ਵਿਧਾਇਕ ਡਾ: ਹਰਜੋਤ ਕਮਲ ਨੇ ਸਾਵਣ ਦੇ ਦੂਜੇ ਸੋਮਵਾਰ ਭੋਲੇਨਾਥ ਦੀ ਪੂਜਾ ਅਰਚਨਾ ਕਰਦਿਆਂ ਵਾਤਾਵਰਨ ਸ਼ੁੱਧਤਾ ਲਈ ਤ੍ਰਿਵੈਣੀ ਦਾ ਕੀਤਾ ਆਰੋਪਣ

0

ਮੌਗਾ:ਸੰਕਰ ਯਾਦਵ,
ਵਾਤਾਵਰਣ ਸ਼ੁੱਧਤਾ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਲਈ ਦ੍ਰਿੜਤਾ ਨਾਲ ਕੰਮ ਕਰਨ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਮੋਗਾ ਸ਼ਹਿਰ ‘ਚ ਪੌਦੇ ਲਗਾਉਣ ਦੀ ਮੁਹਿੰਮ ਨੂੰ ਧਾਰਮਿਕ ਆਸਥਾ ਨਾਲ ਆਰੰਭ ਕਰਦਿਆਂ ਤ੍ਰਿਵੈਣੀ ਲਗਾਈ । ਬਹੋਨਾ ਰੋਡ ਸਥਿਤ ਗੌਧਾਮ ‘ਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਭੋਲੇਨਾਥ ਦੀ ਪੂਜਾ ਅਰਚਨਾ ਉਪਰੰਤ ਤ੍ਰਿਵੈਣੀ ਦਾ ਅਰੋਪਣ ਕੀਤਾ ਗਿਆ। ਇਸ ਮੌਕੇ ‘ਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਸ਼੍ਰੀ ਰਾਮਪਾਲ ਧਵਨ , ਗੌਧਾਮ ਦੇ ਸੈਕਟਰੀ ਡਾ: ਪ੍ਰੇਮ ਸ਼ਰਮਾ, ਰਵੀ ਪੰਡਿਤ ਅਤੇ ਉਹਨਾਂ ਦੇ ਸਹਿਯੋਗੀ ਵਿਸ਼ੇਸ਼ ਰੂਪ ‘ਚ ਹਾਜ਼ਰ ਸਨ। ਇਸ ਤੋਂ ਪਹਿਲਾਂ ਗੌਧਾਮ ਦੇ ਸੈਕਟਰੀ ਡਾ: ਪ੍ਰੇਮ ਸ਼ਰਮਾ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਗੌਧਾਮ ‘ਚ ਪਹੁੰਚਣ ‘ਤੇ ਸਵਾਗਤ ਕੀਤਾ। ਉਪਰੰਤ ਮਾਤਾ ਬਗਲਾਮੁਖੀ ਮੰਦਿਰ ਦੇ ਪ੍ਰਮੁੱਖ ਪੰਡਿਤ ਨੰਦ ਲਾਲ ਨੇ ਸਾਉਣ ਮਹੀਨੇ ਦੇ ਸੋਮਵਾਰ ਨੂੰ ਮੁੱਖ ਰੱਖਦਿਆਂ ਭਗਵਾਨ ਸ਼ਿਵ ਦੇ ਪਵਿੱਤਰ ਸ਼ਿਵਲਿੰਗ ‘ਤੇ ਵਿਧਾਇਕ ਡਾ: ਹਰਜੋਤ ਕਮਲ ਤੋਂ ਪੂਰੀ ਵਿਧੀ ਅਤੇ ਮੰਤਰ ਉਚਾਰਣ ਦੇ ਨਾਲ ਪੂਜਾ ਅਰਚਨਾ ਕਰਵਾਈ ਅਤੇ ਡਾ: ਹਰਜੋਤ ਨੇ ਆਪਣੇ ਮੋਗਾ ਹਲਕੇ ਵਾਸੀਆਂ ਦੀ ਤੰਦਰੁਸਤੀ ਅਤੇ ਚੜਦੀ ਕਲਾ ਦੀ ਪ੍ਰਾਥਨਾ ਕਰਦਿਆਂ ਅਰਦਾਸ ਕੀਤੀ ਕਿ ਉਹ ਮੋਗਾ ਸਮੇਤ ਦੇਸ਼ ਅਤੇ ਸਮਾਜ ਲਈ ਪਹਿਲਾਂ ਤੋਂ ਵੀ ਜ਼ਿਆਦਾ ਲਗਨ ਅਤੇ ਉਤਸ਼ਾਹ ਨਾਲ ਸੇਵਾ ਕਰ ਸਕਣ। ਉਪਰੰਤ ਪੰਡਿਤ ਜੀ ਨੇ ਪੂਰੀ ਵਿਧੀ ਅਤੇ ਪੂਜਾ ਅਰਚਨਾ ਕਰਕੇ ਡਾ: ਹਰਜੋਤ ਨਾਲ ਤ੍ਰਿਵੈਣੀ ਦਾ ਆਰੋਪਣ ਕਰਵਾਇਆ। ਡਾ: ਹਰਜੋਤ ਨੇ ਇਸ ਮੌਕੇ ਆਖਿਆ ਕਿ ਭਾਰਤੀ ਸੰਸਕ੍ਰਿਤੀ ਮੁਤਾਬਕ ਦੇਵੀ ਦੇਵਤਾ ਅਤੇ ਸਾਡੇ ਬਜ਼ੁਰਗ ਬੋਹੜ, ਪਿੱਪਲ ਅਤੇ ਨਿੰਮ ਦੇ ਔਸ਼ਧੀ ਯੁਕਤ ਗੁਣਾਂ ਨੂੰ ਧਿਆਨ ‘ਚ ਰੱਖਦਿਆਂ ਇਕੱਠਿਆਂ ਲਾਉਂਦੇ ਸਨ ਅਤੇ ਇਹਨਾਂ ਤਿੰਨਾਂ ਰੁੱਖਾਂ ਨੂੰ ਜੀਵਨ ਰੇਖਾ ਸਮਝਦਿਆਂ ਤ੍ਰਿਵੈਣੀ ਦੇ ਰੂਪ ਵਿਚ ਪੂਜਾ ਕੀਤੀ ਜਾਂਦੀ ਸੀ। ਇਸ ਮੌਕੇ ‘ਤੇ ਡਾ: ਹਰਜੋਤ ਕਮਲ ਨੇ ਗਊਧਾਮ ਦਾ ਦੌਰਾ ਕਰਕੇ ਗਊਵੰਸ਼ ਨੂੰ ਹਰਾ ਚਾਰਾ ਅਤੇ ਗੁੜ ਪਾਇਆ। ਉਹਨਾਂ ਕਿਹਾ ਕਿ ਬਿਨਾ ਕਿਸੀ ਸਰਕਾਰੀ ਮਦਦ ਨਾਲ ਜਿਸ ਪ੍ਰਕਾਰ ਤੋਂ ਗਊਵੰਸ਼ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਇਸ ਲਈ ਗੌਧਾਮ ਪ੍ਰਬੰਧਨ ਵਧਾਈ ਦਾ ਪਾਤਰ ਹੈ। ਇਸ ਮੌਕੇ ਉਹਨਾਂ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਗਊਵੰਸ਼ ਦੀ ਸੇਵਾ ਲਈ ਦਾਨ ਕੀਤੀ ।

About Author

Leave a Reply

Your email address will not be published. Required fields are marked *

You may have missed