September 23, 2023

ਮੋਗਾ ‘ਚ 8 ਹੋਰ ਕਰੋਨਾ ਪਾਜ਼ਿਟਿਵ ਕੇਸ ਆਉਣ ‘ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਸਿਵਲ ਹਸਪਤਾਲ ਦਾ ਕੀਤਾ ਦੌਰਾ 100 ਪੀ ਪੀ ਟੀ ਕਿੱਟਾਂ ਸਿਵਲ ਸਰਜਨ ਨੂੰ ਸੌਂਪੀਆਂ

0

ਮੋਗਾ:ਸੰਕਰ ਯਾਦਵ,ਮੌਗ਼ਾ,ਚ’ ਅੱਜ 8 ਹੋਰ ਕਰੋਨਾ ਪਾਜ਼ਿਟਿਵ ਕੇਸ ਆਉਣ ‘ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ । ਉਹਨਾਂ ਸਿਵਲ ਸਰਜਨ ਮੈਡਮ ਅਮਰਪ੍ਰੀਤ ਕੌਰ ਬਾਜਵਾ, ਡਾ: ਸੁਖਪ੍ਰੀਤ ਸਿੰਘ ਬਰਾੜ ਡਿਪਟੀ ਮੈਡੀਕਲ ਕਮਿਸ਼ਨਰ ,ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ, ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ,ਡਾ: ਰਾਜੇਸ਼ ਮਿੱਤਲ,ਜ਼ਿਲਾ ਐਪਡੋਮੋਲੋਜਿਸਟ ਡਾ: ਮੁਨੀਸ਼, ਫਾਰਮੇਸੀ ਅਫਸਰ ਰਾਜੇਸ਼ ਭਾਰਦਵਾਜ ਅਤੇ ਸਿਹਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਕਰੋਨਾ ਦੇ ਆਏ 8 ਨਵੇਂ ਕੇਸਾਂ ਸਬੰਧੀ ਜਾਣਕਾਰੀ ਹਾਸਲ ਕੀਤੀ । ਮੋਗਾ ਵਿਚ ਅਚਾਨਕ ਕਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਫਰੰਟ ਲਾਈਨ ‘ਤੇ ਲੜ ਰਹੇ ਯੋਧਿਆਂ ਵਿਸ਼ੇਸ਼ਕਰ ਪੰਜਾਬ ਪੁਲਿਸ ਅਤੇ ਫੌਜ ਦੇ ਜਵਾਨਾਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ‘ਤੇ ਉਹ ਬੇਹੱਦ ਚਿੰਤਤ ਹਨ ਅਤੇ ਮਰੀਜ਼ਾਂ ਦੀ ਛੇਤੀ ਸਿਹਤਯਾਬੀ ਲਈ ਹਰ ਪਲ ਅਰਦਾਸ ਕਰਦੇ ਹਨ । ਉਹਨਾਂ ਸਿਵਲ ਸਰਜਨ ਤੋਂ ਨਿਊ ਟਾਊਨ ਦੇ ਸੀਲ ਕੀਤੇ ਇਲਾਕੇ ਦੇ ਲੋਕਾਂ ਦੀ ਸਥਿਤੀ ਅਤੇ ਕੰਨਟੇਨਮੈਂਟ ਜ਼ੋਨ ਨੂੰ ਖਤਮ ਕੀਤੇ ਜਾਣ ਬਾਰੇ ਵੀ ਵਿਚਾਰ ਚਰਚਾ ਕੀਤੀ। ਉਹਨਾਂ ਕਿਹਾ ਕਿ ਮਾਈਕਰੋਕੰਟੇਨਮੈਂਟ ਖੇਤਰ ਦੇ ਵਸਨੀਕ ਉਹਨਾਂ ਨੂੰ ਜਦ ਵੀ ਚਾਹੁਣ ਉਹਨਾਂ ਦੇ ਫੋਨ 99889-10001 ਅਤੇ 77540-00001 ‘ਤੇ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ‘ਤੇ ਹੱਲ ਕਰਵਾਈ ਜਾਵੇਗੀ । ਉਹਨਾਂ ਆਖਿਆ ਕਿ ਮੋਗਾ ਮੇਰਾ ਪਰਿਵਾਰ ਹੈ ਅਤੇ ਮੈਂ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਦਿਨ ਰਾਤ ਆਪਣੇ ਪਰਿਵਾਰ ਨਾਲ ਖੜਾ ਹਾਂ । ਇਸ ਮੌਕੇ ਡਾ: ਹਰਜੋਤ ਕਮਲ ਅਤੇ ਮੋਗਾ ਇੰਡਸਟੀਅਲ ਫੋਕਲ ਪੁਆਇੰਟ ਡਿਵੈੱਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗਰੋਵਰ ਨੇ ਬੀ ਕੇ ਟੀ ਟਾਇਰ ਕੰਪਨੀ ਦੇ ਡਿਸਟਰੀਬਿਊਟਰ ਗੁਰਦੇਵ ਸਿੰਘ (ਨਿਊ ਫਾਰਗੋ ਟਰੇਡਿੰਗ) ਵੱਲੋਂ ਭੇਜੀਆਂ 100 ਪੀ ਪੀ ਟੀ ਕਿੱਟਾਂ ਸਿਵਲ ਸਰਜਨ ਨੂੰ ਸੌਂਪੀਆਂ

About Author

Leave a Reply

Your email address will not be published. Required fields are marked *