ਵਿਸ਼ਵਾਸ ਫਾਂਊਡੇਸ਼ਨ ਚੈਰੀਟੇਬਲ ਸੋਸਾਇਟੀ ਵੱਲੌ ਡੀ ਐਸ ਪੀ ਪਰਮਿੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ

ਬਟਾਲਾ 23 ਮਈ(ਦਮਨ ਬਾਜਵਾ) ਵਿਸ਼ਵਾਸ ਫਾਂਊਡੇਸ਼ਨ ਚੈਰੀਟੇਬਲ ਸੋਸਾਇਟੀ ਵੱਲੌ ਲਗਾਤਾਰ ਕੀਤਾ ਜਾ ਰਿਹਾ ਹੈ ਯੋਧਿਆ ਦਾ ਸਨਮਾਨ । ਅੱਜ ਉਹਨਾਂ ਨੇ ਬਟਾਲਾ ਡੀ ਐਸ ਪੀ ਪਰਮਿੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ। ਡੀ ਐੱਸ ਪੀ ਸਾਹਿਬ ਨੇ ਮਿਸ਼ਨ ਫਤਿਹ ਬਾਰੇ ਲੋਕਾਂ ਨੂੰ ਕਰੋਨਾ ਬਾਰੇ ਜਾਗਰੂਕ ਕਰਵਾਇਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖੋ, ਭੀੜ-ਭਾੜ ਇਲਾਕੇ ਵਿਚ ਘੱਟ ਜਾਓ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲੋ ਘਰ ਰਹੋ ਸੁਰਕਸ਼ਿਤ ਰਹੋ, ਡੀ ਐੱਸ ਪੀ ਸਾਹਿਬ ਨੇ ਲੋੜਵੰਦ ਲੋਕਾਂ ਨੂੰ ਮਾਸਕ ਵੀ ਵੰਡੇ ਗਏ । ਵਿਸ਼ਵਾਸ਼ ਫਾਊਂਡੇਸ਼ਨ ਦੇ ਆਹੁਦੇਦਾਰ ਮਨੀਸ਼ਾ ਕਪੂਰ ਅਤੇ ਰਾਜਵਿੰਦਰ ਕੌਰ ਨੇ ਕਿਹਾ ਕੀ ਸਾਡੀ ਸੋਸਾਇਟੀ ਵੱਲੌ ਲਗਾਤਾਰ ਮਹਾਂਮਾਰੀ ਦੇ ਦੌਰਾਣ ਪੁਲਿਸ ਮੁਲਾਜਮਾਂ,ਸਿਵਲ ਪ੍ਰਸ਼ਾਸਨ,ਮੈਡੀਕਲ ਸਟਾਫ,ਸਫਾਈ ਸੇਵਕਾਂ ਦਾ ਲਗਾਤਾਰ ਸੋਸਾਇਟੀ ਵੱਲੌ ਮਾਣ ਸਨਮਾਨ ਕੀਤਾ ਜਾ ਰਿਹਾ ਹੈ।ਤੇ ਸੋਸਾਇਟੀ ਅੱਗੇ ਤੋ ਵੀ ਇਹ ਮਾਣ ਸਨਮਾਨ ਦਿੰਦੀ ਰਿਹਾ ਕਰੇ ਗੀ।ਅਸੀ ਅੱਜ ਸਮਾਜ ਨੂੰ ਬੇਨਤੀ ਕਰਦੇ ਹਾਂ।ਕੀ ਆਣ ਵਾਲੇ ਸਮੇ ਵਿੱਚ ਸਾਨੂੰ ਇਹਨਾਂ ਦਾ ਧਿਆਨ ਰੱਖਣਾ ਚਾਹਿੰਦਾ ਹੈ ਤੇ ਹੌਸਲਾ ਵਧਾਉਣਾ ਚਾਹਿਦਾ ਹੈ।ਜਿਹੜੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਸਮਾਜ ਦੀ ਸੇਵਾ ਕਰ ਰਹੇ ਹਨ।ਅਸੀ ਇਹਨਾਂ ਯੋਧਿਆ ਨੂੰ ਦਿਲੋ ਸਲੂਟ ਕਰਦੇ ਹਾਂ।