ਰੰਜਿਸ ਕਾਰਨ ਅੰਨ੍ਹੇ ਵਾਹ ਗੋਲੀਆ ਚਲਾਇਆ ਤੇ ਦੋ ਵਿਅਕਤੀਆਂ ਨੂੰ ਕੀਤਾ ਜਖਮੀ ।

ਗੰਬੀਰ ਹਾਲਤ ‘ਚ ਹਸਪਤਾਲ ਵਿਚ ਦੋਵੇ ਨੌਜਵਾਨ ਜੇਰੇ ਇਲਾਜ
ਅਜਨਾਲਾ 21 ਜੂਨ ( ਜਗਤਾਰ ਮਾਹਲਾ ) ਪੁਲਿਸ ਥਾਣਾ ਅਜਨਾਲਾ ਅਧੀਨ ਆਉਦੇ ਪਿੰਡ ਰਾਏਪੁਰ ਖੁਰਦ ਵਿਖੇ ਆਪਸ਼ੀ ਰੰਜਿਸ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਤੇ ਦਾਤਰ ਕਿਰਪਾਨਾਂ ਅਤੇ ਅੰਨ੍ਹੇ ਵਾਹ ਗੋਲੀਆ ਚਲਾ ਦੋ ਵਿਅਕਤੀ ਨੂੰ ਗੰਭੀਰ ਜਖਮੀ ਕਰ ਦਿੱਤਾ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੀਰਾ ਸਿੰਘ ਨੇ ਦੱਸਿਆ ਕਿ ਮੇਰਾ ਬੇਟਾ ਰਾਜਬੀਰ ਅਤੇ ਭਤੀਜਾ ਗੁਰਬੀਰ ਸਿੰਘ ਖੇਤਾ ਵਿੱਚ ਝੋਨਾ ਲਾਉਣ ਲਈ ਜ਼ਮੀਨ ਵਾਹ ਰਹੇ ਸਨ ਕਿ ਸਰਵਣ ਸਿੰਘ,ਸੁਖਜਿੰਦਰ ਸਿੰਘ,ਮਲਕੀਤ ਸਿੰਘ,ਰਣਜੀਤ ਸਿੰਘ ਪੁਤਰ ਕਾਬਲ ਸਿੰਘ, ਮੁਖਤਾਰ ਸਿੰਘ ਕਾਲੂ, ਬਿਕਰ ਸਿੰਘ ,ਰਾਜੂ ਮਸੀਹ,ਕਾਬਲ ਸਿੰਘ ਅਤੇ ਉਨ੍ਹਾ ਦੇ ਕੁਝ ਸਾਥੀਆਂ ਵੱਲੋ ਪਿਸ਼ਟਲ, ਰਾਇਫਲ, ਦਾਤਰ,ਕਿਰਪਾਨਾਂ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ।ਜਿਸ ਵਿੱਚ ਉਨ੍ਹਾ ਦੇ ਪੁੱਤਰ ਰਾਜਬੀਰ ਸਿੰਘ ਨੂੰ ਦਾਤਰਾ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਅਤੇ ਉਨ੍ਹਾ ਦੇ ਭਤੀਜੇ ਗੁਰਬੀਰ ਤੇ ਗੋਲੀਆਂ ਦੇ ਛਰੇ ਲੱਗੇ ‘ਜਖਮੀ ਹਾਲਤ ਵਿੱਚ ਦੋਹਾ ਨੂੰ ਹਸਪਤਾਲ ‘ਚ ਲਿਆਦਾ ਗਿਆ ।ਪੁਲਿਸ ਵੱਲੋ ਉਕਤ ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀਆ ਨੂੰ ਗ੍ਰਿਫ਼ਤਾਰ ਨਹੀ ਕੀਤਾ ।ਉਨਾ ਮੰਗ ਕੀਤੀ ਕਿ ਦੋਸੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ ।ਇਸ ਸੰਬੰਧੀ ਪੁਲਿਸ ਥਾਣਾ ਅਜਨਾਲਾ ਦੇ ਐੱਸ ਐੱਚ ਓ ਸਤਿਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਦੋਸੀਆ ਨੂੰ ਜਲਦ ਹੀ ਗਿ੍ਰਫਤਾਰ ਕੀਤਾ ਜਾਵੇਗਾ