14 ਪਰਵਾਸੀ ਪੰਜਾਬੀ ਘਰਾਂ ਨੂੰ ਵਾਪਸ ਪਰਤੇ

ਪੰਜਾਬ ਅਪ ਨਿਊਜ਼ ਬਿਓਰੋ :ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਦੀ ਸਰਪਰਸਤੀ ਵਿੱਚ ਚਲਦੇ ਸ੍ਰੀ ਗੁਰੂ ਅੰਗਦ ਦੇਵ ਜੀ ਕਾਲਜ ਖਡੂਰ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਇਕਾਂਤਵਾਸ ਕੀਤੇ ਗਏ 14 ਵਿਅਕਤੀਆਂ ਨੂੰ ਕਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਘਰ ਵਾਪਸ ਭੇਜਿਆ ਗਿਆ, ਇਹ ਸਾਰੇ ਪੰਜਾਬੀ ਹਨ, ਇਹਨਾਂ ਵਿੱਚੋਂ 4 ਦੋਹਾ ਕਤਰ, ਅਤੇ 8 ਦੁਬਈ ਤੋਂ 2 ਸਾਊਥ ਅਫ਼ਰੀਕਾ ਤੋਂ ਇਥੇ ਪਹੁੰਚੇ ਸਨ, ਇਸ ਦੌਰਾਨ ਸਥਾਨਕ ਸਿਹਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹਨਾਂ ਪਰਵਾਸੀਆਂ ਨੂੰ ਤੰਦਰੁਸਤੀ ਦੇ ਸਰਟੀਫਿਕੇਟ ਜਾਰੀ ਕੀਤੇ ਗਏ। ਇਕਾਂਤ-ਵਾਸ ਕੀਤੇ ਗਏ ਵਿਅਕਤੀਆਂ ਦੀ ਲੰਗਰ ਪਾਣੀ ਅਤੇ ਹੋਰ ਜ਼ਰੂਰੀ ਸੇਵਾਵਾਂ ਲਈ ਸਾਂਭ ਸੰਭਾਲ ਕਰ ਰਹੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਭਾਈ ਨਿਰਮਲ ਸਿੰਘ ਨੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕੀਤੀ, ਅਤੇ ਕਿਸੇ ਕਮੀ ਲਈ ਖਿਮਾ ਜਾਚਨਾ ਕੀਤੀ