ਨਵਤੇਜ ਸਿੰਘ ਗੁੱਗੂ ਦੇ ਸਾਥੀ ਹਰਪ੍ਰੀਤ ਸਿੰਘ ਸ਼ੇਰੂ ਨੇ ਦਿੱਤਾ ਹਰਚੰਦ ਸਿੰਘ ਖਾਲਸਾ ਨੂੰ ਜਵਾਬ

ਬਟਾਲਾ (ਦਮਨ ਪਾਲ ਸਿੰਘ)ਪਿਛਲੇ ਦਿਨੀਂ ਪੂਹਲਾ ਕਾਂਡ ਨਾਲ ਸੰਬੰਧਿਤ ਹਰਚੰਦ ਸਿੰਘ ਨੇ ਇੱਕ ਵੀਡੀਉ ਵਿੱਚ ਦੂਸਰੇ ਸਾਥੀ ਦੇ ਗੰਭੀਰ ਦੋਸ਼ ਲਗਾਉਂਦਿਆਂ ਹੋਇਆ ਕਿਹਾ ਸੀ ਕਿ ਜਿਸ ਜਗ੍ਹਾ ਤੇ ਬਟਾਲੇ ਦਾ ਇੱਕ ਚੈਰੀਟੇਬਲ ਹਸਪਤਾਲ ਬਣਿਆ ਹੋਇਆ ਹੈ, ਓਹ ਜਗ੍ਹਾ ਮੇਰੀ ਹੈ। ਹਰਚੰਦ ਸਿੰਘ ਨੇ ਕਿਹਾ ਸੀ ਕਿ ਇਹ ਜਗ੍ਹਾ ਪੂਹਲੇ ਨੂੰ ਗੱਡੀ ਚਾੜਨ ਤੋ ਪਹਿਲਾ ਹੀ ਮੇਰੇ ਸਾਥੀ ਨੇ ਮੈਨੂੰ ਦੇ ਦਿੱਤੀ ਸੀ। ਇਸ ਸਬੰਧੀ ਅਗਲਾ ਖੁਲਾਸਾ ਕਰਦਿਆਂ ਹਰਪ੍ਰੀਤ ਸਿੰਘ ਸ਼ੇਰੂ ਨੇ ਆਖਿਆ ਕਿ ਹਰਚੰਦ ਸਿੰਘ ਕਹਿੰਦਾ ਹੈ ਕਿ ਜਦ ਪੂਹਲੇ ਨੂੰ ਮਾਰਿਆ ਗਿਆ ਸੀ ਤਾਂ ਉਸ ਤੋ ਪਹਿਲਾ ਦੂਸਰੇ ਸਾਥੀ ਨੇ ਹਸਪਤਾਲ ਵਾਲਾ ਪਲਾਟ ਹਰਚੰਦ ਨੂੰ ਦੇਣ ਦਾ ਵਾਅਦਾ ਕੀਤਾ ਸੀ। ਸ਼ੇਰੂ ਅਨੁਸਾਰ ਇਹ ਪਲਾਟ ਫਰਵਰੀ 2012 ਵਿੱਚ ਖਰੀਦਿਆ ਗਿਆ ਸੀ। ਇਹ ਕਿਵੇਂ ਹੋ ਸਕਦਾ ਹੈ ਕਿ 2008 ਵਿੱਚ ਪਲਾਟ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਹੋਵੇ, ਜਿਹੜਾ ਪਲਾਟ ਇਸ ਤੋ 5 ਸਾਲ ਬਾਅਦ ਖਰੀਦਿਆ ਗਿਆ ਹੋਵੇ। ਹਰਪ੍ਰੀਤ ਸਿੰਘ ਅਨੁਸਾਰ ਹਰਚੰਦ ਸਿੰਘ ਦੀ ਹਰ ਸੰਭਵ ਸਹਾਇਤਾ ਹੁੰਦੀ ਰਹੀ ਹੈ। ਪਰ ਸਮਝ ਨਹੀਂ ਆ ਰਹੀ ਕਿ ਹੁਣ ਕਿਸ ਗੱਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉਸ ਨੇ ਆਖਿਆ ਕਿ ਚੈਰੀਟੇਬਲ ਹਸਪਤਾਲ ਵਿੱਚ ਹਰਚੰਦ ਸਿੰਘ ਦੀ ਮਾਤਾ ਜੀ ਦੇ ਇਲਾਜ਼ ਨਾ ਹੋਣ ਬਾਰੇ ਵੀ ਹਰਚੰਦ ਨੇ ਰੋਲਾ ਪਾਇਆ ਹੈ।