ਸਮੂਹ ਜਾਤੀਆਂ ਦੇ ਦਿਵਿਆਂਗ ਵਿਅਕਤੀਆਂ ਲਈ ਕਰਵਾਇਆ ਜਾ ਰਿਹਾ ਹੈ 5 ਲੱਖ ਰੁਪਏ ਤੱਕ ਦਾ ਕਰਜ਼ ਮੁਹੱਈਆ

ਮੋਗਾ 13 ਜੁਲਾਈ:ਸੰਕਰ ਯਾਦਵ : ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਵਰਗ ਦੇ ਲੋਕਾਂ ਨੂੰ ਸਵੈ ਰੋਜ਼ਗਾਰ ਲਈ ਅਨੁਸੂਚਿਤ ਜਾਤੀਆਂ ਭੌ ਵਿਕਾਸ ਵਿੱਤ ਕਾਰਪੋਰੇਸ਼ਨ ਅਤੇ ਬੀ.ਸੀ. ਕਾਰਪੋਰੇਸ਼ਨ ਵੱਲੋ ਵੱਖ ਵੱਖ ਕਰਜਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋ ਵੱਧ ਲੋਕ ਸਵੈ ਰੋਜ਼ਗਾਰ ਲਈ ਤਿਆਰ ਹੋ ਸਕਣ।
ਇਹ ਜਾਣਕਾਰੀ ਅੱਜ ਇੱਥੇ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਸ੍ਰੀ ਹਰਪਾਲ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਮੀਟਿੰਗ ਵਿੱਚ ਦੱਸਿਆ ਕਿ ਵਿਭਾਗ ਦੀਆਂ ਸਕੀਮਾਂ ਅਨੁਸਾਰ ਬੈਕ ਟਾਈਅਪ ਸਕੀਮ, ਸਿੱਧਾ ਕਰਜਾ ਸਕੀਮਾਂ ਅਧੀਨ ਵੱਖ ਵੱਖ ਕਿੱਤਿਆਂ ਲਈ ਪੰਜ ਲੱਖ ਰੁਪਏ ਦੇ ਕਰਜੇ 8 ਫੀਸਦੀ ਸਲਾਨਾ ਵਿਆਜ ਤੇ ਮੁਹੱਈਆ ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸਾਰੀਆਂ ਜਾਤੀਆਂ ਦੇ ਦਿਵਿਆਂਗ ਵਿਅਕਤੀ, ਜੋ ਕਿ 40 ਫੀਸਦੀ ਤੋ ਉੱਪਰ ਦੇ ਹਨ, ਨੂੰ ਵੀ 5 ਲੱਖ ਰੁਪਏ ਦੇ ਕਰਜ਼ੇ ਸਲਾਨਾ 6 ਫੀਸਦੀ ਵਿਆਜ ਦਰ ਤੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਦੇ ਆਸ਼ਰਿਤਾਂ ਲਈ ਵੀ 2 ਲੱਖ ਰੁਪਏ ਤੱਕ ਦਾ ਕਰਜ਼ਾ 6 ਫੀਸਦੀ ਸਲਾਨਾ ਵਿਆਜ ਦਰ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਐਸ.ਸੀ. ਕਾਰਪੋਰੇਸ਼ਨ ਅਤੇ ਬੀ.ਸੀ. ਕਾਰਪੋਰੇਸ਼ਨ ਦੇ ਦਫ਼ਤਰ ਜੋ ਕਿ ਡਾ. ਅੰਬੇਦਕਰ ਭਵਨ, ਡੀ.ਸੀ. ਆਫਿਸ ਕੰਪਲੈਕਸ ਵਿੱਚ ਬਣਿਆ ਹੋਇਆ ਹੈ। ਉਥੇ ਆ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਹੁਕਮ ਚੰਦ ਅਗਰਵਾਲ ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਅਤੇ ਐਨ.ਜੀ.ਓ. ਸਕਰੀਨਿੰਗ ਮੈਬਰ ਐਸ.ਕੇ. ਬਾਲਾ ਵੀ ਸ਼ਾਮਿਲ ਸਨ। ਸ੍ਰੀ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਐਨ.ਜੀ.ਓ. ਦਾ ਸਹਿਯੋਗ ਲਿਆ ਜਾਵੇਗਾ।