ਅੰਸ਼ਿਕਾ ਬਾਂਸਲ ਨੇ ਵਧੀਆ ਨੰਬਰ ਲੈਕੇ ਕੀਤਾ ਸਕੂਲ ਦਾ ਨਾਂਅ ਰੋਸ਼ਨ

ਵਿਦਿਆਰਥਣ ਅੰਸ਼ਿਕਾ ਬਾਂਸਲ ਦਾ ਮੂੰਹ ਮਿੱਠਾ ਕਰਵਾਉਂਦੀ ਹੋਈ ਉਸ ਦੀ ਮਾਤਾ।
ਕੁਰਾਲੀ,ਜਗਦੀਸ਼ ਸਿੰਘ) : ਬੀਤੇ ਦਿਨੀਂ ਸੀ ਬੀ ਐਸ ਈ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੋਰਿੰਡਾ ਰੋਡ ਤੇ ਸਥਿਤ ਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਅੰਸ਼ਿਕਾ ਬੰਸਲ ਨੇ 89.6 ਫ਼ੀਸਦੀ ਅੰਕ ਲੈਕੇ ਸ਼ਹਿਰ ਅਤੇ ਇਲਾਕੇ ਦੀਆਂ ਧੀਆਂ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ। ਅੰਸ਼ਿਕਾ ਬਾਂਸਲ ਨੇ ਇਸ ਗੱਲ ਦਾ ਸਿਹਰਾ ਆਪਣੇ ਸਕੂਲ ਦੀ ਪ੍ਰਿੰਸੀਪਲ ਮੈਡਮ, ਸਮੂਹ ਅਧਿਆਪਕਾਂ, ਮਾਤਾ ਪਿਤਾ ਨੂੰ ਦਿੰਦੇ ਹੋਏ ਕਿਹਾ ਕਿ ਸਕੂਲ ਟੀਚਰਾਂ ਵੱਲੋਂ ਦਿੱਤੀ ਚੰਗੀ ਸੇਧ ਅਤੇ ਉਨ੍ਹਾਂ ਵੱਲੋਂ ਕਰਵਾਈ ਮਿਹਨਤ ਸਦਕਾ ਇਹ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਅੱਗੇ ਭਵਿੱਖ ਬਾਰੇ ਦਸਦਿਆਂ ਕਿਹਾ ਕਿ ਉਸਦਾ ਵੱਧ ਰੁਝਾਨ ਕਾਮਰਸ ਵੱਲ ਹੈ ਅਤੇ ਚਾਰਟਰਡ ਅਕਾਊਟੈਂਟ ਬਣ ਕੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।