ਅੱਜ ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਹੋਈ

ਰਾਮਾਂ ਮੰਡੀ (ਬਲਬੀਰ ਸਿੰਘ ਬਾਘਾ): ਅੱਜ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਅੰਦਰ ਜਿਲ੍ਹਾ ਪ੍ਰਧਾਨ ਡਾ:ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਜਗਦੀਸ਼ ਸਿੰਘ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਵਿਸ਼ੇਸ਼ ਮਹਿਮਾਨ ਸਾ਼ਮਿਲ ਹੋਏ । ਇਸ ਮੀਟਿੰਗ ਵਿੱਚ ਇਹਨਾਂ ਹਲਕਿਆਂ ਵਿੱਚ ਪਾਰਟੀ ਦੀ ਮਜਬੂਤੀ ਲਈ ਵਿਚਾਰ ਕੀਤਾ ।ਇਸ ਤੋ ਇਲਾਵਾ ਡਾ:ਜੋਗਿੰਦਰ ਸਿੰਘ ਜਿਲ੍ਹਾ ਪ੍ਰਧਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ 2022 ਤਹਿਤ ਹਲਕਾ ਤਲਵੰਡੀ ਸਾਬੋ ਅਤੇ ਹਲਕਾ ਮੌੜ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਪਾਇਆ ਜਾਵੇਗਾ ।ਇਸ ਤੋ ਇਲਾਵਾ ਬਠਿੰਡਾ ਵਿਖੇ ਥਰਮਲ ਪਲਾਟ ਨੂੰ ਖਤਮ ਕਰਨਾ ,ਕੇਂਦਰ ਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਅਰਡੀਨੈਸ਼ ਜਾਰੀ ਕੀਤਾ ਗਿਆ ਇਸ ਦੀ ਨਿਖੇਧੀ ਕੀਤੀ ।ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾਵੇ । ਜਗਦੀਸ਼ ਸਿੰਘ ਗੋਗੀ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਪਿੰਡ -ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ ।ਇਸ ਮੀਟਿੰਗ ਨੂੰ ਹਲਕਾ ਤਲਵੰਡੀ ਸਾਬੋ ਦੇ ਪ੍ਰਧਾਨ ਸਾਧੂ ਸਿੰਘ ,ਜਿਲ੍ਹਾ ਇੰਨਚਾਰਜ਼ ਹਰਨੇਕ ਸਿੰਘ ਜਗੇਸਵਾਰ ਦਿਆਲ ਅਮਰ ਜਿਲ੍ਹਾ ਸਕੱਤਰ ਨੈਬੇ ਸਿੰਘ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ।ਹਲਕਾ ਮੌੜ ਦੇ ਪ੍ਰਧਾਨ ਬੱਲੂ ਸਿੰਘ ਹਲਕਾ ਇੰਨਾਚਾਰਜ਼ ਦੁਸਹਿਰਾ ਸਿੰਘ ਰਾਮ ਸਿੰਘ ਨੇ ਹਲਕਾ ਮੌੜ ਵੱਲੋਂ ਗਤੀਵਿਧੀਆਂ ਤੇਜ਼ ਕੀਤੀਆਂ ਜਾਣਗੀਆਂ ਇਸ ਮੀਟਿੰਗ ਵਿੱਚ ਬਿੱਲੂ ਸਿੰਘ ਜਿਲ੍ਹਾ ਕੈਸ਼ੀਆਰ ਰਵੀ ਕੁਮਾਰ ਜਰਨਲ ਸਕੱਤਰ ਹਲਕਾ ਤਲਵੰਡੀ ਸਾਬੋ ਪੂਰਨ ਸਿੰਘ ਧਰਮ ਸਿੰਘ ਰਿੰਕੂ ਕੁਮਾਰ ਉਜੀਨਾਵਾਲ ਸ਼ਹਿਰੀ ਪ੍ਰਧਾਨ ਰਾਮਾਂ ਮੰਡੀ ਰਛਪਾਲ ਸਿੰਘ ਰਾਜੂ ਯੁੱਥ ਆਗੂ ਤੋ ਇਲਾਵਾ ਬਹੁਤ ਸਾਰੇ ਸਾਥੀਆਂ ਨੇ ਵੀ ਆਪਣੀ ਹਜ਼ਾਰੀ ਭਾਰੀ