ਬੱਸਾਂ ਤੇ ਲਗਾਏ ਹੈਲਪਲਾਇਨ ਨੰਬਰ 1968 ਦੇ ਸਟਿੱਕਰ-ਬਗੀਚਾ ਸਿੰਘ

ਮੋਗਾ :ਸੰਕਰ ਯਾਦਵ : ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਮੁਨੀਸ਼ ਸਿੰਗਲ ਦੀਆਂ ਹਦਾਇਤਾਂ ਦੀ ਪਾਲਣਾ ਹਿਤ ”ਇੰਨਸਾਫ ਸਭਨਾਂ ਲਈ” ਦੇ ਅਰਥ ਨੂੰ ਸਾਰਥਿਕ ਕਰਨ ਲਈ ਅਤੇ ਮੁਫਤ ਕਾਨੂੰਨੀ ਸੇਵਾਵਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਟੋਲ ਫ੍ਰੀ ਹੈਲਪਲਾਇਨ ਨੰਬਰ 1968 ਦੇ ਸਟਿੱਕਰ ਲਗਾਏ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਬਗੀਚਾ ਸਿੰਘ ਨੇ ਦੱਸਿਆ ਕਿ ਇਹ ਸਟਿੱਕਰ ਰੋਡਵੇਜ ਅਤੇ ਪਨਬੱਸ ‘ਤੇ ਲਗਾਏ ਗਏ ਹਨ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੰਬਰ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ।
ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਕੋਈ ਵੀ ਜ਼ਰੂਰਤਮੰਦ ਵਿਅਕਤੀ ਇਸ ਨੰਬਰ ਤੇ ਸੰਪਰਕ ਕਰਕੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਸਕਦਾ ਹੈ। ਇਸ ਤੋ ਇਲਾਵਾ ਜ਼ਿਲ੍ਹੇ ਦੇ ਐਨ.ਜੀ.ਓਜ਼ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਪ੍ਰੋਗਰਾਮ ਦਾ ਵੀ ਅਯੋਜਨ ਕੀਤਾ ਗਿਆ, ਇਹ ਟ੍ਰੇਨਿੰਗ ਪ੍ਰੋਗਰਾਮ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਵੀਡੀਓ ਕੰਨੈਕਟ ਰਾਹੀਂ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਰਾਜੇਸ਼ ਸ਼ਰਮਾਂ, ਪੈਨਲ ਐਡਵੋਕੇਟ ਨੇ ਮੈਂਬਰਾਂ ਨੂੰ ਪੋਕਸੋ ਐਕਟ 2012 ਸੋਧ ਬਿੱਲ 2019), ਘਰੇਲੂ ਹਿੰਸਾਂ ਐਕਟ,2005 ਅਤੇ ਡਿਜਾਸਟਰ ਮਨੈਜਮੈਂਟ ਬਾਰੇ ਜਾਣਕਾਰੀ ਦਿੱਤੀ ਗਈ।