ਬਹੁਤ ਜਲਦ ਆਲੀਵਾਲ ਰੋਡ ਦੀ ਸੜਕ ਅਤੇ ਸੀਵਰੇਜ ਦਾ ਕੰਮ ਹੋਣ ਜਾ ਰਿਹਾ ਹੈ (ਦਵਿੰਦਰ ਸਿੰਘ ਕਾਲਾ ਰਜਿੰਦਰਾ ਫਾਉਂਡਰੀ ਵਾਲੇ) ਨਵਾਂ ਸੀਵਰੇਜ ਪੈਣ ਨਾਲ ਲੋਕਾ ਨੂੰ ਮਿਲੇਗੀ ਸੀਵਰੇਜ ਦੇ ਗੰਦੇ ਪਾਣੀ ਤੋ ਨਿਯਾਤ

ਬਟਾਲਾ 20 ਜੂਨ (ਦਮਨ ਪਾਲ ਸਿੰਘ) ਪ੍ਰਧਾਨ ਮੰਤਰੀ ਅੰਮ੍ਰਿਤ ਯੋਜਨਾ ਅਧੀਨ ਸ਼ਹਿਰ ਬਟਾਲਾ ਦੇ ਅਲੀਵਾਲ ਰੋਡ ਦੇ ਸੀਵਰੇਜ ਅਤੇ ਸੜਕ ਦਾ ਕੰਮ ਜਲਦ ਹੀ ਹੋਣ ਜਾ ਰਿਹਾ ਹੈ। ਜਿਸ ਦਾ ਟੈਂਡਰ ਪਾਸ ਹੋ ਚੁੱਕੇ ਹਨ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਦਵਿੰਦਰ ਸਿੰਘ (ਕਾਲਾ )ਰਜਿੰਦਰਾਂ ਫਾਉਡਰੀ ਵਾਲਿਆ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਅਲੀਵਾਲ ਰੋਡ ਦਾ ਕੰਮ ਜੋ ਕਿ ਥੋੜ੍ਹੇ ਸਮੇਂ ਵਿਚ ਹੋਣ ਜਾ ਰਿਹਾ ਹੈ। ਇਸ ਸੰਬੰਧੀ ਮੇਰੀ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਨਾਲ ਗਲ ਵੀ ਹੋ ਚੁੱਕੀ ਹੈ ਅਤੇ ਉਨਾ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀ ਜਲਦ ਹੀ ਅਲੀਵਾਲ ਰੋਡ ਦੀ ਸੜਕ ਅਤੇ ਸੀਵਰੇਜ ਦਾ ਕੰਮ ਕਰਵਾਉਣ ਜਾ ਰਹੇ ਹਾਂ।
ਪਹਿਲਾਂ ਹੀ ਬਟਾਲਾ ਸ਼ਹਿਰ ਵਿਖੇ ਅੰਮ੍ਰਿਤ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਤਹਿਤ 141 ਕਰੋੜ ਰੁਪਏ ਖਰਚ ਕੇ ਪੂਰੇ ਸ਼ਹਿਰ ਵਿੱਚ ਸੀਵਰੇਜ ਲਾਈਨਾ, ਵਾਟਰ ਸਪਲਾਈ ਲਾਈਨਾ ਪਾਉਣ ਦੇ ਨਾਲ ਇੱਕ ਸੀਵਰੇਜ ਟਰੀਟਮੈਂਟ ਪਲਾਂਟ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤ ਯੋਜਨਾ ਬਟਾਲਾ ਸ਼ਹਿਰ ਦੀ ਕਾਇਆ ਕਲਪ ਕਰਨ ਵਿੱਚ ਸਹਾਈ ਹੋਵੇਗੀ ਅਤੇ ਜਿਨ੍ਹਾਂ ਕਲੋਨੀਆਂ ਵਿੱਚ ਸੀਵਰੇਜ ਨਹੀਂ ਹੈ ਉਥੇ ਨਵਾਂ ਸੀਵਰੇਜ ਪਾਇਆ ਜਾਵੇਗਾ ਅਤੇ ਨਾਲ ਹੀ ਅਲੀਵਾਲ ਰੋਡ ਦੇ ਵਸਨੀਕਾਂ ਨੂੰ ਜੋ ਲੰਮੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਨੂੰ ਜਲਦ ਹੀ ਇਸ ਮੁਸ਼ਕਿਲ ਤੋ ਨਯਾਤ ਮਿਲੇਗੀ । ਅਗੇ ਗਲਬਾਤ ਕਰਦੇ ਹੋਏ ਸ੍ਰ ਦਵਿੰਦਰ ਸਿੰਘ ਰਜਿੰਦਰਾ ਫਾਊਂਡਰੀ ਵਾਲਿਆ ਨੇ ਕਿਹਾ ਕਿ ਇਸ ਸੰਬੰਧੀ ਮੇਰੀ ਸੀਵਰੇਜ ਬੋਰਡ ਅਤੇ P W D ਦੇ ਮਹਿਕਮੇ ਨਾਲ ਗੱਲ ਹੋ ਚੁੱਕੀ ਹੈ ਉਨਾ ਆਖਿਆ ਕਿ ਅਸੀ ਇਹ ਕੰਮ ਜਲਦੀ ਹੀ ਕਰਨ ਜਾ ਰਹੇ ਹਾਂ।ਸ੍ਰ ਦਵਿੰਦਰ ਸਿੰਘ ਨੇ ਆਖਿਆ ਕਿ ਇਹ ਸੀਵਰੇਜ ਦੋ ਫੁਟ ਦਾ ਪੈਣ ਜਾ ਰਿਹਾ ਹੈ ਜੋ ਕਿ ਅਸ਼ੀਰਵਾਦ ਪੈਲਸ ਤੋ ਲੈ ਕੇ ਬਾਈਪਾਸ ਤੋ ਡਾਇਮੰਡ ਪੈਲਸ ਦੇ ਅਗੋਂ ਦੀ ਹੁੰਦਾ ਹੋਇਆ ਰੇਲਵੇ ਕ੍ਰਾਸਿੰਗ ਦੇ ਹੇਠਲੇ ਪਾਸਿਉਂ ਤੋ ਹੁੰਦਾ ਹੋਇਆ ਹੰਸਲੀ ਨਾਲਾ ਨਾਲ ਜੋੜਿਆ ਜਾਵੇਗਾ। ਇਹ ਸੀਵਰੇਜ ਪੈਣ ਨਾਲ ਜਿਵੇ ਕਿ ਤੇਲੀਆਵਾਲ,,ਜੁਝਾਰ ਨਗਰ,,ਅਜੀਤ ਨਗਰ,,ਸਰਕਾਰੀ ਕੁਆਰਟਰ,,ਫੈਜਪੂਰਾ,,ਅਲੀਵਾਲ ਰੋਡ ਅਤੇ ਹੋਰ ਵੀ ਨਾਲ ਲਗਦੀਆਂ ਕਲੋਨੀਆਂ ਨੂੰ ਇਸ ਨਾਲ ਜੋੜ ਕੇ ਲੋਕਾਂ ਨੂੰ ਆ ਰਹੀ ਗੰਦੇ ਪਾਣੀ ਦੀ ਸਮੱਸਿਆ ਤੋ ਲੋਕਾਂ ਨੂੰ ਨਯਾਤ ਮਿਲੇਗੀ। ਅਤੇ ਨਾਲ ਹੀ ਅਲੀਵਾਲ ਰੋਡ ਦੀ ਸੜਕ ਨਵੀ ਬਣਾ ਕੇ ਦਿਤੀ ਜਾਵੇਗੀ । ਮੈ ਅਗੇ ਵੀ ਦੋ ਵਾਰ ਐਮ ਸੀ ਰਹਿ ਕੇ ਆਪਣੇ ਵਾਰਡ ਵਿੱਚ ਪੈਂਦੇ ਅਜੀਤ ਨਗਰ ਦੀਆ ਗਲੀਆਂ ਅਤੇ ਨਾਲੀਆਂ ਤੇ ਸੀਵਰੇਜ ਦਾ ਕੰਮ ਕਰਵਾ ਚੁੱਕਾ ਹਾਂ।

Leave a Reply

Your email address will not be published.