ਚੀਨ ਖਿਲਾਫ ਸਰਕਾਰ ਦਾ ਆਰਥਿਕ ਕਦਮ ਸ਼ਲਾਘਾਂਯੋਗ – ਯੂਥ ਆਫ ਪੰਜਾਬ

ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ

ਕੁਰਾਲੀ,ਜਗਦੀਸ਼ ਸਿੰਘ: ਭਾਰਤ ਸਰਕਾਰ ਦੁਆਰਾ ਚੀਨ ਉੱਪਰ ਆਰਥਿਕ ਹਮਲਾ ਕਰਦੇ ਹੋਏ ਚੀਨ ਦੀਆਂ 59 ਐਪਾਂ ਬੰਦ ਕਰਕੇ ਜੋ ਸਖਤ ਰੁਖ ਅਪਣਾਇਆ ਗਿਆ ਹੈ ਉਹ ਸ਼ਲਾਘਾਂਯੋਗ ਹੈ..॥ ਯੂਥ ਆਫ ਪੰਜਾਬ ਸਰਕਾਰ ਦੇ ਇਸ ਕਦਮ ਦਾ ਸਵਾਗਤ ਵੀ ਕਰਦਾ ਹੈ ਅਤੇ ਸਮਰਥਨ ਵੀ ਕਰਦਾ ਹੈ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਬੋਲਦੇ ਹੋਏ ਕਿਹਾ ਕਿ ਭਾਰਤ ਵਿੱਚ ਅੱਜ ਦੇ ਸਮੇਂ ਕਰੋੜਾਂ ਦੀ ਗਿਣਤੀ ਵਿੱਚ ਸਮਾਰਟ ਮੋਬਾਇਲ ਚੱਲ ਰਹੇ ਨੇ..॥ ਜਿਹਨਾਂ ਵਿੱਚ ਜਿਆਦਾਤਰ ਮੋਬਾਇਲ ਐਪਾਂ ਚਾਈਨੀਜ ਚੱਲਦੀਆਂ ਨੇ..॥ ਜਿਸ ਕਾਰਨ ਇਹਨਾਂ ਐਪਾਂ ਦੀ ਵਰਤੋਂ ਕਰਕੇ ਜੋ ਕਮਾਈ ਹੁੰਦੀ ਹੈ ਉਹ ਸਾਰੀ ਕਮਾਈ ਚੀਨ ਨੂੰ ਜਾਂਦੀ ਹੈ ਅਤੇ ਦੂਜਾ ਇਹਨਾਂ ਐਪਾਂ ਕਾਰਨ ਸਾਈਬਰ ਕ੍ਰਾਈਮ ਵਿੱਚ ਵੀ ਵਾਧਾ ਹੁੰਦਾ ਹੈ..॥ ਉਹਨਾਂ ਬੋਲਦੇ ਹੋਏ ਕਿਹਾ ਕਿ ਸਰਕਾਰ ਦੇ ਦੱਸਣ ਅਨੁਸਾਰ ਇਹਨਾਂ ਐਪਾਂ ਕਰਕੇ ਸਾਡਾ ਡਾਟਾ ਵੀ ਚੋਰੀ ਹੁੰਦਾ ਸੀ ਜਿਸ ਨਾਲ ਦੇਸ਼ ਦੀ ਆਖੰਡਤਾ ਨਾਲ ਅਸੀੰ ਲੋਕ ਅਣਜਾਣਪੁਣੇ ਵਿੱਚ ਸਮਝੌਤਾ ਕਰ ਰਹੇ ਸੀ..॥ ਉਹਨਾਂ ਕਿਹਾ ਕਿ ਚੀਨ ਦੁਆਰਾ ਸਰਹੱਦ ਉੱਤੇ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ..॥ ਜਿਸ ਕਾਰਨ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਸਾਡੇ ਵੀਹ ਫੌਜੀ ਵੀਰ ਸ਼ਹੀਦੀ ਜਾਮ ਪੀ ਗਏ..॥ ਜਿਸ ਦੇਸ਼ ਕਾਰਨ ਅਸੀਂ ਆਪਣੇ ਵੀਹ ਬਹਾਦੁਰ ਫੌਜੀ ਗਵਾ ਲਏ ਉਸ ਦੇਸ਼ ਨਾਲ ਕਿਸੇ ਵੀ ਤਰਾਂ ਦਾ ਰਿਸ਼ਤਾ ਰੱਖਣਾ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨਾਲ ਸਮਝੌਤਾ ਹੋਵੇਗਾ..॥ ਇਸ ਮੌਕੇ ਚੇਅਰਮੈਨ ਬੈਦਵਾਨ ਨੇ ਕਿਹਾ ਵੈਸੇ ਵੀ ਟਿਕਟਾਕ ਤੇ ਪੱਬ ਜੀ ਵਰਗੀਆਂ ਐਪਾਂ ਸਾਡੇ ਸਮਾਜ ਲਈ ਖਤਰਾ ਬਣਦੀਆਂ ਜਾ ਰਹੀਆਂ ਸੀ..॥ ਅਸੀਂ ਸਾਰੇ ਜਾਣਦੇ ਹਾਂ ਕਿ ਪੱਬ ਜੀ ਗੇਮ ਖੇਡਣ ਨਾਲ ਕਿੰਨਿਆਂ ਬੱਚਿਆਂ ਦੀ ਜਾਨ ਗਈ ਹੈ ਕਿੰਨੇ ਬੱਚਿਆਂ ਦੀ ਦਿਮਾਗੀ ਹਾਲਤ ਤਰਸਯੋਗ ਬਣ ਚੁੱਕੀ ਹੈ..॥ ਤੇ ਟਿਕਟਾਕ ਵਰਗੀ ਐਪ ਤੇ ਲੋਕ ਫੋਕੀ ਸ਼ੋਹਰਤ ਤੇ ਮਸ਼ਹੂਰੀ ਲੈਣ ਲਈ ਸਵੇਰ ਤੋਂ ਲੈ ਕੇ ਵੀਡਿਉਜ ਬਣਾਉਣ ਲੱਗ ਜਾਂਦੇ ਸੀ..॥ ਇਹਨਾਂ ਵਿਹਲੇ ਲੋਕਾਂ ਨੇ ਫੋਕੀ ਮਸ਼ਹੂਰੀ ਲਈ ਰਿਸ਼ਤਿਆਂ ਦਾ ਮਿਆਰ ਏਨਾ ਡੇਗ ਦਿੱਤਾ ਕਿ ਵੀਡਿਉਜ ਦੇਖਣ ਵਾਲੇ ਨੂੰ ਸ਼ਰਮ ਆ ਜਾਂਦੀ ਸੀ ਪਰ ਬਣਾਉਣ ਵਾਲਿਆਂ ਨੂੰ ਨਹੀਂ..॥ ਚੀਨ ਵਰਗੇ ਚਾਲਾਕ ਦੇਸ਼ ਨੇ ਇਹਨਾਂ ਐਪਾਂ ਦੇ ਬੈਨ ਹੋਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੂੰ ਇਸ ਫੈਸਲੇ ਸਬੰਧੀ ਦੁਬਾਰਾ ਸੋਚਣ ਲਈ ਕਿਹਾ ਹੈ ਪਰੰਤੂ ਚੀਨ ਨੇ ਆਪਣੇ ਦੇਸ਼ ਵਿੱਚ ਤਾਂ ਪਹਿਲਾਂ ਹੀ ਯੂ ਟਿਊਬ, ਫੇਸਬੁੱਕ ਵਰਗੀਆਂ ਸੰਸਾਰ ਪ੍ਰਸਿਧ ਐਪਾਂ ਬੈਨ ਕੀਤੀਆਂ ਹੋਈਆਂ ਨੇ..॥ ਤੇ ਆਪਣੀ ਆਰਥਿਕ ਸਥਿਤੀ ਮਜਬੂਤ ਕਰਨ ਲਈ ਬਾਹਰਲੀਆਂ ਐਪਾਂ ਬੈਨ ਕਰਕੇ ਚੀਨ ਵਿੱਚ ਬਣੀਆਂ ਐਪਾਂ ਹੀ ਚਲਾਈਆਂ ਜਾ ਰਹੀਆ ਨੇ ਪਰ ਬਾਕੀ ਦੇਸ਼ਾਂ ਵਿੱਚ ਆਪਣੀਆਂ ਐਪਾਂ ਨੂੰ ਵਧਾਵਾ ਦੇ ਰਿਹਾ ਹੈ ਤਾਂ ਕਿ ਆਸਾਨੀ ਨਾਲ ਹੋਰਨਾਂ ਦੇਸ਼ਾਂ ਦਾ ਪੈਸਾ ਚੀਨ ਵਿੱਚ ਆਉਂਦਾ ਰਹੇ..॥ਯੂਥ ਆਫ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਦੇਸ਼ ਦੀ ਜਨਤਾ ਸਰਕਾਰ ਦੇ ਫੈਸਲੇ ਦੇ ਨਾਲ ਹੈ ਤੇ ਸਰਕਾਰ ਆਪਣੇ ਫੈਸਲੇ ਉੱਪਰ ਦ੍ਰਿੜ ਰਹੇ..॥ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਨੂੰ ਸਾਡੇ ਦੇਸ਼ ਪ੍ਰਤੀ ਦ੍ਰਿੜ ਹੋਣਾ ਚਾਹੀਦਾ ਹੈ ਤੇ ਜੇਕਰ ਕੋਈ ਦੇਸ਼ ਸਾਡੇ ਦੇਸ਼ ਦੀ ਪ੍ਰਭੂਸੱਤਾ ਜਾਂ ਆਖੰਡਤਾ ਵੱਲ ਅੱਖ ਚੱਕਦਾ ਹੈ ਤਾਂ ਇੱਕਮੁੱਠ ਹੋ ਕੇ ਹਰ ਤਰੀਕੇ ਨਾਲ ਉਸ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ..॥ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਚੀਨ ਤੋਂ ਬਣ ਕੇ ਆ ਰਿਹਾ ਹਰ ਤਰਾਂ ਦਾ ਇਲੈਕਟ੍ਰਾਨਿਕ ਉਪਕਰਨ ਨੂੰ ਵੀ ਬੈਨ ਕਰਨਾ ਚਾਹੀਦਾ ਹੈ ਅਤੇ ਸਵਦੇਸ਼ੀ ਕੰਪਨੀਆਂ ਨੂੰ ਵਧਾਵਾ ਦੇਣਾ ਚਾਹੀਦਾ ਹੈ..॥ ਉਹਨਾਂ ਕਿਹਾ ਕਿ ਸਰਹੱਦ ਉੱਪਰ ਸਾਡੇ ਬਹਾਦੁਰ ਫੌਜੀ ਚੀਨ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇ ਰਹੇ ਨੇ ਪਰ ਜੇਕਰ ਅਸੀੰ ਘਰਾਂ ਵਿੱਚ ਬੈਠੇ ਚੀਨ ਦੇ ਬਣੇ ਉਪਕਰਨ ਜਾਂ ਚੀਨ ਤੋਂ ਆ ਰਹੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ ਤਾਂ ਉਹ ਪੈਸਾ ਚੀਨ ਨੂੰ ਜਾਵੇਗਾ ਕਿ ਚੀਨ ਆਪਣੀਆਂ ਚਾਲਬਾਜ ਨੀਤੀਆਂ ਤੋਂ ਕਦੇ ਵੀ ਬਾਜ ਨਹੀਂ ਆਵੇਗਾ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਯੂਥ ਆਫ ਪੰਜਾਬ ਦੇ ਸਾਰੇ ਅਹੁਦੇਦਾਰਾਂ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਵੀਹਵੀਂ ਸਦੀ ਦੀ ਜੰਗ ਹੈ ਜੋ ਕਿ ਭਾਰਤ ਦੇ ਫੌਜੀਆਂ ਦੇ ਨਾਲ ਨਾਲ ਸਾਨੂੰ ਆਮ ਨਾਗਰਿਕਾਂ ਨੂੰ ਲੜਨੀ ਪੈਣੀ ਹੈ ਤਾਂ ਕਿ ਦੁਸ਼ਮਣ ਦੇਸ਼ ਨੂੰ ਸਾਡੀ ਤਾਕਤ ਦਾ ਪਤਾ ਲੱਗ ਸਕੇ..॥ ਇਸ ਮੌਕੇ ਤੇ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨਾਂ ਵਲੋਂ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਚੀਨ ਤੋਂ ਬਣੀਆਂ ਵਸਤਾਂ ਨਾ ਖ੍ਰੀਦਣ ਦਾ ਪ੍ਰਣ ਕੀਤਾ ਗਿਆ..॥

 

Leave a Reply

Your email address will not be published. Required fields are marked *