ਅੱਡਾ ਅੱਚਲ ਸਾਹਿਬ ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜੇ

ਬਟਾਲਾ ਅੱਚਲ ਸਾਹਿਬ ( ਦਮਨ ਪਾਲ ਸਿੰਘ )ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਅੱਡਾ ਅੱਚਲ ਸਾਹਿਬ ਅਤੇ ਜੈਤੋ ਸਰਜਾ ਵਿਖੇ ਥਾਣਾ ਰੰਗੜ ਨੰਗਲ ਤੋਂ ਮਹਿਜ਼ ਪੰਜ ਸੌ ਮੀਟਰ ਦੀ ਦੂਰੀ ਤੇ ਪੈਂਦੀਆਂ ਦੁਕਾਨਾਂ ਦੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ !ਜਾਣਕਾਰੀ ਦਿੰਦੇ ਹੋਏ ਮਾਹਲ ਡੇਅਰੀ ਦੇ ਮਾਲਕ ਜੋਗਾ ਸਿੰਘ ਸੰਦਲਪੁਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਦਾ ਸ਼ਟਰ ਬੰਦ ਕਰਕੇ ਘਰਾਂ ਨੂੰ ਚਲੇ ਗਏ ਪਰ ਸਵੇਰੇ ਕਿਸੇ ਗਾਹਕ ਵੱਲੋਂ ਫੋਨ ਕਰਨ ਤੇ ਪਤਾ ਲੱਗਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ ਜਦ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਦੇਸੀ ਘਿਓ ਅਤੇ ਪਨੀਰ ਚੋਰਾਂ ਵੱਲੋਂ ਚੋਰੀ ਕੀਤਾ ਗਿਆ !ਇਸੇ ਹੀ ਤਰ੍ਹਾਂ ਕਾਕੂ ਕਰਿਆਨਾ ਸਟੋਰ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਸਾਡੀ ਦੁਕਾਨਦਾਰੀ ਚੋਰਾਂ ਵੱਲੋਂ ਸ਼ਟਰ ਤਾਂ ਤੋੜਿਆ ਗਿਆ ਪਰ ਸਾਮਾਨ ਕੋਈ ਵੀ ਨਹੀਂ ਖੜਿਆ !ਭਰੋਸੇਯੋਗ ਸੂਤਰਾ ਤੋਂ ਇਹ ਵੀ ਪਤਾ ਲੱਗਾ ਕਿ ਅੱਜ ਤੋਂ ਕਰੀਬ ਸਾਲ ਪਹਿਲਾਂ ਵੀ ਚੋਰਾਂ ਵੱਲੋਂ ਇਸੇ ਹੀ ਤਰ੍ਹਾਂ ਚਾਰ ਦੁਕਾਨਾਂ ਦੇ ਸ਼ਟਰ ਤੋੜੇ ਗਏ ਸਨ ! ਵਧੇਰੇ ਗੱਲਬਾਤ ਕਰਦੇ ਜਸਪਾਲ ਸਿੰਘ ਨੇ ਕਿਹਾ ਕਿ ਇਸਦੀ ਸੂਚਨਾ ਥਾਣਾ ਰੰਗੜ ਨੰਗਲ ਨੂੰ ਦੇ ਦਿੱਤੀ ਗਈ ਹੈ !