ਨਰੇਸ਼ ਗੋਇਲ ਜੀ(ਬਟਾਲਾ) ਗੁਰਦਾਸਪੁਰ ਜਿਲ੍ਹੇ ਦੇ ਆਮ ਆਦਮੀ ਪਾਰਟੀ ਇੰਡਸਟਰੀ ਵਿੰਗ ਦੇ ਬਣੇ ਪ੍ਰਧਾਨ ।

ਬਟਾਲਾ 17 ਜੂਨ (ਦਮਨ ਪਾਲ ਸਿੰਘ)ਅੱਜ ਆਮ ਆਦਮੀ ਪਾਰਟੀ ਵਲੋਂ ਬਟਾਲਾ ਸ਼ਹਿਰ ਦੇ ਉਦਯੋਗਪਤੀ ਸ੍ਰੀ ਨਰੇਸ਼ ਗੋਇਲ ਜੀ ਨੂੰ ਚੰਡੀਗੜ ਵਿਖੇ ਪਾਰਟੀ ਹਾਈ ਕਮਾਂਡ ਪੰਜਾਬ ਇੰਡਸਟਰੀ ਵਿੰਗ ਦੇ ਪਰਧਾਨ ਸ੍ਰੀਮਤੀ ਨੀਨਾ ਮਿੱਤਲ ਜੀ ਅਤੇ ਵਾਈਸ ਪ੍ਰਧਾਨ ਅਨਿਲ ਠਾਕੁਰ ਜੀ ਵਲੋਂ ਜਿਲਾ ਗੁਰਦਾਸ ਪੁਰ ਦੇ ਇੰਡਸਟਰੀ ਵਿੰਗ ਦਾ ਪਰਧਾਨ ਲਗਾਇਆ ਗਿਆ ਜਿਸ ਉਤੇ ਓਹਨਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਰੇਸ਼ ਗੋਇਲ ਜੀ ਨੇ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਮੈ ਇਸ ਜਿੰਮੇਵਾਰੀ ਨੂੰ ਤਨ ਮਨ ਧੰਨ ਨਾਲ ਨਿਭਾਵਾਗਾਂ ।ਸਹਿਯੋਗੀ ਸਾਥੀ ਸੀਨੀਅਰ ਆਗੂ ਅਨਿਲ ਅਗਰਵਾਲ ਜੀ ਅਤੇ ਜਰਨੈਲ ਸਿੰਘ ਡਾਂ ਸੁਦਰਸ਼ਨ ਅਰੁਨ ਸੋਨੀ ਰਛਪਾਲ ਬਾਜਵਾ ਹਰਜੀਤ ਆਦਿ ਹਾਜ਼ਿਰ ਸਨ ।