ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 18863 ਨਮੂਨਿਆਂ ਦੀ ਸੈਪਲਿੰਗ ਕਰਕੇ ਜਾਂਚ ਲਈ ਭੇਜੇ ਸਿਵਲ ਸਰਜਨ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਘਰਾਂ ਤੋ ਬਾਹਰ ਨਾ ਨਿਕਲਣ, ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਮੋਗਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 8 ਕੇਸ ਆਏ ਸਾਹਮਣੇ
ਅੱਜ 100 ਨਮੂਨਿਆਂ ਵਿੱਚੋ 3 ਪਾਜੀਟਿਵ ਅਤੇ 97 ਨੇਗੇਟਿਵ ਪ੍ਰਾਪਤ ਹੋਈਆਂ
ਮੋਗਾ 13 ਜੁਲਾਈ:ਸੰਕਰ ਯਾਦਵ: ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸਾਂ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 45 ਹੋ ਗਈ ਹੈ ਜ਼ਿਨ੍ਹਾਂ: ਵਿੱਚੋ 30 ਪਾਜੀਟਿਵ ਮਰੀਜਾਂ ਨੂੰ ਹੋਮ ਕੋਰਨਟਾਈਨ, 12 ਮਰੀਜ਼ਾਂ ਨੂੰ ਸਰਕਾਰੀ ਤੌਰ ਤੇ ਕੋਰਨਟਾਈਨ, ਅਤੇ ਬਾਕੀ ਦੇ 3 ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਮੋਗਾ ਵਿੱਚ 8 ਨਵੇ ਕਰੋਨਾ ਪਾਜੀਟਿਵ ਕੇਸ ਆਏ ਹਨ ਜ਼ਿੰਨ੍ਹਾਂ ਵਿੱਚੋ 4 ਪੁਲਿਸ ਮੁਲਾਜ਼ਮ, 2 ਟੀ.ਬੀ. ਦੇ ਮਰੀਜ਼, 2 ਕੈਦੀ, 1 ਆਰਮੀ ਵਿੱਚੋ ਆਇਆ ਵਿਅਕਤੀ ਸ਼ਮਿਲ ਹਨ।
ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅੱਜ 100 ਵਿਅਕਤੀਆਂ ਦੇ ਸੈਪਲ ਦੀ ਰਿਪੋਰਟ ਵਿੱਚੋ 3 ਪਾਜੀਟਿਵ ਅਤੇ 97 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਹੁਣ ਤੱਕ ਕੁੱਲ 18863 ਵਿਅਕਤੀਆਂ ਦੇ ਸੈਪਲਾਂ ਇਕੱਤਰ ਕੀਤੇ ਗਏ ਹਨ ਜਿੰਨ੍ਹਾਂ ਵਿੱਚੋ 18193 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 402 ਨਮੂਨਿਆਂ ਦੇ ਨਤੀਜਿਆਂ ਦਾ ਇੰਤਜਾਰ ਹੈ।
ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਸੰਕਰਮਣ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਨੂੰ ਇੰਨ ਬਿੰਨ ਅਮਲ ਵਿੱਚ ਲਿਆਂਦਾ ਜਾਵੇ ਤਾਂ ਕਿ ਅਸੀ ਸਾਰੇ ਇਸਦੇ ਸੰਕਰਮਣ ਤੋ ਬਚ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਵਾਰ ਵਾਰ ਹੱਥ ਧੋਣ, ਸੈਨੇਟਾਈਜ਼ਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ ਅਤੇ ਬੇਲੋੜੀ ਮੂਵਮੈਟ ਨੂੰ ਬੰਦ ਕਰਨ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਕਿ ਸਿਰਫ ਇਨ੍ਹਾਂ ਸਾਵਧਾਨੀਆਂ ਨਾਲ ਹੀ ਅਸੀ ਇਸਦੀ ਜਕੜ ਵਿੱਚ ਆਉਣ ਤੋ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋ ਘਰ ਘਰ ਪਹੁੰਚ ਕਰਕੇ ਪੰਜਾਬ; ਸਰਕਾਰ ਦੇ ਮਿਸ਼ਨ ਫਤਿਹ ਅਤੇ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਘਰ ਤੋ ਬਾਹਰ ਸਿਰਫ ਤੇ ਸਿਰਫ ਜਰੂਰੀ ਕੰਮ ਲਈ ਹੀ ਨਿਕਲੀਏ ਅਤੇ ਜੇਕਰ ਅਜਿਹਾ ਕਰਨਾ ਪੈਦਾ ਹੈ ਤਾਂ ਮਾਸਕ, ਦਸਤਾਨਿਆਂ, ਹੈਡ ਸੈਨੇਟਾਈਜ਼ਰ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ ਬਿਲਕੁਲ ਵੀ ਨਹੀ ਭੁੱਲਣੀ ਚਾਹੀਦੀ।