ਕੋਵਿਡ ਦੀ ਔਖੀ ਘੜੀ ਵਿੱਚ ਵੀ ਪੰਜਾਬ ਸਰਕਾਰ ਉਦਯੋਗਾਂ ਨਾਲ ਖੜ੍ਹੀ ਹੈ-ਸੁੰਦਰ ਸ਼ਾਮ ਅਰੋੜਾ ਪੰਜਾਬ ਲਾਕਡਾਊਨ ਲਗਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ, ਜਿਸ ਕਾਰਣ ਕਰੋਨਾ ਉਤੇ ਪਾਇਆ ਗਿਆ ਕਾਬੂ

0

ਮੋਗਾ:9 ਜੁਲਾਈ’ ਸੰਕਰ ਯਾਦਵ,
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਦੀ ਇਸ ਔਖੀ ਘੜੀ ਵਿੱਚ ਵੀ ਉਦਯੋਗਿਕ ਖੇਤਰ ਵਿੱਚ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ 2.32 ਲੱਖ ਉਦਯੋਗਿਕ ਘਰਾਣਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਵਿੱਚ ਸਮਾਜਿਕ ਦੂਰੀ ਬਣਾ ਕੇ ਮੁੜ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਉਦਯੋਗ ਵੀ ਉਦੋ ਖੋਲ੍ਹ ਦਿੱਤੇ ਜਾਣਗੇ ਜਦ ਉਹ ਕੋਵਿਡ ਕਾਰਣ ਐਲਾਨੇ ਗਏ ਕਨਟੇਨਮੈਟ ਇਲਾਕਿਆਂ ਵਿੱਚੋ ਬਾਹਰ ਆ ਜਾਣਗੇ।

ਉਦਯੋਗ ਅਤੇ ਵਣਜ ਮੰਤਰੀ ਨੇ ਰੁਪਏ 10 ਕਰੋੜ ਦੀ ਲਾਗਤ ਨਾਲ ਫੋਕਲ ਪੁਆਇੰਟ ਦੇ ਨਵੀਨੀਕਰਨ ਦਾ ਰੱਖਿਆ ਨੀਹ ਪੱਥਰ

ਇਸ ਗੱਲ ਦਾ ਪ੍ਰਗਟਾਵਾ ਮੰਤਰੀ ਸ੍ਰੀ ਅਰੋੜਾ ਨੇ 10 ਕਰੋੜ ਰੁਪਏ ਦੀ ਲਾਗਤ ਨਾਲ ਨੀਵੀਨੀਕਰਨ ਕੀਤੇ ਜਾ ਰਹੇ ਫੋਕਲ ਪੁਆਇੰਟ ਦਾ ਨੀਹ ਪੱਥਰ ਰੱਖਦਿਆ ਕੀਤਾ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀਆਂ ਮੁ਼ਸ਼ਕਿਲਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋ ਕੇਦਰ ਸਰਕਾਰ ਤੋ 6 ਮਹੀਨਿਆਂ ਤੱਕ ਉਦਯੋਗਾਂ ਵੱਲੋ ਲਏ ਗਏ ਕਰਜਿਆਂ ਤੋ ਛੋਟ ਮੰਗੀ ਗਈ ਹੈ ਤਾਂ ਜੋ ਇਸ ਮੰਦੀ ਦੇ ਦੌਰ ਤੋ ਗੁਜ਼ਰ ਰਹੇ ਉਦਯੋਗਾਂ ਨੂੰ ਕੁਝ ਮੱਦਦ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਵਿੱਚ ਲਾਕਡਾਊਨ ਦੇ ਹੁਕਮ ਦੇਣ ਵਾਲਾ ਪਹਿਲਾ ਸੂਬਾ ਹੈ ਜਿਸ ਕਾਰਣ ਅੱਜ ਸੂਬੇ ਭਰ ਵਿੱਚ ਕਰੋਨਾ ਉੱਤੇ ਕੰਟਰੋਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 90 ਹਜ਼ਾਰ ਨੌਜਵਾਨ ਬਾਹਰਲੇ ਦੇਸ਼ਾਂ ਤੋ ਸੂਬੇ ਵਿੱਚ ਵਾਪਸ ਆਏ ਹਨ ਜਿੰਨਾਂ ਨੂੰ ਨੌਕਰੀਆਂ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਦੇਣ ਲਈ ਪੰਜਾਬ ਸਰਕਾਰ ਤਿਆਰ ਹੈ। ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਜੀਰਾਬਾਦ ਇਲਾਕੇ ਵਿੱਚ 135 ਏਕੜ ਫਾਰਮਾਸਿਊਪੀਕਲ ਪਾਰਕ ਦਾ ਵਿਕਾਸ ਕੀਤਾ ਜਾ ਰਹਿਾ ਹੈ ਜਿੱਥੇ ਹਿਮਾਚਲ ਦੇ ਬੱਦੀ ਜ਼ਿਲ੍ਹੇ ਵਿੱਚ ਸਥਿਤ ਕੰਪਨੀਆਂ ਹੁਣ ਪੰਜਾਬ ਵਿੱਚ ਆ ਕੇ ਕਾਰੋਬਾਰ ਕਰਨਗੀਆਂ। ਇਸ ਤੋ ਇਲਾਵਾ ਪੰਜਾਬ ਸਰਕਾਰ ਵੱਲੋ ਰਾਜਪੁਰਾ ਵਿੱਚ 1157 ਏਕੜ, ਮੱਤੇਵਾਲਾ ਰੋਡ ਲੁਧਿਆਣਾ ਵਿੱਚ 1100 ਏਕੜ ਅਤੇ ਬਠਿੰਡਾ ਵਿੱਚ 1000 ਏਕੜ ਇਡਸਟਰੀਅਲ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਅ ਕਿ ਪਿਛਲੇ ਕਈ ਸਾਲਾਂ ਤੋ ਪੰਜਾਬ ਦੇ ਵੱਖ ਵੱਖ ਫੋਕਲ ਪੁਆਇੰਟਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਜਿੰਨ੍ਰਾਂ ਦੇ ਨਵੀਨੀਕਰਨ ਲਈ ਸਰਕਾਰ ਵੱਲੋ 200 ਕਰੋੜ ਰੁਪਏ ਦਿੱਤਾ ਗਿਆ ਹੈ ਇਨ੍ਹਾਂ 200 ਕਰੋੜ ਵਿੱਚ ਸੂਬੇ ਭਰ ਦੇ 17 ਫੋਕਲ ਪੁਆਇੰਟਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਨਾਲ ਹੀ ਲੁਧਿਆਣਾ ਵਿਖੇ 200 ਕਰੋੜ ਦੀ ਗ੍ਰਾਟ ਸਾਈਕਲ ਵੈਲੀ ਸਥਾਪਿਤ ਕਰਨ ਲਈ ਦਿੱਤੀ ਗਈ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਫੋਕਲ ਪੁਆਇੰਟ ਦੇ ਨਵੀਨੀਕਰਨ ਤੇ ਤਕਰੀਬਨ 10 ਕਰੋੜ ਦੀ ਲਾਗਤ ਆਵੇਗੀ ਇਸ 10 ਕਰੋੜ ਚੋ 52.03 ਲੱਖ ਰੁਪਏ ਜ਼ਮੀਨ ਪੱਧਰ ਕਰਨ ਅਤੇ ਚਾਰ ਦੀਵਾਰੀ ਕਰਨ ਤੇ 771.89 ਲੱਖ ਰੁਪਏ ਸੜਕਾਂ ਬਣਾਉਣ ਤੇ 10.65 ਲੱਖ ਰੁਪਏ ਵਾਟਰ ਸਪਲਾਈ ਤੇ, 146.99 ਕਰੋੜ ਰੁਪਏ ਬਿਜਲੀ, 10.69 ਲੱਖ ਰੁਪਏ ਗਲੀਆਂ ਨਾਲੀਆਂ ਤੇ ਲਗਾਏ ਜਾਣਗੇ। ਇਹ ਸਾਰਾ ਕੰਮ 1 ਸਾਲ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗਾ।
ਵੱਖ ਵੱਖ ਉਦਯੋਗ ਅਦਾਰਿਆਂ ਨੂੰ ਸਮਾਜਿਕ ਦੂਰੀ ਬਣਾ ਕੇ ਕਰਮਚਾਰੀਆਂ ਤੋ ਕੰਮ ਕਰਵਾਉਣ ਲਈ ਪ੍ਰੇਰਦਿਆਂ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਉਦਯੋਗ ਵਿੱਚ ਕੋਈ ਵੀ ਵਿਅਕਤੀ ਬਿਮਾਰ ਮਿਲਦਾ ਹੈ ਤਾਂ ਉਸਦਾ ਤੁਰੰਤ ਸਿਹਤ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਆਉਦੇ 4 ਹਫ਼ਤੇ ਕਰੋਨਾ ਵਾਈਰਸ ਦੇ ਫੇੈਲਾਅ ਸਬੰਧੀ ਅਤੀ ਗੰਭੀਰ ਹਨ ਅਤੇ ਜੇਕਰ ਅਸੀ ਸਾਰੇ ਆਪਣੇ ਆਪਣੇ ਪੱਧਰ ਤੇ ਸਾਫ ਸਫਾਈ ਨਾਲ ਰਹੀਏ ਤਾਂ ਅਸੀ ਇਸ ਨੂੰ ਮਾਤ ਪਾ ਸਕਦੇ ਹਾਂ।
ਇਸ ਮੌਕੇ ਬੋਲਦਿਆਂ ਮੈਬਰ ਪਾਰਲੀਮੈਟ ਫਰੀਦਕੋਟ ਜਨਾਬ ਮੁਹੰਮਦ ਸੰਦੀਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਰੋਨਾ ਨੂੰ ਮਾਤ ਪਾ ਕੇ ਜਲਦ ਹੀ ਜੇਤੂ ਉਭਰੇਗਾ। ਇਸ ਮੌਕੇ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦਾ ਧੰਨਵਾਦ ਕਰਦਿਆਂ ਮੋਗਾ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਜਿਹੜਾ ਮੋਗਾ ਦਾ ਫੋਕਲ ਪੁਆਇੰਟ ਪਿਛਲੇ ਕਈ ਸਾਲਾਂ ਤੋ ਤਰਸਯੋਗ ਹਾਲਤ ਵਿੱਚ ਸੀ ਉਸ ਨੂੰ ਨਵਾਂ ਜੀਵਨ ਮਿਲੇਗਾ।
ਇਸ ਮੌਕੇ ਡਾ. ਹਰਜੋਤ ਕਮਲ ਨੇ ਉਨ੍ਹਾਂ ਉਦਯੋਗਪਤੀਆਂ ਨੂੰ ਮੰਤੀਰਆਂ ਦੇ ਰੁਬਰੂ ਕਰਵਾਇਆ ਜਿਹੜੇ ਆਪਣੇ ਆਪਣੇ ਖੇਤਰਾਂ ਵਿੱਚ ਨਵੀਆਂ ਪੁਲਾਂਘਾ ਪੁੱਟ ਰਹੇ ਹਨ।
ਇਸ ਮੌਕੇ ਬੀ.ਕੇ.ਟੀ. ਕੰਪਨੀ ਵੱਲੋ ਸਿਵਲ ਹਸਪਤਾਲ ਮੋਗਾ ਨੂੰ 100 ਪੀ.ਪੀ.ਈ. ਕਿੱਟਾਂ ਦਾਨ ਕੀਤੀਆਂ ਗਈਆਂ। ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ ਮੋਗਾ ਵੱਲੋ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦਾ ਸ਼ਨਮਾਨ ਕੀਤਾ ਗਿਆ।

About Author

Leave a Reply

Your email address will not be published. Required fields are marked *

You may have missed