ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 69 ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਕੀਤਾ ਉਦਘਾਟਨ ਮਿਸ਼ਨ ਫਤਿਹ ਦੇ ਬਣੋ ਯੋਧਾ

ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 69 ਵਿਖੇ ਟੱਕ ਲਗਾ ਕੇ ਸੜਕਾ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ। ਨਾਲ ਹਨ ਕੋਸਲਰ ਵਿਕਾਸ ਸੋਨੀ ਅਤੇ ਕੋਸਲਰ ਵੀਲਾ ਚੋਪੜਾ।
ਅੰਮ੍ਰਿਤਸਰ 26 ਜੂਨ: (ਮਾਹਲਾ )ਅੱਜ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 69 ਅਧੀਨ ਪੈਦੇ ਇਲਾਕੇ ਅੰਨਗੜ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਟੱਕ ਲਗਾ ਕੇ ਕੀਤੀ।
ਸ਼੍ਰੀ ਸੋਨੀ ਨੇ ਕਿਹਾ ਕਿ ਵਾਰਡ ਨੰ: 69 ਵਿਚ ਐਲ ਈ ਡੀ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਅੰਮ੍ਰਿਤ ਪ੍ਰੋਜੈਕਟ ਤਹਿਤ ਘਰ ਘਰ ਪੇਣ ਵਾਲੇ ਪਾਣੀ ਦੀਆਂ ਪਾਇਪਾਂ ਪਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਲਾਕਡਾਊਨ ਦੋਰਾਨ ਵੀ ਕੇਦਰੀ ਹਲਕੇ ਵਿਚ ਵਿਕਾਸ ਕਾਰਜ ਜਾਰੀ ਰਹੇ ਹਨ। ਸ਼੍ਰੀ ਸੋਨੀ ਨੇ ਕਿਹਾ ਕਿ ਕੇਦਰੀ ਵਿਧਾਨ ਸਭਾ ਹਲਕੇ ਵਿਚ ਪੈਦੀਆਂ ਸਾਰੀਆਂ ਵਾਰਡਾਂ ਵਿਚ 90 ਫੀਸਦੀ ਤੋ ਜਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿਦੇ ਕੰਮ ਵੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਏ ਜਾਣਗੇ।
ਸ਼੍ਰੀ ਸੋਨੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਕੇਦਰੀ ਵਿਧਾਨਸਭਾ ਹਲਕੇ ਦੇ ਅੰਦਰ ਹਰ ਲੋੜਵੰਦ ਤੱਕ ਰਾਸ਼ਨ ਪੁਜਦਾ ਕੀਤਾ ਗਿਆ ਹੈ ਅਤੇ ਕਿਸੇ ਵਿਅਕਤੀ ਨੂੰ ਭੁੱਖਾ ਨਹੀ ਰਹਿਣ ਦਿੱਤਾ ਗਿਆ। ਸ਼੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਹੀ ਅਸੀ ਇਸ ਮਹਾਂਮਾਰੀ ਤੋ ਛੁਟਕਾਰਾ ਪਾ ਸਕਦੇ ਹਾਂ। ਉਨਾਂ ਲੋਕਾਂ ਨੂੰ ਕਿਹਾ ਕਿ ਉਹ ਘਰੋ ਬਾਹਰ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਜ਼ਰੂਰ ਕਰੋ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਬੇ ਵਜਾ ਘਰੋ ਨਾ ਨਿਕਲੋ। ਉਨਾਂ ਕਿਹਾ ਕਿ ਸਰਕਾਰ ਵਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਦੇ ਯੋਧਾ ਬਣੋ ਅਤੇ ਹੋਰਨਾਂ ਨੂੰ ਵੀ ਇਸ ਮਹਾਮਾਰੀ ਤੋ ਬਚਾਓ ਲਈ ਜਾਗਰੂਕ ਕਰੋ।
ਇਸ ਮੌਕੇ ਕੋਸਲਰ ਵੀਨਾ ਚੋਪੜਾ ਨੇ ਸ਼੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਕ ਡਾਊਨ ਵੇਲੇ ਵੀ ਹਰ ਤਰਾ ਦੀ ਮਦਦ ਕੀਤੀ ਹੈ ਅਤੇ ਜ਼ਰੂਰਤਮੰਦਾਂ ਨੂੰ ਸਮੇ ਸਿਰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।
ਇਸ ਮੌਕੇ ਕੋਸਲਰ ਵਿਕਾਸ ਸੋਨੀ, ਕੋਸਲਰ ਤਾਹਿਰ ਸ਼ਾਹ, ਸ਼੍ਰੀ ਗੁਰਦੇਵ ਸਿੰਘ ਦਾਰਾ, ਸ: ਸਰਬਜੀਤ ਸਿੰਘ ਲਾਟੀ, ਪਰਮਜੀਤ ਚੌਪੜਾ, ਸ਼੍ਰੀ ਰਵੀ ਕਾਂਤ, ਮੈਡਮ ਹਰਪ੍ਰੀਤ ਕੌਰ, ਏ ਸੀ ਪੀ ਸ਼੍ਰੀ ਪ੍ਰਵੇਸ਼ ਚੋਪੜਾ ਤੋ ਇਲਾਵਾ ਨਗਰ ਨਿਗਮ ਦੇ ਉਚ ਅਧਿਕਾਰੀ ਵੀ ਹਾਜਰ ਸਨ।
————-