ਕਬੱਡੀ ਦੇ ਉੱਭਰਦੇ ਸਿਤਾਰੇ ਮਰਹੂਮ ਕੁਲਵੰਤ ਕਾਂਤੇ ਦੇ ਪ੍ਰੀਵਾਰ ਨੂੰ ਦਿਤੀ 11ਲੱਖ ਦੀ ਮਾਲੀ ਮੱਦਦ

ਕੁਰਾਲੀ, ਜਗਦੀਸ਼ ਸਿੰਘ: ਪਿਛਲੇ ਦਿਨੀ ਮਾਂ ਖੇਡ ਕਬੱਡੀ ਦੇ ਆਪਣੇ ਸਮੇ ਦੇ ਸਿਰਕੱਡ ਖਿਡਾਰੀ ਜੀਤ ਕਕਰਾਲੀ ਦੇ ਹੋਣਹਾਰ ਸਪੁੱਤਰ ਸਾਉ ਸੁਭਾਅ ਸਾਫ ਸੁਥਰੀ ਖੇਡ ਦੇ ਮਾਲਕ ਕੁਲਵੰਤ ਕਾਂਤਾ ਦੀ ਬਿਜਲੀ ਦੇ ਕਰੰਟ ਨਾਲ ਹੋਈ ਬੇਵਖਤੀ ਮੋਤ ਕਾਰਨ ਕਬੱਡੀ ਖੇਡ ਜਗਤ ਵਿੱਚ ਸੋਗ ਹੈ ।ਅੱਜ ਉਸ ਛੋਟੀ ਉਮਰੇ ਵੱਡੀਆ ਪੁਲਾਘਾਂ ਪੁੱਟਣ ਵਾਲੇ ਸਧਾਰਨ ਪ੍ਰੀਵਾਰ ਦੇ ਫੁਰਤੀਲੇ ਖਿਡਾਰੀ ਦੇ ਜੱਦੀ ਪਿੰਡ ਕਕਰਾਲੀ (ਰੋਪੜ) ਵਿੱਖੇ ਸ਼ਰਧਾਂਜਲੀ ਸਮਾਰੋਹ ਵਿੱਚ ਖੇਡ ਜਗਤ ਨਾਲ ਜੁੜੀਆ ਸਾਰੀਆ ਹੀ ਫੈਡਰੇਸ਼ਨਾ ਦੇ ਨੁਮਾਇਦੇ ,ਖੇਡ ਪ੍ਰਮੋਟਰ,ਖੇਡ ਪ੍ਰੇਮੀ ,ਪੰਚ ਸਰਪੰਚ ਯੂਥ ਕਲੱਬਾ ਦੇ ਪ੍ਰਧਾਨ ਅਤੇ ਪੂਰਾ ਇਲਾਕਾ ਇਸ ਗੱਭਰੂ ਦੇ ਬੇਵੱਖਤ ਇਸ ਫਾਨੀ ਸੰਸਾਰ ਤੋ ਚਲੇ ਜਾਣ ਤੇ ਨਮ ਅੱਖਾ ਨਾਲ ਅਫਸੋਸ ਵਿੱਚ ਬੈਠਾ ਸੀ । ਅੱਜ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਦੇਸ਼-ਵਿਦੇਸ਼ ਵਿੱਚੋ ਮਰਹੂਮ ਖਿਡਾ੍ਰੀ ਦੇ ਪਿਤਾ ਜੀਤ ਸਿੰਘ ਕਕਰਾਲੀ ਨੂੰ ਕਰੀਬ 11 ਲੱਖ ਦੀ ਮਾਲੀ ਸਹਾਇਤਾ ਪ੍ਰਦਾਨ ਕਰਕੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਅਤੇ ਇਨਾ ਖਿਡਾਰੀਆ ਦੇ ਪ੍ਰੀਵਾਰ ਨਾਲ ਖੜਨ ਦਾ ਆਪਣਾ ਫਰਜ ਅਦਾ ਕੀਤਾ ।ਇਸ ਮੋਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਕੋਮਾਤਰੀ ਖੇਡ ਪ੍ਰਮੋਟਰ ਨਰਿਦਰ ਕੰਗ ਨੇ ਕਿਹਾ ਕੇ ਸਧਾਰਨ ਪ੍ਰੀਵਾਰ ਵਿੱਚ ਜਨਮੇ ਇਸ ਕਬੱਡੀ ਖਿਡਾਰੀ ਦੇ ਮਾਤਾ ,ਪਿਤਾ ਨੇ ਘਰ ਦੀਆ ਤੰਗੀਆ ਦੇ ਵਾਬਜੂਦ ਕਾਂਤੇ ਨੂੰ ਉਸ ਮੁਕਾਮ ਤੇ ਪਹੁਚਾ ਦਿਤਾ ਸੀ ਜਿਥੇ ਹਰੇਕ ਮਾ ਬਾਪ ਦਾ ਸੁਪਨਾ ਹੁੰਦਾ ਹੈ ਕੇ ਸਾਡਾ ਪੁਤਰ ਉੱਚੀਆ ਬੁਲੰਦੀਆ ਨੂੰ ਛੂਵੇ ,ਪਰ ਕੁਲਵੰਤ ਨੇ ਵੀ ਉਨਾ ਦੇ ਸੁਫਨੇ ਨੂੰ ਪੂਰਾ ਕੀਤਾ ਸੀ , ਪਰ ਮਾਲਕ ਨੂੰ ਜੋ ਮੰਨਜੂਰ ਸੀ ਹੋਣਾ ਓਹੀ ਹੈ ।ਇਸ ਮੋਕੇ ਮਾ ਖੇਡ ਕਬੱਡੀ ਦੇ ਬਾਬਾ ਬੋਹੜ ਸੁਰਜਨ ਚੱਠਾ ਜੀ ,ਖੇਡ ਪ੍ਰਮੋਟਰ ਦਵਿਦਰ ਬਾਜਵਾ,ਖੇਡ ਪ੍ਰਮੋਟਰ ਮਿੰਦਰ ਸੋਹਾਣਾ, ਰੁਸਤਮਾ ਹਿੰਦ ਪਹਿਲਵਾਨ ਪਰਮਿੰਦਰ ਡੂਮਛੇੜੀ ,ਹਲਕਾ ਇੰਚਾਰਜ ਹਰਮੋਹਨ ਸੰਧੂ ,ਸਮਾਜ ਸੇਵੀ ਅਮਰਦੀਪ ਮਾਂਗਟ,ਸ੍ਰੋ ਕਮੇਟੀ ਮੈਬਰ ਅਜਮੇਰ ਖੇੜਾਂ ,ਸਰਪੰਚ ਮਨਮੋਹਣ ਮਾਵੀ ,ਕੁਮੇਨਟੈਟਰ ਸੁਰਜੀਤ ਕਕਰਾਲੀ , ਕੋਚ ਦਵਿਦਰ ਸਿੰਘ , ਕੋਮਾਤਰੀ ਕਬੱਡੀ ਖਿਡਾਰੀ ਮਨੀ ਧਨੋਰੀ ,ਸਪਿੰਦਰ ਮਨਾਣਾ ,ਮਨਜੋਤ ਮਾਛੀਵਾੜਾ ,ਪੰਮਾ ਸੋਹਾਣਾ,ਗੱਬਰ ਮੌਲੀ ,ਗੁਰਲਾਲ ਘਨੋਰ ,ਮਨਿੰਦਰ ਮਨਾਣਾ,ਸੰਨਦੀਪ ਬਦੇਸ਼ਾ,ਕੁਲਵੀਰ ਸਮਰੋਲੀ ,ਜੁਗਰਾਜ ਮਾਨਖੇੜੀ ,ਗੁਰਵਿੰਦਰ ਕਕਰਾਲੀ ਆਦਿ ਪ੍ਰੇਮੀਆ ਨਾ ਨੇ ਇਸ ਮਹਾਨ ਖਿਡਾਰੀ ਸ਼ਰਦਾ ਦੇ ਫੁੱਲ ਭੇਟ ਕੀਤੇ ।ਅੰਤ ਵਿਚ ਪਿੰਡ ਕਕਰਾਲ਼ੀ ਦੇ ਸਮੂਹ ਪਿੰਡ ਵਾਸੀਆ ਨੇ ਦੁਖ ਦੀ ਘੜੀ ਵਿੱਚ ਪਿੰਡ ਪਹੁੰਚਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਕੀਤਾ।