ਕੇਂਦਰ ਸਰਕਾਰ ਡੀਜ਼ਲ ਦੀ ਕੀਮਤ ਤੈਅ ਕਰਨ ‘ਚ ਦੋਹਰਾ ਮਾਪਦੰਡ ਅਪਣਾ ਰਹੀ ਹੈ- ਜਸਵੀਰ ਸਿੰਘ ਸੋਨੂੰ

0

ਜਸਬੀਰ ਸਿੰਘ ਸੋਨੂ

ਕੁਰਾਲੀ,ਜਗਦੀਸ਼ ਸਿੰਘ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਟਰੱਕ ਓਪਰੇਟਰਾਂ  ਜਸਵੀਰ ਸਿੰਘ ਸੋਨੂੰ ਕਿਸਨਾਪੁਰਾ  ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੌਕੇ ਸੰਬੋਧਨ ਕਰਦਿਆਂ ਟਰੱਕ ਓਪਰੇਟਰ  ਜਸਵੀਰ ਸਿੰਘ ਸੋਨੂੰ ਕਿਸਨਾਪੁਰਾ  ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕੰਮ ਘੱਟ ਹੋਣ ਕਰਕੇ ਟਰੱਕ ਓਪਰੇਟਰ ਪਹਿਲਾਂ ਹੀ ਮੰਦੀ ਦਾ ਸਾਹਮਣਾ ਕਰ ਰਹੇ ਹਨ। ਉਪਰੋਂ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉਪਰ ਐਕਸਾਈਜ਼ ਡਿਊਟੀ ਵਧਾ ਦਿੱਤੀ, ਜਿਸ ਨਾਲ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਹੁੁਣ ਪੰਜਾਬ ਸਰਕਾਰ ਵੱਲੋਂ ਵੀ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਹੈ ਜਿਸ ਨਾਲ ਡੀਜ਼ਲ ਦੀ ਕੀਮਤ 10 ਰੁਪਏ ਤੋਂ ਜ਼ਿਆਦਾ ਵਧ ਗਈ ਹੈ। ਜਸਵੀਰ ਸਿੰਘ ਸੋਨੂੰ ਕਿਸਨਾ ਪੁਰਾ   ਨੇ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਦੋਂ ਕੱਚੇ ਤੇਲ ਦੀ ਕੀਮਤ 120 ਪ੍ਰਤੀ ਬੈਰਲ ਸੀ ਤਾਂ ਉਸ ਵੇਲੇ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀ। ਅੱਜ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 50 ਰੁਪਏ ਪ੍ਰਤੀ ਬੈਰਲ ਦੇ ਆਸ-ਪਾਸ ਹੈ ਤਾਂ ਦੇਸ਼ ਵਿਚ ਡੀਜ਼ਲ ਦੀ ਕੀਮਤ 71.43 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਵਿਚਲੀਆਂ ਦੋਵੇਂ ਸਰਕਾਰਾਂ ਸਰਕਾਰੀ ਖਜ਼ਾਨੇ ਭਰਨ ਲੱਗੀਆਂ ਹੋਈਆਂ ਹਨ ਹਾਲਾਂਕਿ ਕੇਂਦਰ ਨੇ ਡੀਜ਼ਲ ਦੀਆਂ ਕੀਮਤਾਂ ਨੂੰ ਸਿੱਧੇ ਤੌਰ ‘ਤੇ ਕੌਮਾਂਤਰੀ ਬਾਜ਼ਾਰ ਨਾਲ ਜੋੜਿਆ ਹੋਇਆ ਹੈ। ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਵਧਾ ਦਿੰਦੀ ਹੈ ਅਤੇ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਡੀਜ਼ਲ ਦਾ ਰੇਟ ਵਧਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਡੀਜ਼ਲ ਦੀ ਕੀਮਤ ਤੈਅ ਕਰਨ ‘ਚ ਦੋਹਰਾ ਮਾਪਦੰਡ ਅਪਣਾ ਰਹੀ ਹੈ। ਜਸਵੀਰ ਸਿੰਘ ਸੋਨੂੰ ਕਿਸਨਾਪੁਰਾ  ਨੇ ਕਿਹਾ ਕਿ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਟਰੱਕ ਓਪਰੇਟਰਾਂ ਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ  ਗਈ ਸਗੋਂ ਐਕਸਾਈਜ਼ ਡਿਊਟੀ ਵਧਾ ਕੇ ਉਨ੍ਹਾਂ ਨੂੰ ਉਜਾੜੇ ਦੇ ਰਾਹ ਤੋਰਿਆ ਜਾ ਰਿਹਾ ਹੈ। ਜੇਕਰ ਡੀਜ਼ਲ ਦੀਆਂ ਕੀਮਤਾਂ ਨਾ ਘਟਾਈਆਂ ਤਾਂ ਟਰੱਕ ਓਪਰੇਟਰਾਂ ਲਈ ਆਪਣਾ ਕਾਰੋਬਾਰ ਤੇ ਕਿਸਾਨਾਂ ਲਈ ਖੇਤੀ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਲਾਈ ਹੋਈ ਐਕਸਾਈਜ਼ ਡਿਊਟੀ ਵਾਪਸ ਲੈਣ ਤਾਂ ਜੋ ਕਿਸਾਨਾਂ ਤੇ ਟਰੱਕਾਂ ਵਾਲਿਆਂ ਦੇ ਡੁੱਬਦਾ ਕਾਰੋਬਾਰ ਬਚਾਇਆ ਜਾ ਸਕੇ। ਟਰੱਕ ਓਪਰੇਟਰਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਵੱਲੋਂ ਢੋਆ-ਢੁਆਈ ਦੇ ਟੈਂਡਰਾਂ ‘ਚ ਟਰੱਕ ਓਪਰੇਟਰਾਂ ਦਾ ਰੇਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਨਿਰਧਾਰਤ ਕੀਤਾ ਜਾਵੇ। ਅਤੇ ਟਰਾਂਸਪੋਰਟ  ਜਗਤ ਤੇ ਧਿਆਨ ਦਿੱਤਾ ਜਾਵੇ ਇਸ ਤਰ੍ਹਾਂ ਟੋਲ ਟੈਕਸ ਰੇਟਾਂ ਵਿਚ ਵਾਧਾ ਕੀਤਾ ਗਿਆ ਉਨ੍ਹਾਂ ਨੇ ਸਰਕਾਰਾਂ ਤੋ ਮੰਗ ਕੀਤੀ ਲੋਕਡਾਊਨ ਦੌਰਾਨ ਟਰੱਕ ਉਪਰੇਟਰ ਪਹਿਲਾਂ ਹੀ ਮੰਦੀ   ਦਾ ਸਾਹਮਣਾ ਕਰ ਰਹੇ ਹਨ

 

About Author

Leave a Reply

Your email address will not be published. Required fields are marked *

You may have missed