ਡਿਪਟੀ ਕਮਿਸ਼ਨਰ ਨੇ ਡਾਕਟਰ ਦਿਵਸ ‘ਤੇ ਡਾਕਟਰਾਂ ਨੂੰ ਦਿੱਤੀ ਵਧਾਈ ਮਿਸ਼ਨ ਫਤਿਹ ਦੇ ਸਭ ਤੋਂ ਵੱਡੇ ਯੋਧੇ ਹਨ ਡਾਕਟਰ

ਅੰਮ੍ਰਿਤਸਰ 1 ਜੁਲਾਈ 2020 (ਮਨਵਿੰਦਰ ਸਿੰਘ ਵਿੱਕੀ )—ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿੱਲੋਂ ਨੇ ਡਾਕਟਰ ਦਿਵਸ ‘ਤੇ ਡਾਕਟਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਵੀ ਡਾਕਟਰਾਂ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਦਿਨ ਰਾਤ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਮਿਸ਼ਨ ਫਤਿਹ ਦੌਰਾਨ ਫਤਿਹ ਅਧੀਨ ਇਸ ਮਹਾਂਮਾਰੀ ਦੌਰਾਨ ਡਾਕਟਰ ਫਰੰਟ ਲਾਈਨ ਦੇ ਯੋਧਾ ਹਨ। ਜੋ ਦਿਨ ਰਾਤ ਮਰੀਜਾਂ ਦੀ ਸੇਵਾ ਵਿਚ ਲੱਗੇ ਹੋਏ ਹਨ।
ਸ: ਢਿਲੋਂ ਨੇ ਕਿਹਾ ਕਿ ਭਗਵਾਨ ਦਾ ਦੂਜਾ ਰੂਪ ਡਾਕਟਰ ਹਨ। ਜੋ ਬਿਨਾਂ ਕਿਸੇ ਭੇਦਭਾਵ, ਡਰ ਤੋਂ ਬਿਨਾਂ ਮਰੀਜਾਂ ਦੀ ਸੇਵਾ ਕਰ ਰਹੇ ਹਨ। ਉਨਾਂ ਡਾਕਟਰਾਂ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਲੋਕ ਆਪਣੇ ਘਰਦਿਆਂ ਤੋਂ ਦੂਰੀ ਬਣਾ ਕੇ ਰਖਦੇ ਹਨ ਉਥੇ ਡਾਕਟਰ ਹੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰੀਜਾਂ ਦੀ ਸੇਵਾ ਕਰ ਰਹੇ ਹਨ। ਉਨਾਂ ਕਿਹਾ ਕਿ ਜਿਸ ਤਰ•ਾਂ ਬਾਰਡਰ ਤੇ ਫੌਜੀ ਦੇਸ਼ ਦੀ ਰੱਖਿਆ ਕਰਦੇ ਹਨ। ਉਥੇ ਇਹ ਡਾਕਟਰ ਫਰੰਟ ਲਾਈਨ ਤੇ ਖੜ•ੇ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ।
ਸ: ਢਿਲੋਂ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਡਾਕਟਰਾਂ ਵਲੋਂ ਦਿਨ ਰਾਤ ਆਪਣੀ ਡਿਊਟੀ ਕੀਤੀ ਗਈ ਹੈ ਅਤੇ ਬਿਨਾਂ ਕਿਸੇ ਛੁੱਟੀ ਤੋਂ ਵੀ ਇਹ ਲਗਾਤਾਰ ਸੇਵਾ ਕਰਦੇ ਰਹੇ ਹਨ ਅਤੇ ਸੇਵਾ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਲੋਕ ਕੋਰੋਨਾ ਪੀੜ•ਤ ਮਰੀਜਾਂ ਤੋਂ ਦੂਰੀ ਬਣਾਉਂਦੇ ਹਨ ਉਥੇ ਇਨਾਂ ਡਾਕਟਰਾਂ ਵਲੋਂ ਬਿਨਾਂ ਕਿਸੇ ਝਿੱਝਕ, ਡਰ ਦੇ ਮਰੀਜਾਂ ਦਾ ਇਲਾਜ ਅਤੇ ਸੈਂਪਲ ਲਏ ਜਾ ਰਹੇ ਹਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।