ਅੱਗ ਪ੍ਰਵਾਵਿਤ ਪ੍ਰਵਾਸੀ ਮਜਦੂਰਾਂ ਲਈ ਰੱਬ ਬਣਕੇ ਆਏ ਵਿਸ਼ਾਲ ਰਾਣਾ ਮਜਦੂਰਾਂ ਦੇ ਮੁੜ ਵਸੇਵੇ ਲਈ ਦਿੱਤਾ ਇਕ ਲੱਖ ਰੁਪਇਆ

ਮਜਦੂਰਾਂ ਨੂੰ ਚੈੱਕ ਦਿੰਦੇ ਹੋਏ ਵਿਸ਼ਾਲ ਰਾਣਾ

ਕੁਰਾਲੀ ( ) ਪਿਛਲੇ ਦਿਨੀ ਖਰੜ ਦੇ ਨਾਲ ਲੱਗਦੇ ਪਿੰਡ ਤਿਉੜ ਦੇ ਖੇਤਾਂ ਵਿਚ ਰਹਿ ਰਹੇ ਪ੍ਰਵਾਸੀ ਮਜਦੂਰਾਂ ਦੀਆ ਚੁੰਗੀਆਂ ਨੂੰ ਅੱਗ ਲੱਗ ਗਈ ਸੀ ਜਿਸਦੇ ਚਲਦੇ ਹਰ ਧਾਰਮਿਕ ਰਾਜਨੈਤਿਕ ਅਤੇ ਸਮਾਜਿਕ ਇਕਾਈਆਂ ਦੁਵਾਰਾ ਵੱਖ ਵੱਖ ਤਰਾਂ ਨਾਲ ਹਨ ਪ੍ਰਵਾਸੀ ਮਜਦੂਰਾਂ ਨੂੰ ਕੁਛ ਨਾ ਕੁਛ ਭੇਟ ਕੀਤਾ ਜਾ ਰਿਹਾ ਹੈ ਤਾ ਜੋ ਇਹਨਾਂ ਦਾ ਮੁੜ ਵਸੇਵਾਂ ਹੋ ਸਕੇ

ਐੱਸ ਡੀ ਐੱਮ ਖਰੜ ਹਿਮਾਂਸ਼ੂ ਜੈਨ ਦੇ ਕੰਮਾਂ ਤੌ ਹੋਏ ਹਨ ਪ੍ਰਵਾਵਿਤ

ਬੇਸ਼ੱਕ ਇਸ ਅੱਗ ਨਾਲ ਇਕ ਪਰਿਵਾਰ ਦਾ ਛੋਟਾ ਬੱਚਾ ਵੀ ਜਲਕੇ ਮਰ ਗਿਆ ਸੀ ਜਿਸਨੂੰ ਕੈਪਟਨ ਸਰਕਾਰ ਨੇ ਦੋ ਲੱਖ ਰੁਪਿਆ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ ਲੇਕਿਨ ਬਾਕੀ ਸਾਰੇ ਮਜਦੂਰ ਜੋ ਇਸ ਆਗਜਨੀ ਨਾਲ ਪ੍ਰਵਾਵਿਤ ਹੋਏ ਹਨ ਓਹਨਾ ਲਈ ਐੱਸ ਡੀ ਐੱਮ ਖਰੜ ਹਿਮਾਂਸ਼ੂ ਜੈਨ ਦੁਵਾਰਾ ਲਗਾਤਾਰ ਉਪਰਾਲ਼ੇ ਕੀਤੇ ਜਾ ਰਹੇ ਹਨ ਪਿਛਲੇ ਦਿਨੀ ਓਹਨਾ ਨੇ ਸਮਾਜ ਸੇਵਿਆ ਨੂੰ ਅਪੀਲ ਵੀ ਕੀਤੀ ਸੀ ਜਿਸ ਤੌ ਬਾਅਦ ਕੁਰਾਲੀ ਦੇ ਰਹਿਣ ਵਾਲ਼ੇ ਵਿਸ਼ਾਲ ਰਾਣਾ ਨੇ ਪਹਿਲ ਕਦਮੀ ਕਰਦੇ ਹੋਏ ਇਹਨਾਂ ਮਜਦੂਰਾਂ ਨੂੰ ਇਕ ਲੱਖ ਰੁਪਿਆ ਦੇਣ ਦਾ ਹੌਸਲਾ ਦਿਖਾਇਆ ਓਹਨਾ ਐੱਸ ਡੀ ਐੱਮ ਖਰੜ ਨੂੰ ਨਾਲ ਲੈਕੇ ਇਹਨਾਂ ਪਰਿਵਾਰਾਂ ਨੂੰ ਇਕ ਲੱਖ ਦਾ ਚੈੱਕ ਭੇਟ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਓਹਨਾ ਕਿਹਾ ਕਿ ਉਹ ਐੱਸ ਡੀ ਐੱਮ ਖਰੜ ਦੁਵਾਰਾ ਕੀਤੇ ਜਾ ਰਹੇ ਕੰਮਾਂ ਤੌ ਬਹੁਤ ਪ੍ਰਵਾਵਿਤ ਹੋਏ ਹਨ ਜੋ ਦਿਨ ਰਾਤ ਇਕ ਕਰਕੇ ਹਰ ਇਕ ਦੀ ਮਦਦ ਕਰਦੇ ਹਨ ਓਹਨਾ ਕਿਹਾ ਕਿ ਜਦੋ ਓਹਨਾ ਨੂੰ ਪਤਾ ਲੱਗਿਆ ਕਿ ਜੈਨ ਜੀ ਨੇ ਇਹਨਾਂ ਮਜਦੂਰਾਂ ਲਈ ਅਪੀਲ ਕੀਤੀ ਹੈ ਤਾ ਮੇਰੇ ਤੌ ਰਿਹਾ ਨਾ ਗਿਆ ਅਤੇ ਜੋ ਮੈਨੂੰ ਠੀਕ ਲੱਗਿਆ ਮੈਂ ਉਸ ਵਿੱਚੋ ਥੋੜੀ ਜਿਹੀ ਮਦਦ ਇਹਨਾਂ ਦੀ ਕਰ ਰਿਹਾ ਹਾਂ. ਓਹਨਾ ਕਿਹਾ ਕਿ ਅੱਗੇ ਤੌ ਵੀ ਜੇਕਰ ਕਦੇ ਐੱਸ ਡੀ ਐੱਮ ਸਾਹਿਬ ਕੋਈ ਸੇਵਾ ਲਗਾਉਣਗੇ ਉਹ ਜਰੂਰ ਕੀਤੀ ਜਾਏਗੀ.

Leave a Reply

Your email address will not be published.