ਅਕਾਲੀ ਦਲ ਦੇ ਧਰਨੇ ਸਿਰਫ ਡਰਾਮਾ : ਪ੍ਰਧਾਨ ਵਿਜੇ ਤ੍ਰੇਹਨ

0

ਬਟਾਲਾ 9 ਜੁਲਾਈ (ਦਮਨ ਪਾਲ ਸਿੰਘ)ਤੇਲ ਕੀਮਤਾਂ ਦੇ ਮੁੱਦਿਆਂ ਅਤੇ ਸਕੂਲੀ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਧਰਨੇ ਦਿੱਤੇ ਹਨ ,ਉਹ ਮਹਿਜ਼ ਇੱਕ ਡਰਾਮਾ ਹੈ। ਸ਼੍ਰੋਮਣੀ ਅਕਾਲੀ ਦਲ ਆਪਣੀ ਡਿੱਗੀ ਸ਼ਾਖ਼ ਨੂੰ ਬਚਾਉਣ ਲਈ ਅਜਿਹਾ ਕਰ ਰਿਹਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਹਲਕਾ ਬਟਾਲਾ ਦੇ ਪ੍ਰਧਾਨ ਵਿਜੇ ਤ੍ਰੇਹਨ ਨੇ ਗੱਲਬਾਤ ਕਰਦਿਆਂ ਕੀਤਾ ।ਪ੍ਰਧਾਨ ਤ੍ਰੇਹਨ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਤੇਲ ਦੀਆਂ ਕੀਮਤਾਂ ਤੇ ਹੋਰ ਸਥਾਨਕ ਮੁੱਦਿਆਂ ਨੂੰ ਲੈ ਕੇ ਜੋ ਪੂਰੇ ਪੰਜਾਬ ਚ ਧਰਨੇ ਦਿੱਤੇ ਹਨ,ਉਹ ਲੋਕਾਂ ਦੀ ਆਵਾਜ਼ ਤੇ ਦਰਦ ਨੂੰ ਸਰਕਾਰਾਂ ਅੱਗੇ ਰੱਖਣ ਦੀ ਥਾਂ ਤੇ ਲੋਕਾਂ ਚ ਆਪਣੀ ਡਿੱਗੀ ਸ਼ਾਖ਼ ਨੂੰ ਬਚਾਉਣ ਦਾ ਇੱਕ ਵੱਡਾ ਡਰਾਮਾ ਹੈ ।ਪ੍ਰਧਾਨ ਤ੍ਰੇਹਨ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਸਰਕਾਰ ਦੀ ਬਜਾਏ ਮੋਦੀ ਸਰਕਾਰ ਵਿਰੁੱਧ ਰੋਸ ਧਰਨੇ ਲਗਾਏ ਅਤੇ ਕੇਂਦਰ ਚ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾ ਕੇ ਪੰਜਾਬ ਦੀ ਭਲਾਈ ਲਈ ਕੋਈ ਕੰਮ ਕਰੇ ।ਉਨ੍ਹਾਂ ਕਿਹਾ ਕਿ ਇਨ੍ਹਾਂ ਧਰਨਿਆਂ ਨਾਲ ਨਾ ਹੀ ਲੋਕਾਂ ਦੀ ਭਲਾਈ ਹੋਣੀ ਹੈ ਬਲਕਿ ਲੋਕ ਇਨ੍ਹਾਂ ਦੀਆਂ ਪੁਰਾਣੀਆਂ ਨੀਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਹਨ ।ਪ੍ਰਧਾਨ ਤ੍ਰੇਹਨ ਨੇ ਅੱਗੇ ਕਿਹਾ ਕਿ ਲੋਕ ਮਸਲਿਆਂ ਦੀ ਆਵਾਜ਼ ਸਿਰਫ ਤੇ ਸਿਰਫ ਬੈਂਸ ਭਰਾ ਹੀ ਉਠਾ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੀ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਉਸ ਦਾ ਸਾਥ ਦੇ ਰਿਹਾ ਹੈ ।ਪ੍ਰਧਾਨ ਤ੍ਰੇਹਨ ਨੇ ਕਿਹਾ ਕਿ ਅਕਾਲੀ ਜਦੋਂ ਸੱਤਾ ਚ ਸਨ ਤਾਂ ਉਨ੍ਹਾਂ ਨੇ ਆਪਣੇ ਵੇਲ਼ੇ ਮਾਸਟਰਾਂ ਨੂੰ ਮਾਰਿਆ ਵੀ ਤੇ ਕੁੱਟਿਆ ਵੀ ,ਤੇ ਅੱਜ ਇਨ੍ਹਾਂ ਨੂੰ ਸਕੂਲਾਂ ਦੇ ਟੀਚਰਾਂ ਦਾ ਧਿਆਨ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਸਕੂਲਾਂ ਦੀਆਂ ਫੀਸਾਂ ਵਿੱਚ ਅਥਾਹ ਵਾਧਾ ਹੁੰਦਾ ਰਿਹਾ ਹੈ, ਉਦੋਂ ਅਕਾਲੀ ਸਰਕਾਰ ਚੁੱਪ ਕਰਕੇ ਬੈਠੀ ਰਹੀ ਸੀ ਤੇ ਅੱਜ ਇਨ੍ਹਾਂ ਨੂੰ ਸਕੂਲ ਬੱਚਿਆਂ ਤੇ ਟੀਚਰਾਂ ਦਾ ਖਿਆਲ ਕਿੱਥੋਂ ਆ ਗਿਆ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਸਿਰਫ਼ ਤੇ ਸਿਰਫ਼ ਬੈਂਸ ਭਰਾ ਹੀ ਉਠਾ ਸਕਦੇ ਹਨ ।ਇਸ ਮੌਕੇ ਸ਼ਮੀ ਕੁਮਾਰ ,ਵਿਜੈ ਕੁਮਾਰ, ਭਗਵੰਤ ਸਿੰਘ, ਰਾਜਵਿੰਦਰ ਕੌਰ, ਗੁਰਜੀਤ ਕੌਰ ,ਸੰਨੀ ਕੁਮਾਰ ,ਨੀਰਜ ਸ਼ਰਮਾ ,ਜਸਵੰਤ ਸਿੰਘ ਆਦਿ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed