ਸਿਟੀ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਹੋਏ 12 ਸਮਾਜ ਸੇਵਕ ਗਰੇਟ ਸਪੋਰਟਸ ਕਲਚਰ ਕਲੱਬ ਨੇ ਕੀਤਾ ਮਾਣ-ਸਨਮਾਨ

0

12 ਸਖਸੀਅਤਾਂ ਨੂੰ ਐਵਾਰਡ ਪ੍ਰਦਾਨ ਕਰਦੇ ਹੋਏ ਕਾਮਰੇਡ ਸੁੱਚਾ ਸਿੰਘ ਅਜਨਾਲਾ, ਕੋਚ ਬਲਜਿੰਦਰ ਸਿੰਘ, ਪ੍ਰਧਾਨ ਨਵਦੀਪ ਸਿੰਘ ਸਹੋਤਾ ਅਤੇ ਬਲਬੀਰ ਸਿੰਘ ਗਿੱਲ।

ਅੰਮ੍ਰਿਤਸਰ::ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਵੱਲੋਂ ਕੋਵਿਡ-19 ਦੌਰਾਨ ਸਮਾਜ ਭਲਾਈ ਲਈ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲੀਆਂ 12 ਸਖਸੀਅਤਾਂ ਨੂੰ ‘ਸਿਟੀ ਐਕਸੀਲੈਂਸ ਐਵਾਰਡ’ ਪ੍ਰਦਾਨ ਕਰ ਕੇ ਮਾਣ-ਸਨਮਾਨ ਕੀਤਾ ਗਿਆ।ਸੀਟੂ ਦਫਤਰ ਪੁਤਲੀਘਰ ਵਿਖੇ ਐਵਾਰਡ ਪ੍ਰਦਾਨ ਕਰਨ ਦੀ ਰਸ਼ਮ ਸੀਟੂ ਦੇ ਸੂਬਾਈ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ, ਖਾਲਸਾ ਕਾਲਜ ਦੇ ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ, ਕਲੱਬ ਪ੍ਰਧਾਨ ਨਵਦੀਪ ਸਿੰਘ ਸਹੋਤਾ, ਸੈਕਟਰੀ ਬਲਬੀਰ ਸਿੰਘ ਗਿੱਲ ਅਤੇ ਸਮੁੱਚੀ ਟੀਮ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।ਸਿਟੀ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਹੋਣ ਵਾਲਿਆਂ ਵਿੱਚ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਡਾ. ਕਵਲਜੀਤ ਕੌਰ, ਜਨਰਲ ਸਕੱਤਰ ਐਡਵੋਕੇਟ ਕਵਲਜੀਤ ਕੌਰ, ਜਸਟ ਸੇਵਾ ਸੁਸਾਇਟੀ ਦੇ ਕੈਸ਼ੀਅਰ ਰੂਪ ਕਮਲ, ਏਐਸਆਈ ਜਸਬੀਰ ਸਿੰਘ, ਮਿਊਂਸੀਪਲ ਯੂਥ ਇੰਪਲਾਈਜ ਫੈਡਰੇਸਨ ਦੇ ਪ੍ਰਧਾਨ ਆਸ਼ੂ ਨਾਹਰ, ਸਮਾਜ ਸੇਵਕ ਜਸਵੰਤ ਸਿੰਘ, ਸਮਾਜ ਸੇਵਿਕਾ ਰਾਜਵਿੰਦਰ ਕੌਰ ਆਂਗਣਵਾੜੀ ਵਰਕਰ, ਪ੍ਰਸਿੱਧ ਅਦਾਕਾਰ ਗੁਰ ਰੰਧਾਵਾ, ਜੈ ਹੋ ਕਲੱਬ ਦੇ ਪ੍ਰਧਾਨ ਵਿੱਕੀ ਦੱਤਾ, ਸਮਾਜ ਸੇਵਕ ਜੌਹਨਪਾਲ, ਸਟਰੇਅ ਡਾਗ ਲਵਜ਼ ਐਸੋਸੀਏਸ਼ਨ ਦੇ ਪ੍ਰਧਾਨ ਰੇਖਾ ਅਤੇ ਜੈ ਸ਼ਿਵ ਦੀਪ ਸੇਵਾ ਸੁਸਾਇਟੀ ਦੇ ਪ੍ਰਧਾਨ ਤ੍ਰਲੋਕ ਜੋਸ਼ੀ ਦੇ ਨਾ ਵਰਨਣਯੋਗ ਹਨ।ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਨੇ ਇਨਾਂ 12 ਕੋਰੋਨਾ ਯੋਧਿਆਂ ਦੇ ਗਲਾਂ ਵਿੱਚ ਹਾਰ ਪਾ ਕੇ ਸਮਾਜ ਲਈ ਕੀਤੇ ਕਾਰਜਾਂ ਬਾਬਤ ਦਿਲੋਂ ਮਾਣ ਸਤਿਕਾਰ ਕੀਤਾ।ਇਨਾਂ ਕੋਰੋਨਾ ਯੋਧਿਆਂ ਨੂੰ ਐਵਾਰਡ ਪ੍ਰਦਾਨ ਕਰਨ ਮੌਕੇ ਸ਼ਾਲ ਦੇ ਕੇ ਹੋਰ ਵਧੀਆਂ ਸੇਵਾਵਾਂ ਨਿਭਾਉਣ ਲਈ ਹੱਲਾਸ਼ੇਰੀ ਵੀ ਦਿੱਤੀ ਗਈ।ਕਾਮਰੇਡ ਅਜਨਾਲਾ ਨੇ ਕਿਹਾ ਕੋਰੋਨਾ ਯੋਧਿਆਂ ਦਾ ਸਨਮਾਨ ਕਰਨਾ ਕਲੱਬ ਦਾ ਸਲਾਹੁਣਯੋਗ ਉਪਰਾਲਾ ਹੈ ਅਤੇ ਇਸ ਵਧੀਆ ਉਪਰਾਲੇ ਲਈ ਪ੍ਰਧਾਨ ਨਵਦੀਪ ਸਿੰਘ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।ਕਲੱਬ ਦੇ ਸੈਕਟਰੀ ਬਲਬੀਰ ਸਿੰਘ ਗਿੱਲ ਅਤੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਮਾਜ ਦੀ ਨਿਰਸਵਾਰਥ ਸੇਵਾ ਕਰਨ ਵਾਲੀਆਂ ਇਨਾਂ 12 ਸਖਸੀਅਤਾਂ ਨੂੰ ਐਵਾਰਡ ਪ੍ਰਦਾਨ ਕਰ ਕੇ ਵੱਡਾ ਫਖਰ ਮਹਿਸੂਸ ਹੋ ਰਿਹਾ ਹੈ।ਇਸ ਮੌਕੇ ਵਾਇਸ ਪ੍ਰਧਾਨ ਨਵਕਿਰਨ ਸਿੰਘ, ਗੱਤਕਾ ਕੋਆਰਡੀਨੇਟਰ ਪੰਜਾਬ ਮਨਵਿੰਦਰ ਸਿੰਘ, ਪੰਜਾਬ ਪ੍ਰਧਾਨ ਸਪੋਰਟਸ ਸੈੱਲ ਜਸਬੀਰ ਸਿੰਘ, ਕੋਚ ਰਾਜੇਸ਼ ਥਾਪਾ, ਕੋਚ ਰਾਹੁਲ ਰਤਨ, ਦਵਿੰਦਰ ਸਿੰਘ ਤੋਂ ਇਲਾਵਾ ਜਸਟ ਸੇਵਾ ਸੁਸਾਇਟੀ ਦੇ ਪ੍ਰਧਾਨ ਅਰਵਿੰਦਰ ਰਾਜੂ ਭਾਟੀਆ, ਸੈਕਟਰੀ ਐਡਵੋਕੇਟ ਹਰਸ਼ਿਮਰਨ ਸਿੰਘ, ਗੁਰਪ੍ਰੀਤ ਕੌਰ, ਰੂਬੀਨਾ, ਸਤਨਾਮ ਬਿਜਲੀਵਾਲ ਅਤੇ ਨਾਢੂ ਰਾਜਿੰਦਰ ਸਿੰਘ ਨੇ ਸਨਮਾਨਿਤ ਹੋਈਆਂ ਸਖਸੀਅਤਾਂ ਨੂੰ ਸ਼ੁਭਕਮਾਨਵਾਂ ਪ੍ਰਦਾਨ ਕਰਦਿਆਂ ਜਿੰਦਗੀ ਵਿੱਚ ਹੋਰ ਬੁਲੰਦੀਆਂ ਛੁਹਣ ਦਾ ਆਸ਼ੀਰਵਾਦ ਦਿੱਤਾ।

About Author

Leave a Reply

Your email address will not be published. Required fields are marked *

You may have missed