ਲਵ ਕੁਸ਼ ਸੈਨਾ ਅਤੇ ਦਲਿਤ ਸੁੱਰਖਿਆ ਸੈਨਾ ਵੱਲੋਂ ਸੁਖਪਾਲ ਖੈਹਰਾ ਖਿਲਾਫ ਗਲਤ ਸ਼ਬਦਾਵਲੀ ਵਰਤੇ ਜਾਣ ਤੇ ਕਾਰਵਾਈ ਦੀ ਮੰਗ

ਬਟਾਲਾ (ਦਮਨ ਪਾਲ ਸਿੰਘ )ਲਵ ਕੁਸ਼ ਸੈਨਾ ਦਲਿਤ ਸੁਰੱਖਿਆ ਸੈਨਾ ਦੇ ਪੰਜਾਬ ਪ੍ਰਧਾਨ ਬਾਊ ਸੁਰਜੀਤ ਕੁਮਾਰ ਆਪਣੇ ਸਾਥੀਆਂ ਸਮੇਤ ਇੱਕ ਲਿਖਤ ਦਰਖਾਸਤ ਬਟਾਲਾ ਐਸ ਐਸ ਪੀ ਨੂੰ ਦਿੱਤੀ ਗਈ। ਜਿਸ ਵਿੱਚ ਸੁਖਪਾਲ ਖਹਿਰਾ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਖਹਿਰਾ ਵੱਲੋਂ ਦਲਿਤ ਸੁਰੱਖਿਆ ਸੈਨਾ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਦਾ ਆਰੋਪ ਲਗਾਇਆ ਗਿਆ। ਇਸ ਲਿਖਤ ਦਰਖ਼ਾਸਤ ਵਿਚ ਬਾਊ ਸੁਰਜੀਤ ਕੁਮਾਰ ਨੇ ਦੱਸਿਆ ਖੈਹਰਾ ਵੱਲੋਂ ਉਸ ਵੀਡੀਓ ਰਾਹੀ ਦਲਿਤ ਸੁਰੱਖਿਆ ਸੈਨਾ ਨੂੰ ਪੁਲਿਸ ਦਾ ਏਜੰਟ ਦਸਿਆ ਗਿਆ ਅਤੇ ਮੁਕਦਮਾ ਨੰਬਰ 168 ਦੇ ਦੋਸ਼ੀ ਗੁਰਪਤਵੰਤ ਸਿੰਘ ਪੰਨੂ ਤੇ ਹੋਏ ਮੁਕੱਦਮੇ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਉਸ ਦਾ ਸਮਰਥਨ ਕੀਤਾ ਗਿਆ ਜਿਸ ਨਾਲ ਦਲਿਤ ਸੁਰੱਖਿਆ ਸੈਨਾ ਦੇ ਮਨ ਨੂੰ ਠੇਸ ਪਹੁੰਚੀ ਹੈ। ਓਹਨਾ ਐਸਐਸਪੀ ਬਟਾਲਾ ਕੋਲੋ ਬਣਦੀਆ ਧਾਰਾਵਾਂ ਲਗਾਕੇ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਤੇ ਸੁਖਪਾਲ ਖਹਿਰਾ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਪੀ ਏ ਵਲੋ ਮੀਟਿੰਗ ਵਿੱਚ ਵਿਅਸਤ ਹੋਣ ਦੀ ਗੱਲ ਕਹੀ