ਪਿੰਡ ਸੰਦਲਪੁਰ ਵਿਖੇ ਮਾਤਾ ਰਾਣੀ ਦਰਬਾਰ ਨੂੰ ਜਾਣ ਵਾਲੇ ਰਸਤੇ ਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ

ਅੱਚਲ ਸਾਹਿਬ/ ਬਟਾਲਾ (ਦਮਨ ਪਾਲ ਸਿੰਘ )ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਸੰਦਲਪੁਰ ਵਿਖੇ ਅੱਜ ਮਾਤਾ ਰਾਣੀ ਦੇ ਦਰਬਾਰ ਤੇ ਜਾਣ ਵਾਲੇ ਰਸਤੇ ਤੇ ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ ਕੀਤਾ ਗਿਆ !ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ ਗੁਰਨਾਮ ਸਿੰਘ ਸੰਦਲਪੁਰ ਨੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਸਪੁੱਤਰ ਹਰਵਿੰਦਰ ਸਿੰਘ ਹੈਰੀ ਵੱਲੋਂ ਅੱਜ ਮਾਤਾ ਰਾਣੀ ਦੇ ਦਰਬਾਰ ਨੂੰ ਜਾਣ ਵਾਲੇ ਰਸਤੇ ਨੂੰ ਰਿਬਨ ਕੱਟ ਕੇ ਇੰਟਰਲਾਕ ਟਾਇਲਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ !ਵਧੇਰੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਹ ਮਾਤਾ ਰਾਣੀ ਦੇ ਦਰਬਾਰ ਨੂੰ ਜਾਣ ਵਾਲਾ ਰਸਤਾ ਜੋ ਕਿ ਕੱਚਾ ਸੀ ਅਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਹਲਕਾ ਵਿਧਾਇਕ ਲਾਡੀ ਦੇ ਸਪੁੱਤਰ ਵੱਲੋ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ !ਇਸ ਸਮੇਂ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਧੰਨਵਾਦ ਕੀਤਾ !ਇਸ ਮੌਕੇਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਮਾਹਲ ਤਰਲੋਕ ਸਿੰਘ ਮਾਹਲ ਡਾ ਗੁਰਨਾਮ ਸਿੰਘ ,ਅਜੈਬ ਸਿੰਘ ਮੈਂਬਰ, ਸਰਬਜੀਤ ਸਿੰਘ ਮੈਂਬਰ ਪੰਚਾਇਤ, ਪ੍ਰਤਾਪ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ, ਹਰਜਿੰਦਰ ਕੌਰ ਮੈਂਬਰ ਪੰਚਾਇਤ, ਤਰਲੋਕ ਸਿੰਘ ਮਾਹਲ ,ਦੇਵਿੰਦਰ ਸਿੰਘ ਮਾਹਲ, ਹਰਦੀਪ ਗੁਲਜ਼ਾਰ ਸਿੰਘ, ਅਵਤਾਰ ਸਿੰਘ ,ਮਨਜੀਤ ਸਿੰਘ ਸਾਬਾ, ਜਸਵੰਤ ਸਿੰਘ ਜਗਜੀਤ ਸਿੰਘ ਮਹਾਲਾ ਹਾਜ਼ਰ ਸਨ !