ਵਿਵੇਕ ਪੁਬ੍ਲਿਕ ਸਕੂਲ ਅਜਨਾਲਾ ਰੋੜ ਦਾ ਨਤੀਜਾ ਆਇਆ 100 ਫ਼ੀਸਦੀ

ਮਨਵਿੰਦਰ ਸਿੰਘ ਵਿਕੀ ਅੰਮ੍ਰਿਤਸਰ ਸਾਹਿਬ : ਹਰ ਸਾਲ ਦੀ ਤਰਾਂ ਇਸ ਸਾਲ ਵੀ ਵਿਵੇਕ ਪੁਬ੍ਲਿਕ ਸਕੂਲ ਅਜਨਾਲਾ ਰੋੜ ਦਾ ਨਤੀਜਾ 100 ਫ਼ੀਸਦੀ ਰਿਹਾ ਸਕੂਲ ਦੀ ਦਸਵੀ ਕਲਾਸ ਦੀ ਵਿਦਿਆਰਥਣ ਰਵਨੀਤ ਕੌਰ ਨੇ 90 .6 ਅੰਕ ਲੈਕੇ ਪਹਿਲਾ ਸਥਾਨ ਹਾਸਿਲ ਕੀਤਾ ਵੰਸੁ ਨੇ 88 .4 ਅੰਕ ਲੈਕੇ ਦੂਸਰਾ ਅਤੇ ਸੁਖਮੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ ਸਕੂਲ ਦੀ ਡਾਇਰੇਕਟਰ ਸ੍ਰੀ ਮਤੀ ਨਿਧੀ ਮਹਿਰਾਨੇ ਦੱਸਿਆ ਕਿ ਸਮਾਜਿਕ ਵਿਗਿਆਨ ਵਿਚ ਅੱਠ ਬੱਚਿਆਂ ਨੇ ਪੰਜਾਬੀ ਵਿਚ ਸੱਤ ਅਤੇ ਅੰਗਰੇਜ਼ੀ ਵਿਚ ਛੇ ਬੱਚਿਆਂ ਨੇ 90 ਪ੍ਰਤੀਸਤ ਅੰਕ ਪ੍ਰਾਪਤ ਕੀਤੇ ਹਨ ਓਹਨਾ ਇਸ ਸਫਲਤਾ ਦਾ ਸੇਹਰਾ ਅਧਿਆਪਕਾ ਅਤੇ ਮਾਪਿਆਂ ਅਤੇ ਬੱਚਿਆਂ ਦੀ ਮੇਹਨਤ ਨੂੰ ਦਿੱਤਾ ਓਹਨਾ ਟੀਚਰਸ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਓਹਨਾ ਦੀ ਮੇਹਨਤ ਕਾਰਨ ਹੀ ਸਕੂਲ ਦਾ ਨਤੀਜਾ 100 ਫ਼ੀਸਦੀ ਆਇਆ ਹੈ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਮਹਿਰਾ ਨੇ ਵਿਦਿਆਰਥੀਆਂ ਅਤੇ ਓਹਨਾ ਨੇ ਮਾਪਿਆਂ ਨੂੰ ਵਧਾਈ ਦਿਤੀ ਅਤੇ ਬੱਚਿਆਂ ਨੂੰ ਅੱਗੇ ਤੌ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ