ਦਿਨੋਂ ਦਿਨ ਵੱਧ ਰਿਹਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ

ਕੁਰਾਲੀ ਜਗਦੀਸ਼ ਸਿੰਘ : ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਜੀ ਵੱਲੋਂ ਚਲਾਏ ਇਸ ਮੰਚ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਕੁਰਾਲੀ, ਮਾਜਰੀ,ਮੋਰਿੰਡਾ ਇਕਾਈ ਦੇ ਪ੍ਰਧਾਨ ਅਮਰਜੀਤ ਧੀਮਾਨ ਨੇ ਦੱਸਿਆ ਕਿ ਲਾਲ-ਕਮਲ ਮਿਊਜ਼ਿਕ ਅਕੈਡਮੀ ਵਿਚ ਕੌਮੀ ਮੀਤ ਪ੍ਰਧਾਨ ਲਾਲ-ਕਮਲ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਨਾਮਵਰ ਕਲਾਕਾਰ ਬਾਈ ਅਮਰਜੀਤ ਨੂੰ ਖਰੜ ਇਕਾਈ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਗਾਇਕ ਸੂਫ਼ੀ ਬਲਵੀਰ ਨੂੰ ਪ੍ਰਧਾਨ, ਗੀਤਕਾਰ ਸੁਮੀ ਟੱਪਰੀਆਂ ਵਾਲਾ ਮੀਤ ਪ੍ਰਧਾਨ, ਸੰਗੀਤਕਾਰ ਸੋਨੂੰ ਖਾਨਪੁਰੀ ਜੁਆਇੰਟ ਖਜਾਨਚੀ,ਜੋਗੀ ਜੀ ਖਜਾਨਚੀ, ਵੀਡੀਓ ਡਾਇਰੈਕਟਰ ਗੱਗੀ ਮੁੱਖ ਸਲਾਹਕਾਰ, ਜੱਸਾ ਸਲਾਹਕਾਰ, ਗੀਤਕਾਰ ਰਣਬੀਰ ਦੁਰਾਲੀ ਸਲਾਹਕਾਰ ਅਤੇ ਹੋਰ ਵੀ ਕਈ ਆਹੁਦੇ ਨਿਯੁਕਤ ਕੀਤੇ ਗਏ।ਨਵ ਨਿਯੁਕਤ ਪ੍ਰਧਾਨ ਸੂਫ਼ੀ ਬਲਵੀਰ ਨੇ ਕਿਹਾ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਮੰਚ ਨੂੰ ਤਨ ਮਨ ਨਾਲ ਚਲਾਵਾਂਗੇ, ਕਿਉਂਕਿ ਕਰੋਨਾ ਵਾਇਰਸ ਦੀ ਜੋ ਮਹਾਂਮਾਰੀ ਚੱਲ ਰਹੀ ਹੈ ਇਸ ਦੌਰਾਨ ਸੰਗੀਤ ਖੇਤਰ ਨਾਲ ਸਬੰਧਤ ਹਰ ਵਿਅਕਤੀ ਅੱਜ ਬੇਰੁਜ਼ਗਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਕਰੀਬਨ ਸਾਰੇ ਹੀ ਕੰਮ ਖੋਲ ਦਿੱਤੇ ਹਨ ਪਰ ਸੰਗੀਤ ਵਰਗ ਨੂੰ ਕੋਈ ਢਿੱਲ ਨਹੀਂ ਦਿਤੀ, ਇਸ ਲਈ ਅਸੀਂ ਸਰਕਾਰ ਨੂੰ ਵੀ ਮੰਗ ਕਰਾਂਗੇ ਕਿ ਸਾਡੇ ਸੰਗੀਤ ਖੇਤਰ ਬਾਰੇ ਵੀ ਕੁੱਝ ਸੋਚਿਆ ਜਾਵੇ ਤਾਂ ਜੋ ਦੁਨੀਆਂ ਨੂੰ ਖੁਸ਼ੀਆਂ ਵੰਡਣ ਵਾਲੇ ਕਲਾਕਾਰਾਂ ਦੀ ਉਦਾਸੀ ਮੁੜ ਤੋਂ ਵਾਪਸ ਪਰਤ ਆਏ, ਮੀਟਿੰਗ ਦੇ ਅੰਤ ਵਿੱਚ ਅਮਰਜੀਤ ਧੀਮਾਨ ਨੇ ਸਾਰੇ ਅਹੁਦੇਦਾਰਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ।