ਪੁਲਿਸ ਥਾਣਾ ਅਜਨਾਲਾ ਵਿਖੇ ਪੰਜਾਬ ਨਸ਼ਾ ਮੁਕਤ ਦਿਨ ਮਨਾਇਆ ਗਿਆ ।

0

ਅਜਨਾਲਾ ਥਾਣਾ ਦੇ ਐੱਸ.ਐੱਚ.ਓ ਸ਼ਤਿਸ ਕੁਮਾਰ,ਐੱਸ.ਆਈ ਰਮਨਦੀਪ ਕੌਰ,ਏ.ਐੱਸ.ਆਈ ਹਰਚਰਨ ਸਿੰਘ ਲੋਕਾ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੇ ਹੋਏ ।

ਰਾਜਾਸਾਂਸੀ,ਅਜਨਾਲਾ,26ਜੂਨ ( ਜਗਤਾਰ ਮਾਹਲਾ ): ਅੱਜ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਵਿਕਰਮ ਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਅਬਿਉਜ ਐਡ ਇਲੀਸਿਟ ਟਰੈਫਿਕਿੰਗ ਦਿਨ ਮਨਾਇਆ ਗਿਆ । ਜਿਸ ਵਿੱਚ ਆਮ ਲੋਕਾ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਜੋ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਅਪਰਾਧੀਆਂ ਦੀ ਨਕੇਲ ਕੱਸੀ ਜਾ ਸਕੇ। ਇਸ ਮੌਕੇ ਐੱਸ.ਐੱਸ ਸਾਹਿਬ ਨੇ ਲੋਕਾ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਜੇਕਰ ਉਨ੍ਹਾ ਦੀ ਨਜ਼ਰ ਵਿੱਚ ਕੋਈ ਅਜਿਹਾ ਵਿਅਕਤੀ ਨਸ਼ੇ ਦਾ ਸੇਵਣ ਜਾਂ ਧੰਦਾ ਕਰਦਾ ਹੈ ਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡਰੱਗ ਕੰਟਰੋਲ ਹੈਲਪਲਾਈਨ ਨੰਬਰ: 9888200062 ਜਾ ਪੁਲਿਸ ਕੰਟਰੋਲ ਰੂਮ ਅੰਮ੍ਰਿਤਸਰ ਦਿਹਾਤੀ ਦੇ ਮੋਬਾਈਲ ਨੰਬਰ: 9780003387 ਪਰ ਜਾਣਕਾਰੀ ਦੇ ਸਕਦੇ ਹਨ। ਜਾਣਣਕਾਰੀ ਦੇਣ ਵਾਲੇ ਦਾ ਨਾਮ ਅਤੇ ਨੰਬਰ ਗੁਪਤ ਰੁੱਖਿਆ ਜਾਵੇਗਾ। ਇਸੇ ਤਰ੍ਹਾ ਹੀ ਪੁਲਿਸ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਇਸਪੈਕਟਰ ਸ਼ਤਿਸ ਕੁਮਾਰ ਅਤੇ ਐੱਸ.ਆਈ ਰਮਨਦੀਪ ਕੌਰ ਵੱਲੋਂ ਵੀ ਲੋਕਾ ਨੂੰ ਪੰਜਾਬ ਨਸ਼ਾ ਮੁਕਤ ਮੁਹਿਮ ਤਹਿਤ ਜਾਗਰੂਕ ਕੀਤਾ ਗਿਆ ।ਇਸ ਸਮੇ ਐੱਸ.ਐੱਚ.ਓ ਸਤਿਸ਼ ਕੁਮਾਰ ਨੇ ਕਿਹਾ ਕਿ ਨਸ਼ਾ ਕੋਈ ਵੀ ਹੋਵੇ ਹੁਣ ਸੇਹਤ ਨੂੰ ਨੁਕਸਾਨ ਦਿੰਦਾ ਹੈ । ਉਨ੍ਹਾ ਕਿਹਾ ਕਿ ਪੁਲਿਸ ਥਾਣਾ ਅਜਨਾਲਾ ਅਧੀਨ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾ ਨਸ਼ਾ ਕਰਦਾ ਪਾਇਆ ਗਿਆ ਤਾ ਉਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।

 

About Author

Leave a Reply

Your email address will not be published. Required fields are marked *

You may have missed