ਨਜਾਇਜ਼ ਸਬੰਧਾਂ ਕਾਰਨ ਔਰਤ ਦਾ ਕਤਲ

ਜਾਂਚ ਕਰਦੀ ਹੋਈ ਪੁਲਿਸ ਪਾਰਟੀ
ਬਟਾਲਾ 28 ਜੂਨ (ਦਮਨ ਪਾਲ ਸਿੰਘ ) ਬਟਾਲਾ ਦੇ ਸ਼ਾਂਤੀ ਨਗਰ ਇਲਾਕੇ ਵਿਚ ਰਹਿਣ ਵਾਲੀ ਸੀਤਲ ਉਰਫ ਸੀਤਾ ਉਮਰ (42) ਸਾਲ ਨੂੰ ਨਜਾਇਜ਼ ਸਬੰਧਾਂ ਕਾਰਨ ਜਾਨ ਗਵਾਉਣੀ ਪਈ। ਜਾਣਕਾਰੀ ਦਿੰਦੇ ਮਿ੍ਤਕ ਦੀ ਸਹੇਲੀ ਰੇਖਾ ਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਕਿ ਸੋਨੂੰ ਪੁੱਤਰ ਹੰਸਰਾਜ ਵਾਸੀ ਗਾਂਧੀ ਕੈਂਪ ਬਟਾਲਾ ਨੇ ਸੀਤਲ ਅਤੇ ਉਦੇ ਸਿਰ ਤੇ ਉਦੋਂ ਦਾਤਰਾ ਨਾਲ ਵਾਰ ਕੀਤੇ ਜਦੋਂ ਉ ਸੋਨੂੰ ਦੇ ਘਰ ਦੇਰ ਸ਼ਾਮ ਸਾਢੇ ਅੱਠ ਵਜੇ ਉ ਉਸਦੀ ਮਾਂ ਕੋਲੋ ਉਸਦੀ ਸ਼ਿਕਾਇਤ ਕਰਨ ਗੲੀਆਂ,ਕਿਉਂਕਿ ਸੋਨੂੰ ਨੇ ਰਸਤੇ ਵਿਚ ਸੀਤਲ ਨਾਲ ਕਿਸੇ ਗੱਲ ਤੋਂ ਥੱਪੜ ਮਾਰੇ ਸਨ।ਰੇਖਾ ਨੇ ਦੱਸਿਆ ਕਿ ਸੋਨੂੰ ਨੇ ਘਰ ਦਾ ਗੇਟ ਅੰਦਰੋਂ ਬੰਦ ਕਰ ਦਾਤਰ ਨਾਲ ਸੀਤਲ ਦੇ ਸਿਰ ਤੇ ਵਾਰ ਕੀਤੇ ਜਿਸਨੂੰ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ ਪਰ ਉਸਦੀ ਹਾਲਤ ਗੰਭੀਰ ਦੇਖਦੇ ਉਸਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਜਿਥੇ ਉਸਦੀ ਮੌਤ ਹੋ ਗਈ।ਰੇਖਾ ਨੇ ਦੱਸਿਆ ਕਿ ਸੋਨੂੰ ਨੇ ਉਸਦੇ ਸਿਰ ਤੇ ਵੀ ਦਾਤਰ ਨਾਲ ਹਮਲਾ ਕੀਤਾ ਪਰ ਉ ਬਾਲ-ਬਾਲ ਬੱਚ ਗੲੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਏ ਐਸ ਆਈ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਕੇਸ਼ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੀਤਲ ਅਤੇ ਸੋਨੂੰ ਦੇ ਪ੍ਰੇਮ ਸਬੰਧ ਸਨ ਪਰ ਹੁਣ ਸੀਤਲ ਨੇ ਸੋਨੂੰ ਤੋਂ ਕਿਨਾਰਾ ਕਰ ਲਿਆ ਸੀ ਜਿਸਦੇ ਚੱਲਦੇ ਦੋਵਾਂ ਦਾ ਝਗੜਾ ਹੋਇਆ, ਜਿਸਦਾ ਉਲਾਮਾ ਦੇਣ ਸੀਤਲ ਉਕਤ ਵਿਅਕਤੀ ਦੇ ਘਰ ਗੲੀ ਜਿਥੇ ਗੁੱਸੇ ਵਿਚ ਸੋਨੂੰ ਨੇ ਸੀਤਲ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਆਰੋਪੀ ਸੋਨੂੰ ਘਰੋਂ ਫਰਾਰ ਹੈ।