September 25, 2022

ਕੋਵਿਡ 19 ਦੇ ਮੱਦੇਨਜ਼ਰ ਸਮੂਹ ਹਦਾਇਤਾਂ ਦੀ ਪਾਲਣਾ ਹੋਵੇਗੀ ਲਾਜ਼ਮੀ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਸਦਕਾ ਲਿਆ ਫੈਸਲਾ-ਡਿਪਟੀ ਕਮਿਸ਼ਨਰ

ਜ਼ਿਲ੍ਹਾ ਮੈਜਿਸਟ੍ਰੇਟ ਨੇ ਆਈਲੈਟਸ ਦੀ ਪ੍ਰੀਖਿਆ ਸ਼ਰਤਾਂ ਤੇ ਲੈਣ ਦੀ ਮਨਜੂਰੀ ਦੇ ਆਦੇਸ਼ ਕੀਤੇ ਜਾਰੀ

ਮੋਗਾ 18 ਜੁਲਾਈ:ਸੰਕਰ ਯਾਦਵ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਵੇਖਦੇ ਹੋਏ ਆਈਲੈਟਸ ਦੀ ਪ੍ਰੀਖਿਆ ਲੇੈਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿਲ੍ਹਾ ਮੋਗਾ ਦੀ ਹਦੂਦ ਅੰਦਰ ਬ੍ਰਿਟਿਸ਼ ਕੌਸ਼ਲ ਇੰਡੀਆ ਅਤੇ ਆਈ.ਡੀ.ਪੀ. ਅੇੈਜੂਕੇਸ਼ਨ ਨੂੰ ਹਫਤਾਵਰੀ ਛੋਟੇ ਬੈਚ/ਸੈਸ਼ਨਾਂ ਵਿੱਚ ਆਈਲੈਟਸ ਦੀ ਪ੍ਰੀਖਿਆ ਲੈਣ ਲਈ ਕੁਝ ਸ਼ਰਤਾਂ ਤੇ ਮਨਜੂਰੀ ਜਾਰੀ ਕਰ ਦਿੱਤੀ ਗਈ ਹੈ।
ਸ੍ਰੀ ਸੰਦੀਪ ਹੰਸ ਨੇ ਆਈਲੈਟਸ ਦੀ ਪ੍ਰੀਖਿਆ ਲੈਣ ਵਾਲੇ ਸੈਟਰਾਂ ਨੂੰ ਕੋਵਿਡ 19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਦੇ ਸੰਕਰਮਣ ਤੋ ਬਚਣ ਲਈ ਹਦਾਇਤਾਂ ਦੀ ਪਾਲਣਾ ਪਹਿਲ ਦੇ ਆਧਾਰ ਤੇ ਕਰਨ ਬਾਰੇ ਦੱਸਦਿਆਂ ਕਿਹਾ ਕਿ ਆਈਲੈਟਸ ਦੀ ਪ੍ਰੀਖਿਆ ਹਫ਼ਤਾਵਰੀ ਛੋਟੇ ਬੈਚ/ਸੈਸ਼ਨਾਂ ਵਿੱਚ ਵੰਡੀ ਜਾਵੇ ਅਤੇ ਵੱਧ ਤੋ ਵੱਧ 50 ਵਿਦਿਆਰਥੀਅ ਹੀ ਇੱਕ ਸਮੇ ਇੱਕ ਸੈਟਰ ਵਿੱਚ ਪ੍ਰੀਖਿਆ ਦੇ ਸਕਦੇ ਹਨ। ਪ੍ਰੀਖਿਆ ਕਰਵਾਉਣ ਵਾਲੇ ਪ੍ਰਬੰਧਕ/ਨਿਰੀਖਕ ਯਕੀਨੀ ਬਣਾਉਣਗੇ ਕਿ ਪ੍ਰੀਖਿਆ ਸਮੇ ਵਿਦਿਆਰਥੀਆਂ ਵਿਚਕਾਰ ਘੱਟੋ ਘੱਟ 6 ਫੁੱਟ ਦਾਾ ਫਾਸਲਾ ਜਰੂਰੀ ਹੋਵੇ। ਪ੍ਰੀਖਿਆ ਸੈਟਰਾਂ ਨੂੰ ਹਰੇਕ ਪ੍ਰੀਖਿਆ ਤੋ ਪਹਿਲਾਂ 1 ਫੀਸਦੀ ਸੋਡੀਅਮ ਹਾਈਪੋਕੋਲੋਰਾਈਟ ਨਾਲ ਸੈਨੀਟਾਈਜ਼ ਕੀਤਾ ਜਾਵੇ। ਪ੍ਰੀਖਿਆ ਸਮੇ ਵਿਦਿਆਰਥੀ ਅਤੇ ਨਿਰੀਖਕ ਕੋਵਿਡ 19 ਦੀਆਂ ਸਮੂਹ ਹਦਾਇਤਾਂ ਜਿਵੇ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਕਾਇਮ ਰੱਖਣਾ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨਾ ਆਦਿ ਦੀ ਪਾਲਣਾ ਯਕੀਨੀ ਬਣਾਉਣਗੇ। ਪ੍ਰੀਖਿਆ ਕੇਦਰ ਵਿੱਚ ਵਿਦਿਆਰਥੀਆਂ ਵੱਲੋ ਕਿਸੇ ਵੀ ਪ੍ਰਕਾਰ ਦਾ ਸਮਾਨ ਸਾਂਝਾ ਨਹੀ ਕੀਤਾ ਜਾਵੇਗਾ। ਪ੍ਰੀਖਿਆ ਦੇ ਸ਼ੁਰੂ ਅਤੇ ਖਤਮ ਹੋਣ ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋ ਪ੍ਰੀਖਿਆ ਕੇਦਰਾਂ ਦੇ ਬਾਹਰ ਇਕੱਠ ਨਹੀ ਕੀਤਾ ਜਾਵੇਗਾ। ਇਨ੍ਹਾਂ ਕੇਦਰਾਂ ਵਿੱਚ ਏਅਰ ਕੰਡੀਸ਼ਨਿੰਗ ਦਾ ਤਾਪਮਾਨ 24 ਤੋ 30 ਡਿਗਰੀ ਸੈਲਸੀਅਸ ਅਤੇ ਨਮੀ 40 ਤੋ 70 ਫੀਸਦੀ ਵਿਚਕਾਰ ਮੈਨਟੇਨ ਰੱਖੀ ਜਾਵੇ। ਇਸਦੀ ਜਿੰਮੇਵਾਰੀ ਪ੍ਰਬੰਧਕ/ਜਗ੍ਹਾ ਦੇ ਮਾਲਕ ਦੀ ਹੋਵੇਗੀ।
ਪ੍ਰੀਖਿਆ ਕੇਦਰਾਂ ਵਿੱਚ ਕੋਵਿਡ 19 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਲਾਗੂ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਸਥਾਨ (ਹੋਟਲ/ਪੈਲਸ) ਦਾਾ ਲਾਇਸੰਸ ਕੈਸਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ।

Leave a Reply

Your email address will not be published.