ਮੁਰਦਾ ਪਸ਼ੂਆਂ ਨੂੰ ਸ਼ਹਿਰ ਵਿੱਚੋ ਚੁੱਕਣ ਦੇ ਠੇਕੇ ਦੀ ਖੁੱਲ੍ਹੀ ਬੋਲੀ 3 ਅਗਸਤ ਨੂੰ

ਮੋਗਾ:ਸੰਕਰ ਯਾਦਵ : ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋ ਮੁਰਦਾ ਪਸ਼ੂਆਂ ਨੂੰ ਸ਼ਹਿਰ ਵਿੱਚੋ ਚੁੱਕਣ ਦਾ ਠੇਕਾ ਇੱਕ ਸਾਲ ਲਈ ਦਿੱਤਾ ਜਾਣਾ ਹੈ, ਜਿਸਦੀ ਖੁੱਲ੍ਹੀ ਬੋਲੀ 3 ਅਗਸਤ 2020 ਨੂੰ 2 ਵਜੇ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਰੱਖੀ ਗਈ ਹੈ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਅੱਗੇ ਦੱਸਿਆ ਕਿ ਮੁਰਦਾ ਪਸ਼ੂਆਂ ਦੇ ਰੱਖ ਰਖਾਵ ਲਈ ਜਗ੍ਹਾ ਦਾ ਪ੍ਰਬੰਧ ਠੇਕੇਦਾਰ ਖੁਦ ਕਰੇਗਾ। ਬੋਲੀ ਦੌਰਾਨ ਮੌਕੇ ਤੇ 10 ਹਜ਼ਾਰ ਰੁਪਏ ਇਮਾਨਤੀ ਰਕਮ ਨਗਰ ਨਿਗਮ ਮੋਗਾ ਪਾਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਬੋਲੀ ਦੀਆਂ ਸ਼ਰਤਾਂ ਮੌਕੇ ਤੇ ਹੀ ਰੱਖੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜੇਕਰ ਮਿਤੀ 3 ਅਗਸਤ ਨੂੰ ਕਿਸੇ ਕਾਰਨਾਂ ਕਰਕੇ ਸਰਕਾਰੀ ਛੁੱਟੀ ਹੁੰਦੀ ਹੈ ਤਾਂ ਅਗਲੇ ਕੰਮ ਵਾਲੇ ਦਿਨ ਉਕਤ ਨਿਯਤ ਕੀਤੇ ਸਮੇ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।