ਆਮ ਆਦਮੀ ਪਾਰਟੀ ਨੂੰ ਅੱਜ ਕੁਰਾਲੀ ਵਿਖੇ ਮਿਲੀ ਵੱਡੀ ਸਫਲਤਾ ਬੜੋਦੀ ਪਿੰਡ ਦਾ ਪੰਚ ਸਾਥੀਆਂ ਸਮੇਤ ਹੋਇਆ ਪਾਰਟੀ ਵਿੱਚ ਸ਼ਾਮਿਲ

ਕੁਰਾਲੀ,ਜਗਦੀਸ਼ ਸਿੰਘ: ਕੁਰਾਲੀ ਦੇ ਨਾਲ ਲੱਗਦੇ ਪਿੰਡ ਬੜੋਦੀ ਦਾ ਪੰਚ ਪਰਮਿੰਦਰ ਸਿੰਘ ਪੰਮਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ ਹੈ ਉਨ੍ਹਾਂਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਨ ਸਮੇ ਸੀਵਾਈਏਸਏਸ ਪ੍ਰਧਾਨ ਗੋਲਡੀ ਜਸਵਾਲ , ਲੁਧਿਆਨਾ ਵਲੋਂ ਹਰਜੀਤ ਸਿੰਘ ਬੰਟੀ,ਜਿਲਾ ਮੋਹਾਲੀ ਯੁਥ ਉਪ ਪ੍ਰਧਾਨ ਅਮਨਦੀਪ ਸਿੰਘ ਰੋਕੀ ਵਿਸ਼ੇਸ਼ ਤੋਰ ਉੱਤੇ ਹਾਜਰ ਹੋਏ
ਪੱਤਰਕਾਰਾਂ ਨਾਲ ਗੱਲਬਾਤ ਗੋਲਡੀ ਜਸਵਾਲ ਨੇ ਕਿਹਾ ਕਿ ਲੋਕ ਡਾਉਨ ਵਿੱਚ ਕਾਂਗਰਸ ਦੀ ਸਰਕਾਰ ਨੇ ਕੋਈ ਵੀ ਕੰਮ ਗਰੀਬ ਲੋਕਾ ਲਈ ਨਹੀਂ ਕੀਤਾ ਕੇਵਲ ਕਾਂਗਰਸ ਦੇ ਜਵਾਨ- ਕਾਂਗਰਸੀ ਵਰਕਰਾਂ ਦੇ ਘਰ ਹੀ ਰਾਸ਼ਨ ਪਹੁੰਚਾ ਰਹੇ ਸਨ ਅਤੇ ਲੋਕਾ ਦੇ ਨਾਲ ਗੰਦੀ ਰਾਜਨੀਤੀ ਕਰਦੇ ਰਹੇ
ਵਿਸ਼ੇਸ਼ ਤੌਰ ਤੇ ਪਹੁੰਚੇ ਹਰਜੀਤ ਸਿੰਘ ਬੰਟੀ ਲੁਧਿਆਨਾ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਿਹਾ ਹੈ
ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਪਿੰਡ ਦੇ ਪੰਚ ਪਰਮਿੰਦਰ ਸਿੰਘ ਪੰਮਾ ਨੇ ਕਿਹਾ ਕਿ ਦਿੱਲੀ ਦੇ ਵਿਚ ਕੇਜਰੀਵਾਲ ਜੀ ਦੇ ਕੀਤੇ ਕੰਮਾਂ ਵਲੋਂ ਪ੍ਰਭਾਵਿਤ ਹੋਕੇ ਉਹ ਅਤੇ ਕਈ ਹੋਰ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਜੁੜਣ ਦਾ ਇਰਾਦਾ ਕੀਤਾ ਹੈ ਤਾਂਕਿ ਪੰਜਾਬ ਵਿੱਚ ਵੀ ਦਿੱਲੀ ਜਿਵੇਂ ਕੰਮ ਹੋ ਸਕੇ