ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਨਵੇਂ ਆਦੇਸ਼ ਜਾਰੀ

0

ਬਟਾਲਾ 14 ਜੁਲਾਈ ( ਦਮਨ ਪਾਲ ਸਿੰਘ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ 30 ਜੂਨ 2020 ਨੂੰ ਲਾਕ ਡਾਊਨ 5.0/ਅਨਲੌਕ-2 ਤਹਿਤ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਕੀਤੀ ਗਈ ਸੀ । ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 13 ਜੁਲਾਈ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਹਿਲਾਂ ਤੋਂ ਜਾਰੀ ਗਾਈਡਲਾਈਨਜ਼ ਦੀ ਲਗਾਤਾਰਤਾ ਵਿਚ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਇਸ ਲਈ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਏ, ਜਿਲਾ ਗੁਰਦਾਸਪੁਰ ਦੀ ਹਦੂਦ ਅੰਦਰ 30 ਜੂਨ 2020 ਨੂੰ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰਦੇ ਹੋਏ, ਸੀ.ਪੀ.ਸੀ 144 ਤਹਿਤ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ। ਅਗਲੇ ਹੁਕਮਾਂ ਤਕ ਜਿਲੇ ਅੰਦਰ ਕੰਟੋਨਮੈਂਟ ਜੋਂਨ ਤੋਂ ਬਾਹਰ ਹੇਠ ਲਿਖੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਂਦੀਆਂ ਹਨ:
1. social gathering :
a) ਜਨਤਕ ਇਕੱਤਰਤਾ ਸਿਰਫ ਪੰਜ ਵਿਅਕਤੀਆਂ ਤੱਕ ਹੋਵੇਗਾ।
b) ਵਿਆਹ/ਹੋਰ ਸਮਾਜਿਕ ਸਮਾਗਮਾਂ ਵਿੱਚ 50 ਦੀ ਬਜਾਏ 30 ਵਿਅਕਤੀਆਂ ਦੀ ਇਕੱਤਰਤਾ ਕੀਤੀ ਜਾ ਸਕੇਗੀ।
c) ਅੰਤਿਮ ਸਸਕਾਰ ਮੋਕੇ 20 ਵਿਅਕਤੀ ਇਕੱਤਰ ਹੋਣਗੇ।
d) 11 ਜੁਲਾਈ 2020 ਨੂੰ ਗਠਿਤ ਕੀਤੀਆਂ ਜੁਆਇੰਟ ਟੀਮਾਂ ਹੁਕਮਾਂ ਦੀ ਇੰਨਬਿੰਨ ਕਰਨ ਨੂੰ ਯਕੀਨੀ ਬਣਾਉਣਗੀਆਂ।
e) ਮੈਰਿਜ ਪੈਲੇਸਾਂ/ਹੋਟਲਾਂ/ਹੋਰ ਵਪਾਰਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਇਹ ਪ੍ਰਮਾਣਿਤ ਕਰਨਾ ਹੋਵੇਗਾ ਕਿ ਅੰਦਰੂਨੀ ਥਾਵਾਂ ਤੋਂ ਹਵਾ ਦੀ ਨਿਕਾਸੀ ਲਈ ਢੁਕਵੇਂ ਬੰਦੋਬਸਤ ਕੀਤੇ ਗਏ ਹਨ।
f) ਮੈਰਿਜ ਪੈਲੇਸਾਂ/ਹੋਟਲਾਂ / ਦੇ ਪ੍ਰਬੰਧਕਾ ਨੇਮਾਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹੋਣਗੇ ਅਤੇ ਨੇਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਲਾਇਸੰਸ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪਵੇਗਾ।
2. ਹੋਰ ਜਨਤਕ ਇਕੱਠ (other public gathering) : ਜਨਤਕ ਇਕੱਠਾਂ ‘ਤੇ ਮੁਕੰਮਲ ਰੋਕ ਹੋਵੇਗੀ। ਹੁਕਮਾਂ ਦੀ ਉਲੰਘਣਾ ਹਣ ਤੇ ਪੁਲਿਸ ਵਲੋਂ ਐਫ.ਆਈ.ਆਰ ਦਰਜ ਕੀਤੀ ਜਾਵੇਗੀ।
3. ਕੰਮ ਵਾਲੇ ਸਥਾਨ :
a) ਕੰਮ ਵਾਲੀਆਂ ਥਾਵਾਂ/ਦਫਤਰਾਂ/ਤੰਗ ਥਾਵਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
b) ਏਅਰ ਕੰਡੀਸ਼ਨਿੰਗ ਅਤੇ ਹਵਾਦਾਰੀ/ਹਵਾ ਦੇ ਗੇੜ ‘ਤੇ ਸਿਹਤ ਵਿਭਾਗ ਦੀ ਐਡਵਾਈਜ਼ਰੀ ਦੀ ਸਖਤੀ ਨਾਲ ਪਾਲਣਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
c) ਦਫ਼ਤਰਾਂ ਵਿੱਚ ਜਨਤਕ ਕੰਮਕਾਜ ਨੂੰ ਲੋੜ ਅਧਾਰਿਤ ਅਤੇ ਹੰਗਾਮੀ ਮਸਲਿਆਂ ਨੂੰ ਨਿਪਟਾਉਣ ਤੱਕ ਸੀਮਿਤ ਕੀਤਾ ਜਾ ਸਕਦਾ ਹੈ ਅਤੇ ਆਨਲਾਈਨ ਜਨਤਕ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਨੂੰ ਹੋਰ ਵਧੇਰੇ ਪ੍ਰਸਿੱਧ ਅਤੇ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।
d) ਐਸੋਸੀਏਸ਼ਨਾਂ ਦੇ ਮੰਗ ਪੱਤਰਾਂ ਦੀ ਵਿਵਹਾਰਕ ਪੇਸ਼ਕਾਰੀ ਨਹੀਂ ਹੋਵੇਗੀ।
e) ਚਾਹ ਵਰਤਾਉਣ ਆਦਿ ਤੋਂ ਗੁਰੇਜ਼ ਕੀਤਾ ਜਾਵੇਗਾ ਅਤੇ ਕੰਮ ਵਾਲੀ ਥਾਂ ‘ਤੇ ਪੰਜ ਤੋਂ ਵੱਧ ਵਿਅਕਤੀਆਂ ਦਾ ਮੀਟਿੰਗ ਕਰਨਾ ਵੀ ਵਰਜਿਤ ਹੋਵੇਗਾ।

4. ਡੇਂਗੂ/ਵੈਕਟਰ ਬਾਰਨ ਬਿਮਾਰੀਆਂ : ਮੌਨਸੂਨ ਸੀਜ਼ਨ ਦੌਰਾਨ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਸਾਫ-ਸਫਾਈ ਦੀ ਮੁਹਿੰਮ ਸ਼ਹਿਰੀ ਸਥਾਨਕ ਸਰਕਾਰਾਂ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਚਲਾਈ ਜਾਵੇਗੀ ਤਾਂ ਜੋ ਡੇਂਗੂ/ਵੈਕਟਰ ਬਾਰਨ ਬਿਮਾਰੀਆਂ ਨੂੰ ਰੋਕਿਆ ਜਾ ਸਕੇ।
5. Restricted Activities :
a) ਜਨਤਕ ਥਾਵਾਂ ਤੇ ਥੁੱਕਣਾ ਪੂਰੀ ਤਰਾਂ ਵਰਜਿਤ ਹੈ ਅਤੇ ਜੁਰਮਾਨੇ ਨਾਲ ਸਜਾ ਯੋਗ ਹੈ।
b) ਜਨਤਕ ਥਾਵਾਂ ‘ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੀ ਵਰਤੋਂ ਵਰਜਿਤ ਹੈ। ਹਾਲਾਂਕਿ, ਇਨ•ਾਂ ਚੀਜ਼ਾਂ ਦੀ ਵਿਕਰੀ ‘ਤੇ ਕੋਈ ਰੋਕ ਨਹੀਂ ਹੋਵੇਗੀ।
6. ਦਫਤਰ
1) ਸੈਂਟਰਲ ਅਤੇ ਪ੍ਰਾਈਵੇਟ ਦਫਤਰ ਆਪਣੀ ਜਰੂਰਤ ਅਨੁਸਾਰ ਬਿਨਾਂ ਰੋਕ ਦੇ ਖੁੱਲ• ਸਕਦੇ ਹਨ ਪਰ ਹਰ ਸਮੇਂ ਸ਼ੋਸਲ ਡਿਸਟੈਂਸ ਅਤੇ ਮਾਸਕ ਪਹਿਨਣ ਨੂੰ ਲਗਾਤਾਰ ਯਕੀਨੀ ਬਣਾਉਣਗੇ। ਉਪਰੋਕਤ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਉਹ ਸਮੇਂ ਦੇ ਹਿਸਾਬ ਨਾਲ ਕੰਮ ਕਰਨ ਲਈ ਛੋਟੀਆਂ ਟੀਮਾਂ ਵੀ ਬਣਾ ਸਕਦੇ ਹਨ।
2) ਪੰਜਾਬ ਸਰਕਾਰ ਦੇ ਸਾਰੇ ਦਫਤਰ ਜਰੂਰਤ ਸਟਾਫ ਨਾਲ ਖੁੱਲਣਗੇ। ਸਾਰੇ ਦਫਤਰ ਸ਼ੋਲਸ ਡਿਸਟੈਂਸ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ ਅਤੇ ਜੇਕਰ ਦਫਤਰ ਵਿਚ ਬੈਠਣ ਦੀ ਜਗ•ਾ ਘੱਟ ਹੈ ਤਾਂ ਸਟਾਫ ਰੋਟੇਸ਼ਨ ਵਿਚ ਬੁਲਾਇਆ ਜਾ ਸਕਦਾ ਹੈ।

7. ਰਾਤ ਦਾ ਕਰਫਿਊ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ)
ਜ਼ਿਲੇ ਅੰਦਰ ਸਾਰੇ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਦੀ ਰਾਜ ਭਰ ਵਿੱਚ ਰਾਤ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਰੋਕ ਰਹੇਗੀ। ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸ਼ਿਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ-ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਾਂ ‘ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।
8. National Directives : ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਹਦਾਇਤਾਂ (the National directives for covid-19 managements) ਦੀ ਜ਼ਿਲੇ ਅੰਦਰ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।
9 ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਤਹਿਤ ਵਿਅਕਤੀਆਂ ਦੀ ਮੂਵਮੈਂਟ ਸਬੰਧੀ-
ਯਾਤਰੀ ਰੇਲ ਗੱਡੀਆਂ ਅਤੇ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ, ਘਰੇਲੂ ਹਵਾਈ ਯਾਤਰਾ, ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਦੀ ਆਵਾਜਾਈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਨਿਸ਼ਾਨਦੇਹੀ ਅਤੇ ਭਾਰਤੀ ਸਮੁੰਦਰੀ ਯਾਤਰੀਆਂ ਦੇ ਸਾਈਨ ਆਨ ਅਤੇ ਸਾਈਨ ਆਫ ਐਸ.ਓ.ਪੀ.ਜ਼ ਅਨੁਸਾਰ ਨਿਯਮਤ ਕੀਤੇ ਜਾ ਸਕਦੇ ਹਨ।
10. 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
11. ਪੂਜਾ ਸਥਾਨ / ਧਾਰਮਿਕ ਸਥਾਨ – ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ•ੇ ਰਹਿਣਗੇ। ਪੂਜਾ ਦੇ ਸਮੇਂ ਵੱਧ ਤੋਂ ਵੱਧ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਅਤੇ ਇਸ ਲਈ ਪੂਜਾ ਦਾ ਸਮਾਂ ਉਸ ਅਨੁਸਾਰ ਨਿਯਤ ਕੀਤਾ ਜਾਵੇ। ਇਨ•ਾਂ ਥਾਵਾਂ ਦੇ ਪ੍ਰਬੰਧਨ ,ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਲੰਗਰ ਅਤੇ ਪ੍ਰਸਾਦ ਵੰਡਣ ਦੀ ਆਗਿਆ ਹੈ। ਧਾਰਮਿਕ ਸਥਾਨਾਂ ਵੀ ਐਸ.ਓ.ਪੀ. ਮੁਤਾਬਕ ਕਾਰਜਸ਼ੀਲ ਹੋਣਗੇ।
12. ਰੈਸਟੋਰੈਂਟਾਂ ਨੂੰ 50% ਸਮਰੱਥਾ ਜਾਂ 30 ਮਹਿਮਾਨਾਂ ਨਾਲ ਰਾਤ ਦੇ 9 ਵਜੇ ਤੱਕ ਖੁੱਲ•ਣ ਦੀ ਆਗਿਆ ਦਿੱਤੀ ਗਈ ਹੈ। ਜੇਕਰ ਰੈਸਟੋਰੈਂਟ ਵਿਚ ਆਬਕਾਰੀ ਵਿਭਾਗ ਦੀ ਮਨਜ਼ੂਰੀ ਹੋਵੇ ਤਾਂ ਸ਼ਰਾਬ ਵਰਤਾਇਆ ਜਾ ਸਕਦਾ ਹੈ । ਹਾਲਾਂਕਿ, ਬਾਰਾਂ ਬੰਦ ਰਹਿਣਗੀਆਂ। ਪ੍ਰਬੰਧਨ ਐਸਓਪੀਜ਼ ਦੀ ਪਾਲਣਾ ਕਰੇਗਾ।
13. ਹੋਟਲਾਂ ਵਿੱਚ ਰੈਸਟੋਰੈਂਟਾਂ ਨੂੰ ਬਫ਼ੇ ਸਮੇਤ ਖਾਣਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚ ਉਨਾਂ ਦੇ ਬੈਠਣ ਦੀ ਸਮਰੱਥਾ ਦਾ 50% ਜਾਂ 30 ਮਹਿਮਾਨ, ਜੋ ਵੀ ਘੱਟ ਹੋਵੇ, ਦੀ ਆਗਿਆ ਹੋਵੇਗੀ। ਇਹ ਰੈਸਟੋਰੈਂਟ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁੱਲ•ੇ ਰਹਿਣਗੇ ਪਰ ਹੋਟਲ ਦੇ ਮਹਿਮਾਨਾਂ ਅਤੇ ਬਾਹਰੋਂ ਆਏ ਵਿਅਕਤੀਆਂ ਲਈ ਰਾਤ 9 ਵਜੇ ਤੱਕ ਦਾ ਸਮਾਂ ਹੋਵੇਗਾ। ਬਾਰ ਬੰਦ ਰਹਿਣਗੇ। ਹਾਲਾਂਕਿ, ਰਾਜ ਦੀ ਆਬਕਾਰੀ ਨੀਤੀ ਤਹਿਤ ਆਗਿਆ ਅਨੁਸਾਰ ਸ਼ਰਾਬ ਕਮਰਿਆਂ ਅਤੇ ਰੈਸਟੋਰੈਂਟਾਂ ਵਿੱਚ ਵਰਤਾਈ ਜਾ ਸਕਦੀ ਹੈ। ਰਾਤ ਦਾ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਵਿਅਕਤੀਆਂ ਨੂੰ ਸਿਰਫ਼ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਹੀ ਗਤੀਵਿਧੀ ਕਰਨ ਦੀ ਆਗਿਆ ਹੋਵੇਗੀ। ਮਹਿਮਾਨਾਂ ਨੂੰ ਫਲਾਇਟ/ਰੇਲ ਰਾਹੀਂ ਉਨ•ਾਂ ਦੇ ਯਾਤਰਾ ਦੇ ਕਾਰਜਕ੍ਰਮ ਦੇ ਅਧਾਰ ‘ਤੇ ਰਾਤ 10 ਵਜੇ ਤੋਂ 5 ਵਜੇ ਦੇ ਵਿਚਕਾਰ ਹੋਟਲ ਦੇ ਅਹਾਤੇ ਵਿੱਚ ਦਾਖ਼ਲ ਹੋਣ ਅਤੇ ਛੱਡਣ ਦੀ ਆਗਿਆ ਹੋਵੇਗੀ। ਉਨ•ਾਂ ਕਿਹਾ ਕਿ ਕਰਫਿਊ ਦੇ ਘੰਟਿਆਂ ਦੌਰਾਨ ਇਨ•ਾਂ ਮਹਿਮਾਨਾਂ ਦੀ ਇੱਕ ਵਾਰ ਗਤੀਵਿਧੀ ਲਈ ਹਵਾਈ/ਰੇਲ ਟਿਕਟ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹੋਟਲ ਦੀ ਬੁਕਿੰਗ ਹੋਟਲ ਆਉਣ ਅਤੇ ਜਾਣ ਲਈ ਕਰਫਿਊ ਪਾਸ ਵਜੋਂ ਕੰਮ ਕਰੇਗੀ।
14. ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਦੇ ਮੁੱਖ ਬਜ਼ਾਰਾਂ ਵਿੱਚ ਦੁਕਾਨਾਂ ਸਮੇਤ ਸਾਰੇ ਸ਼ਾਪਿੰਗ ਮਾਲ ਅਤੇ ਦੁਕਾਨਾਂ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ ਖੋਲ•ਣ ਦੀ ਆਗਿਆ ਹੈ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ 9 ਵਜੇ ਤੱਕ ਖੁੱਲ•ੇ ਰਹਿਣਗੇ। ਪੰਜਾਬ ਸਿਹਤ ਵਿਭਾਗ ਦੁਆਰਾ ਜਾਰੀ ਐਸਓਪੀਜ਼ ਤਹਿਤ ਨਾਈ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਨੂੰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ•ਣ ਦੀ ਆਗਿਆ ਹੋਵੇਗੀ।
Week-end restrictions i.e for Saturday and Sunday : ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ (ਦੁੱਧ ਦੀ ਸਪਲਾਈ, ਫਲ ਅਤੇ ਸ਼ਬਜ਼ੀਆਂ, ਬੇਕਰੀ, ਕੈਮਿਸਟ ਅਤੇ ਮੈਡੀਕਲ ਇਸਟੈਬਲਿਸ਼ਮੈਂਟ ਅਤੇ ਮਠਿਆਈ ਵਾਲੀਆਂ ਦੁਕਾਨ) ਨੂੰ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ•ੀਆਂ ਰਹਿਣਗੀਆਂ। ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਸਾਰੇ ਦਿਨ ਰਾਤ 9 ਵਜੇ ਤੱਕ ਖੁੱਲੇ ਰਹਿਣਗੇ। ਐਤਵਾਰ ਨੂੰ ਦੁਕਾਨਾਂ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ।
15. ਰਾਜ ਦੇ ਸਿਹਤ ਵਿਭਾਗ ਦੇ ਐਸਓਪੀਜ਼ ਅਨੁਸਾਰ ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਨੂੰ ਬਿਨਾਂ ਦਰਸ਼ਕਾਂ ਦੇ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਣ ਦਿੱਤਾ ਜਾਵੇਗਾ।
16. ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ, ਨਿਰਮਾਣ ਕਾਰਜਾਂ ਆਦਿ ਦੀ ਆਗਿਆ ਹੋਵੇਗੀ।
17. ਅੰਤਰਰਾਜੀ ਅਤੇ ਰਾਜ ਵਿੱਚ ਬੱਸਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਪਾਬੰਦੀ ਦੇ ਆਗਿਆ ਦਿੱਤੀ ਜਾਏਗੀ ਅਤੇ ਟਰਾਂਸਪੋਰਟ ਵਾਹਨ ਬੈਠਣ ਲਈ ਸਾਰੀਆਂ ਸੀਟਾਂ ਦੀ ਵਰਤੋਂ ਕਰ ਸਕਣਗੇ।
18. ਬੱਸਾਂ ਅਤੇ ਵਹੀਕਲਾਂ ਦੀ ਆਵਾਜਾਈ ਸਬੰਧੀ-
a) ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ ਬੱਸਾਂ ਪੂਰੀ ਕਪੈਸਟੀ ਨਾਲ ਚੱਲ ਸਕਦੀਆਂ ਹਨ।
b) ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ ਬੱਸਾਂ ਪੂਰੀ ਕਪੈਸਟੀ ਨਾਲ ਚੱਲ ਸਕਣਗੀਆਂ।
c) ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ ਟੈਕਸੀਆਂ ਕੈਬ ਐਗਰੀਗੇਟਰਜ਼ ਪੂਰੀ ਕਪੈਲਸਟੀ ਨਾਲ ਚੱਲ ਸਕਦੀਆਂ ਹਨ।
d) ਬਾਈ-ਸਾਈਕਲ, ਰਿਕਸ਼ਾ ਅਤੇ ਆਟੋ -ਰਿਕਸ਼ਾ, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਹਦਾਇਤਾਂ ਤਹਿਤ ਪੂਰੀ ਕਪੈਸਟੀ ਨਾਲ ਚੱਲ ਸਕਣਗੇ ।
e) ਫੌਰ ਵੀਲ•ਰ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਪੂਰੀ ਕਪੈਸਟੀ ਨਾਲ ਚੱਲ ਸਕਣਗੇ । ਬਜਾਰ ਜਾਣ, ਦਫਤਰ ਜਾਂ ਕੰਮ ਵਾਲੇ ਸਥਾਨ ‘ਤੇ ਜਾਣ ਲਈ ਪਾਸ ਦੀ ਲੋੜ ਨਹੀਂ ਹੇਵੇਗੀ।
f) ‘ਟੂ- ਵੀਲ•ਰ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਇੱਕ ਪਲੱਸ ਇਕ ਸਵਾਰੀ ਨਾਲ ਚੱਲ ਸਕਣਗੇ ।
g) ਗੁੱਡਜ਼ ਮੂਵਮੈਂਟ ਉੱਪਰ ਕੋਈ ਰੋਕ ਨਹੀਂ ਹੋਵੇਗੀ।
19. ਸ਼ੋਸਲ ਵਿਜਿਟ- ਸ਼ਹਿਰ ਅਤੇ ਜਿਲੇ ਅੰਦਰ ਮੂਵਮੈਂਟ ਕਰਨ ਉੱਪਰ ਕੋਈ ਰੋਕ ਨਹੀਂ ਹੋਵੇਗੀ। ਪਰ ਸ਼ੋਸਲ ਮੂਵਮੈਂਟ ਨਾਲ ਰਿਸਕ ਬਣਿਆ ਰਹਿੰਦਾ ਹੈ , ਇਸ ਲਈ ਮੂਵਮੈਂਟ ਕਰਨ ਤੋਂ ਪਰਹੇਜ਼ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
20. ਇੰਟਰ-ਸਟੇਟ ਮੂਵਮੈਂਟ ਸਬੰਧੀ ਵਸਤੀਆਂ ਦੀ ਢੋਆ ਢੁਆਈ ਬਿਨਾਂ ਰੋਕ ਦੇ ਕੀਤੀ ਜਾ ਸਕਦੀ ਹੈ।
21.ਕੰਸ਼ਟਰੱਕਸ਼ਨ ਗਤੀਵਿਧੀਆਂ- ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਕੰਸ਼ਟਰੱਕਸ਼ਨਕ ਕਰਨ ਉੱਪਰ ਕੋਈ ਰੋਕ ਨਹੀਂ ਹੋਵੇਗੀ। ਟਰੱਕ ਅਤੇ ਹਰ ਢੋਆ ਢਾਈ ਵਾਲੇ ਵਹੀਕਲਾਂ ਉੱਪਰ ਕੋਈ ਰੋਕ ਨਹੀਂ ਹੋਵੇਗੀ।
22. ਖੇਤੀਬਾੜੀ, ਬਾਗਬਾਨੀ, ਐਨੀਮਲ ਹਸਬੈਂਡਰੀ ਅਤੇ ਵੈਟਰਨਰੀ ਸੇਵਾਵਾਂ ਬਿਨਾਂ ਰੋਕ ਦੇ ਕੰਮ ਕਰ ਸਕਦੇ ਹਨ।
23. ਸਾਰੀਆਂ ਵਸਤਾਂ ਲਈ ਈ.-ਕਾਮਰਸ ਦੀ ਆਗਿਆ ਹੋਵੇਗੀ।
24. ਕੋਰੀਅਰ ਅਤੇ ਪੋਸਟਲ ਸੇਵਾਵਾਂ ਆਪਣੇ ਸਮੇਂ ਅਨਸਾਰ ਕੀਤੀਆਂ ਜਾ ਸਕਦੀਆਂ ਹਨ।
25. ਬੈਂਕ ਅਤੇ ਫਾਇਨਾਂਸ ਸੰਸਥਾਵਾਂ ਆਪਣੇ ਸਮੇਂ ਅਨੁਸਾਰ ਖੁੱਲ• ਸਕਦੇ ਹਨ।
26. ਸਕੂਲ, ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਵਾਂ ਆਪੇ ਦਫਤਰ ਖੋਲ• ਸਕਦੇ ਹਨ, ਸਿਰਫ ਆਨਲਾਈਨ ਪੜ•ਾਈ ਕਰਵਾ ਸਕਦੀਆਂ ਹਨ ਅਤੇ ਕਿਤਾਬਾਂ ਵੰਡ ਸਕਦੇ ਹਨ।
27. ਜਿਨਾਂ ਪ੍ਰੀਖਿਆਵਾਂ ਦੀ ਇਜ਼ਾਜਤ ਦਿੱਤੀ ਗਈ ਹੈ ਉਹ ਆਪਣੇ ਸ਼ਡਿਊਲ ਨਾਲ ਕਰ ਸਕਣਗੇ।
28. ਪਰਮਿਟ ਅਤੇ ਪਾਸ :
1) ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਇੰਸਡਟਰੀਜ਼ ਅਤੇ ਇੰਡਸਟਰੀਅਲ Establishments ਆਪਣਾ ਕੰਮ ਕਰ ਸਕਦੀਆਂ ਹਨ, ਉਨਾਂ ਨੂੰ ਵੱਖਰੇ ਤੋਰ ਤੇ ਕੋਈ ਆਗਿਆ ਲੈਣ ਦੀ ਲੋੜ ਨਹੀਂ ਹੋਵੇਗੀ। ਸਾਰੇ ਕਰਮਚਾਰੀ, ਸਰਕਾਰੀ ਦਫਤਰ, ਪ੍ਰਾਈਵੇਟ ਦਫਤਰ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਨਿਰਧਾਰਿਤ ਸਮੇਂ ਦੋਰਾਨ ਆਵਾਜਾਈ ਲਈ ਕਿਸੇ ਪਾਸ ਦੀ ਜਰੂਰਤ ਨਹੀਂ ਹੋਵੇਗੀ।
2) ਵਿਅਕਤੀਆਂ ਅਤੇ ਵਸਤੂਆਂ ਦੀ ਢੋਆ –ਢੁਆਈ ਲਈ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਤੇ ਰੋਕ ਨਹੀਂ ਹੋਵੇਗੀ ਤੇ ਨਾ ਹੀ ਵੱਖਰੇ ਤੋਰ ‘ਤੇ ਪਰਮਿਸ਼ਨ, ਆਗਿਆ ਜਾਂ ਪਰਮਿਟ ਦੀ ਲੋੜ ਹੋਵੇਗੀ।
3) ਇਕ ਰਾਜ ਵਿਚੋਂ ਦੂਜੇ ਰਾਜ ਵਿਚ ਜਾਣ ਲਈ ਕੋਵਾ ਐਪ ਰਾਹੀਂ ਈ-ਪਾਸ ਹੋਣਾ ਲਾਜ਼ਮੀ ਹੈ।

29. ਸ਼ੋਸਲ ਡਿਸਟੈਂਸ ਅਤੇ ਮਾਸਕ ਪਾਉਣ: ਕੰਮ ਕਾਜ ਦੌਰਾਨ ਸ਼ੋਸ਼ਲ ਡਿਸਟੈਂਸਮੈਨਟੇਨ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ। ਇਸੇ ਤਰਾਂ ਜੇ ਕੋਈ ਪਰਮਿਟਡ ਐਕਟਵਿਟੀ ਦੌਰਾਨ ਭੀੜ ਜਾਂ ਜਿਆਦਾ ਇਕੱਠ ਹੁੰਦਾ ਹੈ ਤਾਂ ਸਟੈਗਰਿੰਗ, ਰੋਟੇਸ਼ਨ, ਆਫਿਸ ਅਤੇ ਸੰਸਥਾਵਾਂ ਦਾ ਸਮਾਂ ਆਦਿ ਸਬੰਧੀ ਜਰੂਰੀ ਸਟੈੱਪ ਉਠਾਏ ਜਾ ਸਕਦੇ ਹਨ ਅਤੇ ਕਿਸੇ ਵੀ ਹਾਲਤ ਵਿਚ ਸ਼ੋਸਲ ਡਿਸਟੈਂਸ ਦੀ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਹਰੇਕ ਵਿਅਕਤੀ ਜਨਤਕ ਸਥਾਨਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਜਰੂਰੀ ਤੋਰ ‘ਤੇ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣਗੇ।
30. ਅਰੋਗਿਆ ਸੇਤੂ ਦੀ ਵਰਤੋਂ : ਕਰਮਚਾਰੀਆਂ ਨੂੰ ਐਡਵਾਈਜ਼ਡ ਕੀਤੀ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਅਰੋਗਿਆ ਸੇਤੂ ਆਪਣੇ ਮੋਬਾਇਲ ਫੋਨ ਤੇ ਡਾਊਨਲੋਡ ਕਰਨਗੇ। ਇਸੇ ਤਰਾਂ ਜਿਲਾ ਅਥਾਰਟੀ ਵਲੋਂ ਆਮ ਲੋਕਾਂ ਨੂੰ ਐਡਵਾਈਜ਼ਡ ਕੀਤਾ ਜਾਂਦਾ ਹੈ ਕਿ ਉਹ ਆਪਣੇ ਮੋਬਾਇਲ ਫੋਨ ਤੇ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਗੇ ਅਤੇ ਐਪ ਰਾਹੀਂ ਰੈਗੂਲਰ ਆਪਣਾ ਹੈਲਥ ਸਟੇਟਸ ਅਪਡੇਟ ਕਰਨਗੇ।
31. penal provisions:
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
32 ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਪਾਬੰਦੀਆਂ – ਹੇਠ ਲਿਖੀਆਂ ਗਤੀਵਿਧੀਆਂ ਕਰਨ ‘ਤੇ ਪਾਬੰਦੀ ਹੋਵੇਗੀ-
1. ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ 31 ਜੁਲਾਈ 2020 ਤੱਕ ਬੰਦ ਰਹਿਣਗੀਆਂ।
2. ਆਨਲਾਈਨ / ਡਿਸਟੈਂਸ ਲਰਨਿੰਗ ਦੀ ਆਗਿਆ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ।
3. ਕੇਂਦਰ ਅਤੇ ਰਾਜ ਸਰਕਾਰਾਂ ਦੇ ਸਿਖਲਾਈ ਅਦਾਰਿਆਂ ਨੂੰ 15 ਜੁਲਾਈ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਜਿਸ ਲਈ ਭਾਰਤ ਸਰਕਾਰ ਦੇ ਅਮਲੇ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੁਆਰਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਜਾਰੀ ਕੀਤੀਆਂ ਜਾਣਗੀਆਂ।
4. ਐਮ.ਐਚ.ਏ. ਤੋ ਬਿਨਾਂ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਵੀ ਪਾਬੰਦੀ ਹੋਵੇਗੀ।
5. ਸਿਨੇਮਾ ਹਾਲ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਸਮਾਨ ਥਾਵਾਂ ਸ਼ਾਮਲ ਹਨ।
6. ਇਲਾਵਾ ਸਮਾਜਿਕ / ਰਾਜਨੀਤਿਕ / ਖੇਡਾਂ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇਕੱਠਾਂ ‘ਤੇ ਵੀ ਪਾਬੰਦੀ ਰਹੇਗੀ।
ਇਹ ਹੁਕਮ 13 ਜੁਲਾਈ 2020 ਨੂੰ ਲਾਗੂ ਹੋਣਗੇ।

About Author

Leave a Reply

Your email address will not be published. Required fields are marked *

You may have missed