ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਸਦਰ ਥਾਣਾ ਕੁਰਾਲੀ ਵੱਲੋਂ ਭਗੋੜਾ ਕੀਤਾ ਕਾਬੂ

ਕੁਰਾਲੀ ਜਗਦੀਸ਼ ਸਿੰਘ : ਜਿਲ੍ਹਾ ਐਸ.ਏ.ਐਸ ਨਗਰ ਪੁਲਿਸ ਮੁੱਖੀ ਕੁਲਦੀਪ ਸਿੰਘ ਚਾਹਲ ਤੇ ਡੀ.ਐਸ.ਪੀ ਸਬ ਡਵੀਜ਼ਨ ਖਰੜ-2 ਮੁੱਲਾਂਪੁਰ ਅਮਰੋਜ ਸਿੰਘ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਸਦਰ ਥਾਣਾ ਕੁਰਾਲੀ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਗਈ ਮੁਹਿਮ ਤਹਿਤ ਬੀਤੇ ਦਿਨ ਗੈਰ ਕਾਨੂੰਨੀ ਸਰਾਬ ਦਾ ਧੰਦਾ ਕਰਨ ਦੇ ਦੋਸ਼ ਵਿੱਚ ਮਾਣਯੋਗ ਅਦਾਲਤ ਵੱਲੋਂ 21/1/2019 ਨੂੰ ਐਲਾਣੇ ਭਗੌੜੇ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਚ.ਓ ਇੰ. ਬਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕਿਸੇ ਮੁਖਬਰੇ ਖ਼ਾਸ ਤੋਂ ਇਤਲਾਹ ਮਿਲੀ ਸੀ ਗੈਰ ਕਾਨੂੰਨੀ ਸਰਾਬ ਦਾ ਧੰਦਾ ਕਰਨ ਦੇ ਦੋਸ਼ ਵਿੱਚ ਮਾਣਯੋਗ ਜੱਜ ਆਸ਼ੀਮਾ ਸ਼ਰਮਾ ਦੀ ਅਦਾਲਤ ਵੱਲੋਂ ਭਗੌੜਾ ਐਲਾਣਿਆਂ ਗਿਆ ਵੀਰੂ ਰਾਮ ਉਰਫ ਵੀਰੂ ਇਸ ਸਮੇਂ ਨੇੜਲੇ ਪਿੰਡ ਲਖਲੌਰ ਵਿਖੇ ਦੇਖਿਆ ਗਿਆ ਹੈ ਤੇ ਜੇਕਰ ਇਸੇ ਸਮੇਂ ਪਿੰਡ ਵਿੱਚ ਦਬੀਸ਼ ਕੀਤੀ ਜਾਵੇ ਤਾਂ ਉਸਨੂੰ ਕਾਬੂ ਕੀਤਾ ਜਾ ਸਕਦਾ ਹੈ ਤਾਂ ਉਸੇ ਸਮੇਂ ਉਨ੍ਹਾਂ ਵੱਲੋਂ ਏ.ਐਸ.ਆਈ ਰਛਪਾਲ ਸਿੰਘ ਦੀ ਅਗਵਾਈ ਵਿੱਚ ਹੌਲਦਾਰ  ਰਣਵੀਰ ਸਿੰਘ ਤੇ ਹੌਲਦਾਰ  ਜੁਝਾਰ ਸਿੰਘ ਦੀ ਇੱਕ ਪੁਲਿਸ ਟੀਮ ਨੂੰ ਪਿੰਡ ਵਿੱਚ ਦੱਸੇ ਪੱਤੇ ਤੇ ਦਬੀਸ਼ ਕਰਨ ਲਈ ਭੇਜਿਆ । ਜਿਥੇ ਤੋਂ ਵੀਰੂ ਰਾਮ ਉਰਫ ਵੀਰੂ ਕਾਬੂ ਕੀਤਾ ਗਿਆ । ਆਖਿਰ ਵਿੱਚ ਉਨ੍ਹਾਂ ਦੱਸੀ ਕਿ ਅੱਜ ਉਨ੍ਹਾਂ ਵੱਲੋਂ ਅਦਾਲਤ ਦੇ ਭਗੌੜੇ ਵੀਰੂ ਰਾਮ ਉਰਫ ਵੀਰੂ ਨੂੰ ਮਾਣਯੋਗ ਅਦਾਲਤ ਵਿੱਚ ਪਾਇਸ਼ ਕੀਤਾ ਜਾਵੇਗਾ ।

Leave a Reply

Your email address will not be published. Required fields are marked *