸੂਮ ਪੋਤਰਿਆਂ ਸਮੇਤ ਪਰਿਵਾਰ ਨੂੰ ਇਸ ਔਖੀ ਘੜੀ ਦੇ ਵਿਚ ਭੁੱਖਮਾਰੀ ਤੋ ਬਚਾਉਣ ਦੇ ਲਈ ਟਰਸੱਟ ਦੀ ਜ਼ਿਲਾ ਇਕਾਈ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਟੀਮ ਮੈਬਰਾਂ ਰਾਹੀਂ ਸਾਰੇ ਪ੍ਰਬੰਧ ਕੀਤੇ ਹਨ। ਬਖ਼ਸ਼ੀਸ਼ ਸਿੰਘ ਨੇ ਇਸ ਪਰਉਪਕਾਰੀ ਕਾਰਜ਼ ਦੇ ਲਈ ਸਤਿਕਾਰਯੋਗ ਡਾ. ਐਸ.ਪੀ. ਸਿੰਘ ਓਬਰਾਏ ਦਾ ਵਾਰ ਵਾਰ ਧੰਨਵਾਦ ਕਰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿਚ ਫੱਸੇ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਵਾਲੇ ਡਾ. ਓਬਰਾਏ ਨੂੰ ਪਰਮਾਤਮਾ ਲੰਬੀ ਉਪਰ, ਸਿਹਤਯਾਬੀ ਤੇ ਹੋਰ ਤਾਕਤ ਬਖ਼ਸ਼ੇ, ਤਾਂ ਜੋ ਮਾਪਿਆਂ ਦੇ ਜਿਗਰ ਦੇ ਟੋਟੇ ਕਦੇ ਵੀ ਉਨਾਂ ਤੋ ਵੱਖ ਨਾਂ ਹੋਣ।