ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਪਿੰਡ ਵਾਲਿਆਂ ਨੂੰ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾ ਬਾਰੇ ਜਾਗਰੂਕ ਕਰਾਇਆ

ਦਮਨਪਾਲ ਸਿੰਘ ਬਟਾਲਾ:ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਅੱਜ ਸਵੇਰੇ ਬਟਾਲਾ ਦੇ ਪਿੰਡ ਮੂਲਾ ਸੋਨਾਇਆ ਸੈਦ ਮੁਬਾਰਕ, ਅਤੇ ਕੋਟਲਾ ਸ਼ਰਫ਼ ਦਾ ਦੌਰਾ ਕਰਕੇ ਪਿੰਡ ਵਾਲਿਆਂ ਨੂੰ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾ ਬਾਰੇ ਜਾਗਰੂਕ ਕਰਾਇਆ। ਇਸ ਮੌਕੇ ਤੇ ਓਹਨਾ ਪਿੰਡ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ। ਅਤੇ ਡੀਸੀ ਸਾਹਿਬ ਨੇ ਪਿੰਡ ਵਾਲਿਆਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਘਰ ਤੱਕ ਪੀਣ ਵਾਲਾ ਪਾਣੀ ਸਾਫ਼ ਅਤੇ ਸ਼ੁੱਧ ਪਹੁੰਚਾਉਣ ਲਈ ਜਤਨਸ਼ੀਲ ਹੈ। ਅਤੇ ਸਰਕਾਰ ਵੱਲੋਂ ਹਰ ਪਿੰਡ ਵਿੱਚ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ, ਅਤੇ ਘਰ ਵਿਚ ਚੱਲ ਰਹੀ ਸਮਰਸੀਬਲ ਮੋਟਰ ਨਾਲੋ ਸਰਕਾਰੀ ਟੈਂਕੀਆਂ ਦਾ ਪਾਣੀ ਜ਼ਿਆਦਾ ਸ਼ੁੱਧ ਅਤੇ ਸਾਫ਼ ਹੈ, ਅਤੇ ਹਰ ਕਿਸੇ ਨੂੰ ਸਰਕਾਰੀ ਪਾਣੀ ਦਾ ਕੁਨੈਕਸ਼ਨ ਲੈਣਾ ਚਾਹੀਦਾ ਹੈ। ਅਤੇ ਉਨ੍ਹਾਂ ਕਿਹਾ ਜ਼ਿਲੇ ਵਿਚ 70000 ਨਵੇਂ ਕੁਨੈਕਸ਼ਨ ਦਿੱਤੇ ਜਾਣਗੇ।