ਨਵਦੀਪ ਸਿੰਘ ਸਹੋਤਾ ‘ਲਾਸਾਨੀ ਯੋਧੇ’ ਸਨਮਾਨ ਨਾਲ ਸਨਮਾਨਿਤ

ਪਰਧਾਨ ਨਵਦੀਪ ਸਿੰਘ ਸਹੋਤਾ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਪੱਤਰਕਾਰ
ਮਨਵਿੰਦਰ ਸਿੰਘ, ਅੰਮ੍ਰਿਤਸਰ: ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਵੱਲੋਂ ਕੋਵਿਡ-19 ਦੌਰਾਨ ਸਮਾਜ ਲਈ ਨਿਭਾਈਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਮੁੱਖ ਰੱਖ ਕੇ ‘ਪੰਜਾਬੀ ਜਾਗਰਣ’ ਵੱਲੋਂ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੂੰ ‘ਲਾਸਾਨੀ ਯੋਧੇ’ ਦਾ ਸਨਮਾਨ ਪੱਤਰ ਦੇ ਕੇ ਮਾਣ-ਸਨਮਾਨ ਕੀਤਾ ਗਿਆ।ਜਾਗਰਣ ਸਮੂਹ ਦੇ ਚੀਫ ਜਨਰਲ ਮੈਨੇਜਰ ਗ੍ਰੇਟਰ ਪੰਜਾਬ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਦੇ ਦਸਤਖਾਂ ਹੇਠ ਜਾਰੀ ਕੀਤਾ ਗਿਆ ਇਹ ਸਨਮਾਨ ਪੱਤਰ ਸੀਨੀਅਰ ਪੱਤਰਕਾਰ ਰਮੇਸ਼ ਰਾਮਪੁਰਾ ਵੱਲੋਂ ਪ੍ਰਧਾਨ ਨਵਦੀਪ ਸਿੰਘ ਸਹੋਤਾ ਅਤੇ ਕਲੱਬ ਦੀ ਸਮੁੱਚੀ ਟੀਮ ਨੂੰ ਪ੍ਰਦਾਨ ਕੀਤਾ ਗਿਆ।ਜਿਲ੍ਹਾ ਪ੍ਰਧਾਨ ਰਾਹੁਲ ਰਤਨ ਦੇ ਗ੍ਰਹਿ ਵਿਖੇ ਇਸ ਸਨਮਾਨ ਸਮਾਰੋਹ ਮੌਕੇ ਕਲੱਬ ਦੇ ਸੈਕਟਰੀ ਬਲਬੀਰ ਸਿੰਘ ਗਿੱਲ ਅਤੇ ਵਾਈਸ ਪ੍ਰਧਾਨ ਨਵਕਿਰਨ ਸਿੰਘ ਨੇ ਕਿਹਾ ਕਿ ਕਲੱਬ ਦੀਆਂ ਗਤੀਵਿਧੀਆਂ ਦੇ ਮੱਦੇਨਜਰ ਪੰਜਾਬੀ ਜਾਗਰਣ ਵੱਲੋਂ ਮਿਲਿਆ ਇਹ ਸਨਮਾਨ ਪੱਤਰ ਵੱਡੇ ਫਖਰ ਦੀ ਗੱਲ ਹੈ।ਗੱਤਕਾ ਕੋਆਰਡੀਨੇਟਰ ਪੰਜਾਬ ਮਨਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਲੱਬ ਨੇ ਸਮਾਜ ਸੇਵਾ ਸਬੰਧੀ ਹਮੇਸ਼ਾਂ ਹੀ ਵਧ ਚੜ ਕੇ ਯੋਗਦਾਨ ਪਾਇਆ ਹੈ।ਕਲੱਬ ਦੇ ਪੰਜਾਬ ਸੈਕਟਰੀ ਰਾਜੀਵ ਕੁਮਾਰ, ਸਲਾਹਕਾਰ ਰਾਜੇਸ਼ ਥਾਪਾ, ਜਿਮਨਾਸਟਿਕ ਕੋਆਰਡੀਨੇਟਰ ਪੰਜਾਬ ਪੂਜਾ ਸ਼ਰਮਾ, ਕੈਸ਼ੀਅਰ ਸਪਨਾ ਮੱਟੂ, ਜੋਗਿੰਦਰ ਕੁਮਾਰ, ਰਮਾ, ਮੁਸ਼ਕਾਨ ਸ਼ਰਮਾ ਅਤੇ ਰਾਜੇਸ਼ ਕੁਮਾਰ ਰਾਣਾ ਨੇ ਸਾਂਝੇ ਤੌਰ ‘ਤੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੂੰ ਇਸ ਮਿਲੇ ਸਨਮਾਨ ‘ਤੇ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ।ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਲੱਬ ਦੇ ਸਮੂਹ ਮੈਂਬਰਾ ਦੇ ਵਡਮੁੱਲੇ ਯੋਗਦਾਨ ਸਦਕਾ ਸਹਿਰ ਦੇ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕਾਰਜ ਕੀਤਾ ਗਿਆ ਸੀ ਅਤੇ ਸਮੂਹ ਟੀਮ ਵੱਲੋਂ ਖੇਡਾਂ ਅਤੇ ਸੱਭਿਆਚਾਰ ਨੂੰ ਸਮਰਪਿਤ ਹਰੇਕ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿੱਚ ਹਮੇਸਾਂ ਅਹਿਮ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।