ਜਰੂਰਤਮੰਦ ਕੰਨਿਆ ਦੇ ਵਿਆਹ ਤੇ ਬੈਡ ਭੇਂਟ ਕੀਤਾ

ਲੋੜਵੰਦ ਲੜਕੀ ਦੇ ਵਿਆਹ ਤੇ ਬੈਡ ਭੇਂਟ ਕਰਦੇ ਹੋਏ ਗੁੰਦੀਪ ਵਰਮਾਂ ਤੇ ਸਾਥੀ।
ਕੁਰਾਲੀ-ਜਗਦੀਸ਼ ਸਿੰਘ : ਸਮਾਜ ਸੇਵਾ ਦੇ ਖੇਤਰ ਵਿੱਚ ਹਰ ਮੌਕੇ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੀ ਸੰਸਥਾ ਲਾਇਨਜ਼ ਯੂਥ ਦਲ ਜਿਸ ਦੇ ਕੌਮੀ ਪ੍ਰਧਾਨ ਗੁੰਦੀਪ ਵਰਮਾਂ ਹਨ ਕਿਸੇ ਪਛਾਣ ਦੀ ਮੁਹਤਾਜ਼ ਨਹੀਂ। ਗਰੀਬ ਲੜਕੀਆਂ ਦੇ ਵਿਆਹ ਮੌਕੇ ਇਹ ਅਕਸਰ ਜਰੂਰਤ ਦਾ ਸਮਾਨ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਇਨ੍ਹਾਂ ਨੂੰ ਕਿਸੇ ਲੋੜਵੰਦ ਕੰਨਿਆ ਦੇ ਵਿਆਹ ਦਾ ਪਤਾ ਲੱਗਿਆ ਤਾਂ ਲੜਕੀ ਦੇ ਪਰਿਵਾਰ ਨੂੰ ਜਰੂਰਤ ਪੁੱਛਕੇ ਕੰਨਿਆ ਦੇ ਵਿਆਹ ਲਈ ਬੈਡ ਤੇ ਗੱਦੇ ਦਿੱਤੇ ਗਏ। ਇਸ ਮੌਕੇ ਪ੍ਰਧਾਨ ਗੁੰਦੀਪ ਵਰਮਾਂ ਨੇ ਕਿਹਾ ਕਿ ਸਮਾਜ ਵਿਚ ਲੜਕੀਆਂ ਨੂੰ ਕੰਨਿਆ ਦੇ ਰੂਪ ਵਿਚ ਮੰਨਿਆਂ ਜਾਂਦਾ ਹੈ ਇਸ ਲਈ ਕੰਨਿਆ ਦੇ ਵਿਆਹ ਵਿਚ ਮੱਦਦ ਕਰਨ ਤੋਂ ਵੱਡਾ ਕੋਈ ਪੁੰਨ ਦਾ ਕਾਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਲੋੜਵੰਦ ਕੰਨਿਆ ਦੇ ਵਿਆਹ ਵਿਚ ਜਰੂਰਤ ਦਾ ਸਾਮਾਨ ਦੇ ਕੇ ਮੱਦਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਕਲੱਬ ਦੇ ਮੈਂਬਰ ਪਰਮ ਚਤਮਾਲੀ ਹਕਾ ਚਮਕੌਰ ਸਾਹਿਬ ਇੰਚਾਰਜ, ਇੰਦਰਪ੍ਰੀਤ ਸਿੰਘ ਇੰਚਾਰਜ ਚਟਮਾਲਾ, ਸੁਖਲਾਲ ਸਿੰਘ ਆਦਿ ਹਾਜ਼ਰ ਸਨ।