September 29, 2020

ਟਰੈਫਿਕ ਪੁਲੀਸ ਵੱਲੋਂ ਸਿੰਬਲ ਚੌਂਕ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਤਿੰਦਰ ਸ਼ਰਮਾ ਟ੍ਰੈਫਿਕ ਇੰਚਾਰਜ

ਬਟਾਲਾ 3 ਜੁਲਾਈ (ਦਮਨ ਪਾਲ ਸਿੰਘ)
ਬਟਾਲਾ ਟਰੈਫਿਕ ਪੁਲੀਸ ਵੱਲੋਂ ਗੁਰਦਾਸਪੁਰ ਰੋਡ ਸਿੰਬਲ ਚੌਂਕ ਵਿਖੇ ਇਕ ਵਿਸ਼ੇਸ਼ ਨਾਕਾ ਟਰੈਫਿਕ ਇੰਚਾਰਜ ਸਤਿੰਦਰ ਸ਼ਰਮਾ ਦੀ ਅਗਵਾਈ ਲਗਾਇਆ ਗਿਆ। ਇਸ ਮੌਕੇ ਤੇ ਸਤਿੰਦਰ ਸ਼ਰਮਾ ਨੇ ਕਿਹਾ ਕਿ ਮਾਨਯੋਗ ਐਸ, ਐਸ, ਪੀ, ਬਟਾਲਾ ਸ, ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਅਧੂਰੇ ਦਸਤਾਵੇਜ਼ ਜਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੇ ਪਾਲਣਾ ਕਰਨ ਲਈ ਕਿਹਾ ਅਤੇ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਹੈ। ਇਸ ਮੌਕੇ ਤੇ ਏ,ਐਸ, ਆਈ, ਮਨਜਿੰਦਰ ਸਿੰਘ, ਏ ਐਸ ਆਈ ਸੋਮਨਾਥ, ਏ ਐੱਸ ਆਈ ਰਣਜੀਤ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *