ਕੌਮੀਂ ਪੱਧਰ ਦਾ ਸਨਮਾਨ ਦਿਵਸ਼ ਮਨਾਉਣ ਲਈ ਕੀਤੀਆਂ ਵਿਚਾਰਾਂ

0

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੈਕਟਰੀ ਬਲਬੀਰ ਸਿੰਘ ਗਿੱਲ।

ਮਨਵਿੰਦਰ ਸਿੰਘ, ਅੰਮ੍ਰਿਤਸਰ: ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਦੀ ਮੀਟਿੰਗ ਪੁਤਲੀਘਰ ਵਿਖੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਕਲੱਬ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਗਤੀਵਿਧੀਆਂ ‘ਤੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਉਲੀਕੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਕਟਰੀ ਬਲਬੀਰ ਸਿੰਘ ਗਿੱਲ ਨੇ ਕਿਹਾ ਗਰੇਟ ਸਪੋਰਟਸ ਕਲਚਰ ਕਲੱਬ ਨੇ ਖੇਡ ਖੇਤਰ ਤੋਂ ਇਲਾਵਾ, ਸੱਭਿਆਚਾਰਕ ਗਤੀਵਿਧੀਆਂ, ਸਾਹਿਤ ਖੇਤਰ, ਸੰਗੀਤ ਖੇਤਰ, ਫਿਲਮ ਤੇ ਰੰਗਮੰਚ ਖੇਤਰ, ਕਲਾ ਖੇਤਰ ਅਤੇ ਸਿੱਖਿਆ ਖੇਤਰ ਨਾਲ ਸਬੰਧਿਤ ਅਹਿਮ ਸਖਸੀਅਤਾਂ ਨੂੰ ਐਵਾਰਡ ਪ੍ਰਦਾਨ ਕਰਨ ਦੀ ਜੋ ਪਿਰਤ ਪਾਈ ਹੈ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ।ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ਹਰ ਸਾਲ ਅਗੱਸਤ ਮਹੀਨੇ ਵਿੱਚ ਹੋਣ ਵਾਲੇ ਕੌਮੀ ਪੱਧਰ ਦੇ ਸਨਮਾਨ ਦਿਵਸ਼ ਕਰਵਾਉਣ ਸਬੰਧੀ ਵੀ ਕਲੱਬ ਆਗੂਆਂ ਨਾਲ ਗੱਲਬਾਤ ਕੀਤੀ।ਸਮੂਹ ਆਗੂਆਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਇਸ ਕੌਮੀ ਪੱਧਰ ਦੇ ਸਨਮਾਨ ਦਿਵਸ਼ ਮਨਾਉਣ ਬਾਬਤ ਹੁੰਗਾਰਾ ਭਰਿਆ ਪਰ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਦੌਰ ਨੂੰ ਧਿਆਨਹਿੱਤ ਰੱਖਦਿਆਂ ਕਿਹਾ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਅਗੱਸਤ ਦੇ ਆਖਰ ਤੱਕ ਜੇ ਕੋਈ ਹੋਰ ਹਦਾਇਤਾਂ ਜਾਰੀ ਕਰੇਗੀ ਤਾਂ ਪਹਿਲਾਂ ਇਨਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇਗਾ।ਜੇਕਰ ਸਮਾਗਮ ਕਰਨ ਦੀ ਖੁੱਲ ਮਿਲੀ ਤਾਂ ਸਮਾਗਮ ਨੂੰ ਜਨਤਕ ਕੀਤਾ ਜਾਵੇਗਾ ਨਹੀ ਤਾਂ ਆਨਲਾਈਨ ਪ੍ਰੋਗਰਾਮ ਕਰਨ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।ਇਸ ਮੌਕੇ ਵਾਈਸ ਪ੍ਰਧਾਨ ਨਵਕਿਰਨ ਸਿੰਘ, ਸਪੋਰਟਸ ਸੈੱਲ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ, ਗੱਤਕਾ ਕੋਆਰਡੀਨੇਟਰ ਪੰਜਾਬ ਮਨਵਿੰਦਰ ਸਿੰਘ, ਕੋਚ ਰਾਜੇਸ਼ ਥਾਪਾ, ਕੋਚ ਰਾਜੀਵ ਕੁਮਾਰ, ਕੋਚ ਰਾਹੁਲ ਰਤਨ, ਦਵਿੰਦਰ ਸਿੰਘ ਅਤੇ ਜੌਹਨਪਾਲ ਵੀ ਹਾਜਰ ਸਨ।

About Author

Leave a Reply

Your email address will not be published. Required fields are marked *

You may have missed