ਮਿਸ਼ਨ ਫਤਿਹ ਤਹਿਤ ਈ ਸੰਜੀਵਨੀ ਐਪ ਰਾਹੀਂ ਘਰ ਬੈਠੇ ਹੀ ਮੁਫਤ ਡਾਕਟਰੀ ਇਲਾਜ ਲਈ ਸਲਾਹ ਲਵੋ.

ਮੋਗਾ 8 ਜੁਲਾਈ:ਸੰਕਰ ਯਾਦਵ,
ਮਿਸ਼ਨ ਫਤਿਹ ਅਧੀਨ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ 19 ਮਹਾਂਮਾਰੀ ਦੇ ਮੱਦੇਨਜਰ ਸੂਬੇ ਦੇ ਲੋਕਾਂ ਲਈ ਨਿਰਵਿਗਨ ਸਿਹਤ ਸੇਵਾਵਾ ਨੂੰ ਯਕੀਨੀ ਬਨਾਓਣ ਲਈ ਲੋਕ ਹਿੱਤ ਉਪਰਾਲਾ ਕੀਤਾ ਗਿਆ ਹੈ।
ਸੀ ਡੈਕ ਮੁਹਾਲੀ ਵੱਲੋਂ ਵਿਕਸਤ ਏਕਾਕ੍ਰਿਤ ਟੈਲੀਮੈਡੀਸਨਲ ਸਲਿਓਸ਼ਨ, ਈ ਸੰਜੀਵਨੀ ਐਪ ਰਾਹੀਂ ਆਨਲਾਇਨ ਓ ਪੀ ਡੀ (ਡਾਕਟਰ ਤੋਂ ਮਰੀਜ ਤੱਕ)ਦੀ ਸੁਰੂਆਤ ਕੀਤੀ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਮੋਗਾ ਡਾ ਰਾਜੇਸ. ਅੱਤਰੀ ਨੇ ਦੱਸਿਆ ਕਿ ਆਮ ਲੋਕਾ ਤੱਕ ਸਿਹਤ ਸੇਵਾਵਾ ਪਹੁੰਚਾਉਣ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਇਨ ਓ ਪੀ ਡੀ ਦੀਆ ਸੇਵਾਵਾ ਲੈਣ ਲਈ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸ ਰਾਹੀ. ਮਾਹਿਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸਬੰਧੀ ਆਮ ਸਮੱਸਿਆਵਾ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਡਾ ਰਾਜੇਸ. ਅੱਤਰੀ ਨੇ ਦੱਸਿਆ ਕਿ ਈ ਸਜੀਵਨੀ ਦੇ ਵਿੱਚ ਡਾ ਜਸਪ੍ਰੀਤ ਕੌਰ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ ਅਤੇ ਡਾ ਸਾਹਿਲ ਅਤੇ ਡਾ ਰਾਜ ਬਹਾਦਰ ਐਮ ਡੀ ਮੈਡੀਸਨ ਵੀ ਆਨ ਲਾਇਨ ਆਪਣੀਆ ਸੇਵਾਵਾ ਦੇ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਐਪ ਰਾਹੀਂ ਸਮਾਂ ਵੀ ਵਧਾ ਦਿਤਾ ਗਿਆ ਜਿਸ ਵਿੱਚ ਤੁਸੀ ਸਵੇਰੇ 8 ਵਜੇ. ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਸਿਵਲ ਹਸਪਤਾਲ ਮੋਗਾ ਦੇ ਮਾਹਿਰ ਡਾਕਟਰਾ ਵੱਲੋਂ ਆਪਣੀ ਸਲਾਹ ਲੈ ਸਕਦੇ ਹੋ। ਇਸ ਐਪ ਨੂੰ ਪਲੇਅ ਸਟੋਰ ਰਾਹੀਂ ਅਪਲੋਡ ਕਰਕੇ ਵੱਧ ਤੋਂ ਵੱਧ ਲਾਭ ਲਵੋ ਅਤੇ ਕੋਵਿੰਡ 19 ਦੇ ਨਿਯਮਾ ਦੀ ਪਾਲਣਾ ਦੇ ਨਾਲ ਨਾਲ ਤੁਹਾਡੀ ਸਿਹਤ ਲਈ ਵੀ ਲਾਹੇਵੰਦ ਸਾਬਤ ਹੋਵੇਗੀ। .ਇਸ ਮੌਕੇ ਤੇ ਹਾਜਰ ਡਾ ਜਸਪ੍ਰੀਤ ਕੌਰ ਨੋਡਲ ਅਫਸਰ ਕੋਵਿਡ 19 ਸਿਵਲ ਹਸਪਤਾਲ ਮੋਗਾ, ਡਾ ਸਾਹਿਲ ਐਮ ਡੀ ਮੈਡੀਸਨ , ਅੰਮ੍ਰਿਤ ਸ.ਰਮਾ ਜਿਲਾ ਬੀ ਸੀ ਸੀ ਮੀਡੀਆ ਕੋਆਰਡੀਨੇਟਰ ਮੋਗਾ ਹਾਜ਼ਰ ਸਨ।
ਇਸ ਤੋ ਇਲਾਵਾ ਅੱਜ ਬਾਘਾਪੁਰਾਣਾ ਵਿੱਚ ਕੋਵਿਡ 19 ਦੇ ਨਿਯਮਾਂ ਬਾਰੇ ਜਾਗਰੂਕਤਾ ਨੂੰ ਦਰਸਾਉਦੇ ਹੋਏ ਮਿਸ਼ਨ ਫਤਿਹ ਦੇ ਪੰਫਲੈਟਸ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਬਲਾਕ ਐਜੂਕੇਟਰ ਰਜਿੰਦਰ ਕੁਮਾਰ ਅਤੇ ਏ.ਐਨ.ਐਮ. ਸਤਵਿੰਦਰ ਕੌਰ ਵੀ ਹਾਜ਼ਰ ਸਨ।