ਪਿੰਡ ਕੰਗ ਵਿੱਚ ਸੁਲੱਖਣ ਸਿੰਘ ਨੇ ਆਪਣੀ ਜਮੀਨ ਵਿੱਚ ਇੱਕ ਕਨਾਲ ਦਾ ਜੰਗਲ ਲਗਾਇਆ

ਖੰਡੂਰ ਸਾਹਿਬ 20 ਜੂਨ( )ਖੰਡੂਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਕੰਗ ਦੇ ਸਰਦਾਰ ਸੁਲੱਖਣ ਸਿੰਘ ਨੇ ਆਪਣੀ ਜਮੀਨ ਵਿੱਚ ਕਾਰ ਸੇਵਾ ਖੰਡੂਰ ਸਾਹਿਬ ਵੱਲੋਂ ਇਕ ਕਨਾਲ ਰਕਬੇ ਵਿੱਚ ਜੰਗਲ ਲਗਾਇਆ ਗਿਆ, ਇਸ ਤਰ੍ਹਾਂ ਇੱਥੇ 350 ਤਰਾ ਦੇ ਦਰਖ਼ਤ ਲਗਾਏ ਗਏ, ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਦੇ ਮੈਂਬਰ ਮੌਜੂਦ ਸਨ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸ, ਦਵਿੰਦਰ ਸਿੰਘ ਦੀ ਮਜੂਦਗੀ ਵਿੱਚ ਸੇਵਾਦਾਰਾਂ ਦੀ ਟੀਮ ਨੇ ਬੂਟੇ ਲਗਾਏ, ਇਸ ਮੌਕੇ ਤੇ ਸਰਦਾਰ ਦਵਿੰਦਰ ਸਿੰਘ ਨੇ ਦੱਸਿਆ ਇਹ ਜੰਗਲ ਲਗਾਉਣ ਦੀ ਇਹ ਮੁਹਿੰਮ ਕਾਰ ਸੇਵਾ ਬਾਬਾ ਸੇਵਾ ਸਿੰਘ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਹੈ, ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਹੈ