IELTS ਅਤੇ ਇਮੀਗ੍ਰੇਸ਼ਨ ਦੇ ਮਾਲਕਾਂ ਨੇ ਕੀਤਾ ਵਿਲੱਖਣ ਪ੍ਰਦਰਸ਼ਨ, ਬੱਸਾਂ ”ਚ ਪੜ੍ਹਾਏ ਵਿਦਿਆਰਥੀ

0

ਮੋਗਾ(ਸੰਕਰ ਯਾਦਵ) — ਤਾਲਾਬੰਦੀ ਖੁੱਲ੍ਹਣ ਦੇ ਬਾਵਜੂਦ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਨਾ ਖੋਲਣ ਦੇ ਰੋਸ ਵਜੋਂ ਮੋਗਾ ਵਿਚ ਹਜ਼ਾਰਾਂ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਇਸ ਲਈ ਕੀਤਾ ਗਿਆ ਤਾਂ ਜੋ ਸਰਕਾਰ ਤੱਕ ਉਨ੍ਹਾਂ ਦੀ ਆਵਾਜ਼ ਪਹੁੰਚ ਸਕੇ। ਸਰਕਾਰ ਤੱਕ ਸੰਦੇਸ਼ ਦਿੱਤਾ ਜਾ ਸਕੇ ਕਿ ਜੇਕਰ ਬਸ ਵਿਚ ,ਹੋਟਲ ਦੇ ਅੰਦਰ ਕੋਰੋਨਾ ਨਹੀਂ ਫੈਲਦਾ ਤਾਂ ਇਹ ਸਾਡੇ ਵਿਦਿਅਕ ਅਦਾਰਿਆਂ ਵਿਚ ਵੀ ਨਹੀਂ ਫੈਲ ਸਕਦਾ।

ਗੱਲ ਕਰਦਿਆਂ ਰਾਈਟਵੇਅ ਏਅਰਲਿੰਕਸ ਦੇ ਮਾਲਕ ਦੇਵ ਪ੍ਰਿਆ ਤਿਆਗੀ ਨੇ ਕਿਹਾ ਕਿ ਸਰਕਾਰ ਵੱਲੋਂ ਹੋਟਲ ਅਤੇ ਬੱਸਾਂ ਵਿਚ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਣ ਤਾਂ ਬੱਸਾਂ ਵਿਚ ਵੀ ਪੂਰੀਆਂ ਸਵਾਰੀਆਂ ਨੂੰ ਬੈਠਣ ਦੀ ਇਜਾਜ਼ਤ ਮਿਲ ਗਈ ਹੈ। ਪਰ ਅਜੇ ਤੱਕ ਸਾਡੇ ਆਈਲੈਟਸ ਅਤੇ ਇਮੀਗ੍ਰੇਸ਼ਨ ਕੇਂਦਰਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ?

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ ਬੱਸਾਂ ਵਿਚ ਬਿਨਾਂ ਜਾਂਚ ਕੀਤੇ ਯਾਤਰਾ ਕਰ ਰਹੇ ਹਨ ਅਤੇ ਇਹ ਕੋਈ ਨਹੀਂ ਜਾਣਦਾ ਕਿ ਕਿਹੜਾ ਕੋਰੋਨਾ ਸੰਕਰਮਿਤ ਹੈ। ਪਰ ਸਾਡੇ ਸੈਂਟਰਾਂ ਵਿਚ ਇਕ-ਇਕ ਬੱਚੇ ਦੀ ਸਕ੍ਰੀਨਿੰਗ ਕਰਨ ਦੇ ਨਾਲ-ਨਾਲ ਹਰ 20 ਮਿੰਟ ਬਾਅਦ ਸੈਨੇਟਾਈਜ਼ ਕਰਨ ਤੋਂ ਇਲਾਵਾ ਸਮਾਜਕ ਦੂਰੀ ਦਾ ਵੀ ਧਿਆਨ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਮੋਗਾ ਦੇ ਡੈਫੋਡਿਲ ਆਈਲੈਟਸ ਸੈਂਟਰ ਦੇ ਮਾਲਕ ਮਨਦੀਪ ਖੋਸਾ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਲਦੀ ਤੋਂ ਜਲਦੀ ਆਈਲੈਟ ਸੈਂਟਰ ਖੋਲ੍ਹੇ ਜਾਣ ਤਾਂ ਜੋ ਪਿਛਲੇ 4 ਮਹੀਨਿਆਂ ਤੋਂ ਬੰਦ ਆਈਲੈਟ ਸੈਂਟਰਾਂ ਵਿਚ ਕੰਮ ਕਰਦੇ ਸਫਾਈ ਕਾਮਿਆਂ ਦੀਆਂ ਤਨਖਾਹਾਂ ਅਤੇ ਕਲੈਰੀਕਲ ਸਟਾਫ ਨੂੰ ਅਦਾਇਗੀ ਕੀਤੀ ਜਾ ਸਕੇ। ਪਰ ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।

About Author

Leave a Reply

Your email address will not be published. Required fields are marked *

You may have missed