ਪਿੰਡ ਫਤਹਿਪੁਰ ਦੀ ਪੰਚਾਇਤ ਵੱਲੋਂ ਸੁਖਵਿੰਦਰ ਗਿੱਲ ਤੇ ਸਾਥੀਆਂ ਦਾ ਸਨਮਾਨ

ਪਿੰਡ ਫਤਹਿਪੁਰ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਰੁਪਿੰਦਰ ਰਾਜੂ ਸਮਾਜ ਸੇਵੀਸੁਖਵਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ

ਕੁਰਾਲੀ,ਜਗਦੀਸ਼ ਸਿੰਘ : ਗ੍ਰਾਮ ਪੰਚਾਇਤ ਪਿੰਡ ਫਤਹਿਪੁਰ ਵੱਲੋ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਘਾੜ ਇਲਾਕੇ   ਵਿੱਚ ਲੋੜਵੰਦ ਪਰਿਵਾਰਾਂ ਦੀ ਕੀਤੀ ਸੇਵਾ ਬਦਲੇ ਅੱਜ ਪਿੰਡ ਦੀ ਪੰਚਾਇਤ ਵੱਲੋਂ ਸਮਾਜ  ਸੇਵੀ ਆਗੂ ਸੁਖਵਿੰਦਰ ਸਿੰਘ ਗਿੱਲ ਪਿੰਡ ਸਿੰਬਲ ਝੱਲੀਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਬਲਾਕ ਸੰਮਤੀ ਦੇ ਚੇਅਰਮੈਨ ਰੁਪਿੰਦਰ ਸਿੰਘ ਰਾਜੂ ਚੈੜੀਆਂ ਨੇ ਸਨਮਾਨਿਤ  ਕੀਤਾ। ਇਸ ਮੌਕੇ ਰੂਪਨਗਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਸਾਬਕਾ ਸਰਪੰਚ ਹੇਤਰਾਮ, ਅਰਵਿੰਦਰ ਗਿੱਲ ਬੰਟੀ, ਬਰਿਆਮ ਸਿੰਘ ਅਤੇ  ਜਗਤਾਰ ਸਿੰਘ ਬੜਾ ਪਿੰਡ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਚੇਅਰਮੈਨ ਰੁਪਿੰਦਰ ਸਿੰਘ ਰਾਜੂ ਨੇ ਕਿਹਾ ਕਿ ਸੰਸਾਰ ਵਿਚ ਫੈਲੀ ਕੋਰੋਨਾ ਮਹਾਮਾਰੀ ਨੇ ਵੱਡੇ ਵੱਡੇ ਦੇਸ਼ਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਕਰ ਦਿੱਤਾ ਹੈ। ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ ਅਤੇ ਗਰੀਬ ਲੋਕ ਰੋਜ਼ੀ ਰੋਟੀ ਤੋਂ ਅਵਾਜਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਲਾਕੇ ਵਿਚ ਮਹਾਮਾਰੀ ਦੇ ਦੌਰਾਨ ਗਰੀਬ ਲੋਕਾਂ ਨੂੰ ਰਾਸ਼ਨ ਅਤੇ ਪਿੰਡ ਫਤਹਿਪੁਰ ਵਿਚ ਇਕ ਗਰੀਬ ਪਰਿਵਾਰ ਨੂੰ ਲੈਂਟਰ ਪਾ ਕੇ ਦੇਣਾ ਅਤੇ ਪਿੰਡ ਪੁਰਖਾਲੀ ਵਿਖੇ ਬੈਠੇ ਗੱਡੀਆਂ ਵਾਲਿਆਂ ਦੀਆਂ ਝੁੱਗੀਆਂ ਲਈ ਨਵੀਆਂ ਤਰਪਾਲਾਂ ਦੇ ਕੇ ਸੇਵਾ ਕੀਤੀ ਹੈ। ਸਰਪੰਚ ਪਿੰਡ ਫਤਹਿਪੁਰ ਸਰਬਜੀਤ ਕੌਰ ਨੇ ਕਿਹਾ ਕਿ ਸਾਨੂੰ ਅਜਿਹੇ ਬੁਰੇ ਸਮੇਂ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹੀ ਸੰਦੇਸ਼ ਦਿੱਤਾ ਹੈ। ਸਮਾਜ ਸੇਵੀ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਰਹਿਨੁਮਾਈ ਹੇਠ ਮੇਰੇ ਪਰਿਵਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਦੌਰਾਨ ਘਾੜ ਇਲਾਕੇ ਦੇ ਲੋੜਵੰਦ 250 ਦੇ ਕਰੀਬ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ। ਉਨ੍ਹਾਂ ਕਿਹਾ ਕਿ ਮੈਂ ਪਰਮਾਤਮਾ ਦਾ ਸ਼ੁੱਕਰ ਗੁਜ਼ਾਰ ਹਾਂ ਕਿ ਮੈਂ ਅਜਿਹੀ ਮਹਾਮਾਰੀ ਦੇ ਸਮੇਂ ਲੋਕਾਂ ਦੀ ਸੇਵਾ ਕਰ ਸਕਿਆ ਹਾਂ, ਕਿਉਂਕਿ ਅੱਜ ਸਮਾਂ ਅਜਿਹਾ ਹੈ ਕਿ ਗਰੀਬ ਲੋਕ ਰੋਟੀ ਤੋਂ ਵੀ ਅਵਾਜਾਰ ਹੋ ਗਏ ਹਨ ਅਤੇ ਕੰਮ ਕਾਰ ਠੱਪ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਮੈਂ ਲੋੜਵੰਦ ਲੋਕਾਂ ਦੀ ਸੇਵਾ ਵਿਚ ਹਮੇਸ਼ਾਂ ਹਾਜ਼ਰ ਰਹਾਂਗਾ।  ਇਸ ਮੌਕੇ ਸਮਾਜ ਸੇਵੀ ਹਰਚੰਦ ਸਿੰਘ, ਦਵਿੰਦਰ ਸਿੰਘ ਜੱਸੀ, ਕੁਲਵਿੰਦਰ ਸਿੰਘ, ਰਜਿੰਦਰ ਸਿੰਘ, ਦਲਵੀਰ ਕੌਰ, ਕਰਮਜੀਤ ਕੌਰ, ਕੁਲਦੀਪ ਕੌਰ, ਤਾਰਾ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published.