ਮਾਪੇ ਸਕੂਲ ਫ਼ੀਸ਼ ਨਾ ਉਤਾਰਨ, ਅਸੀਂ ਸੁਪਰੀਮ ਕੋਰਟ ਤੱਕ ਜਾਵਾਗੇ – ਦਾਊਂ

ਸਤਨਾਮ ਸਿੰਘ ਦਾਉ ਅਤੇ ਹੋਰ ਮੋਹਤਬਰ
ਕੁਰਾਲੀ,ਜਗਦੀਸ਼ ਸਿੰਘ : ਮਾਣਯੋਗ ਹਾਈਕੋਰਟ ਵੱਲੋਂ ਸਕੂਲ ਫ਼ੀਸ਼ ਮਾਮਲੇ ‘ਚ ਦਿੱਤੇ ਫ਼ੈਸਲੇ ਨਾਲ ਮਾਪਿਆਂ ਦੀ ਸਤੁੰਸ਼ਟੀ ਨਾ ਹੋਣ ਕਾਰਨ ਦੁਬਾਰਾ ਪਟੀਸ਼ਨ ਦਾਖਿਲ ਕੀਤੀ ਜਾ ਰਹੀ ਹੈ। ਇਸ ਲਈ ਮਾਪੇ ਫੀਸਾਂ ਜਮਾਂ ਨਾ ਕਰਵਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਸਕੂਲਜ਼ ਮਾਪੇ ਐਸੋਸ਼ੀਏਸ਼ਨ ਦੇ ਸੀਨੀਅਰ ਆਗੂ ਸਤਨਾਮ ਸਿੰਘ ਦਾਊਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਇੱਕ ਪਾਸੇ ਰੋਜ਼ਗਾਰ ਬੰਦ ਹੋਣ ਕਾਰਨ ਲੋਕਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਦੂਜੇ ਪਾਸੇ ਸਕੂਲ ਬੰਦ ਹੋਣ ਦੇ ਬਾਵਜੂਦ ਫ਼ੀਸਾਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਰਾਹੀਂ ਮਾਣਯੋਗ ਹਾਈਕੋਰਟ ਕੋਲ ਅਪੀਲ ਕੀਤੀ ਸੀ ਪਰ ਕੋਰਟ ਦੇ ਫੈਸਲੇ ਨੇ ਉਨ੍ਹਾਂ ਨੂੰ ਹੋਰ ਨਿਰਾਸ਼ ਕੀਤਾ ਹੈ। ਇਸ ਲਈ ਹੁਣ ਦੁਬਾਰਾ ਡਬਲ ਬੈਂਚ ਕੋਲ ਪਟੀਸ਼ਨ ਪਾਈ ਜਾਵੇਗੀ। ਅਗਰ ਉਥੇ ਵੀ ਸੁਣਵਾਈ ਨਾ ਹੋਈ ਤਾ ਓਹ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ। ਇਸ ਲਈ ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਓਹ ਸਿਰੇ ਤੱਕ ਇਨਸਾਫ਼ ਲਈ ਪੰਧ ਨਹੀਂ ਮੁਕਾ ਲੈਂਦੇ ਉਦੋਂ ਤੱਕ ਕਿਸੇ ਨੂੰ ਵੀ ਸਕੂਲਾਂ ‘ਚ ਫ਼ੀਸ਼ ਦੇਣ ਦੀ ਲੋੜ ਨਹੀਂ। ਸ. ਦਾਊਂ ਨੇ ਦਾਅਵੇ ਨਾਲ ਕਿਹਾ ਕਿ ਕਾਨੂੰਨ ਤੋਂ ਉਨ੍ਹਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਪ੍ਰਿਤਪਾਲ ਸਿੰਘ ਦਾਊਂ, ਰਵਿੰਦਰ ਸਿੰਘ ਵਜੀਦਪੁਰ, ਸਤਨਾਮ ਸਿੰਘ ਸਿਸਵਾਂ, ਸੁਭਾਸ਼ ਗਿਰ ਅਤੇ ਹੋਰ ਮੋਹਤਬਰ ਹਾਜ਼ਰ ਸਨ।