ਮੋਦੀ ਸੀ.ਬੀ.ਆਈ ਨੂੰ ਵਰਤ ਕੇ ਸਿਖਾਂ ਦੇ ਮਸਲੇ ਵਿਚ ਦਖਲ ਅੰਦਾਜੀ ਨਾ ਕਰੇ.. ਜਗਦੇਵ ਸਿੰਘ ਮਲੋਆ

ਜਗਦੇਵ ਸਿੰਘ ਮਲੋਆ ਅਤੇ ਸਾਥੀ
ਕੁਰਾਲੀ ਜਗਦੀਸ਼ ਸਿੰਘ. ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਵਿਚ ਬੋਲਦਿਆ ਆਮ ਆਦਮੀ ਪਾਰਟੀ ਦੇ ਜਿਲਾ ਸੀਨੀਅਰ ਮੀਤ ਪਰਧਾਨ ਜਗਦੇਵ ਸਿੰਘ ਮਲੋਆ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਹੈ ਕਿ ਹੁਚ ਜਦੋ ਸਿਟ ਦੀ ਜਾਂਚ ਲਗਭਗ ਦੋਸ਼ੀਆ ਦੇ ਨੇੜੇ ਪਹੁੰਚ ਗਈ ਹੈ ੳਸ ਸਮੇਂ ਐਨ ਮੋਕੇ ਤੇ ਸੀ ਬੀ.ਆਈ ਨੇ ਜਾਂਚ ਰੁਕਵਾਉਣ ਦੀ ਕੋਸ਼ਿਸ਼ ਕਰਵਾਈ ਜੋ ਕਿ ਕੇਂਦਰ ਸਰਕਾਰ ਦੇ ਅਧੀਨ ਪੈਦੀ ਹੈ ਅਜਿਹਾ ਮੋਦੀ ਨੇ ਇਸ ਲਈ ਕੀਤਾ ਕਿੳਕਿ ਸਿਧੇ ਤੋਰ ਤੇ ਉਹ ਬੇਅਦਬੀ ਦੇ ਦੋਸ਼ੀਆ ਨੂੰ ਬਚਾਉਣਾ ਚਾਹੁੰਦੇ ਹਨ ਜਦ ਕਿ ਅਜਿਹਾ ਕਰਨ ਨਾਲ ਮੋਦੀ ਨੂੰ ਆਉਣ ਵਾਲੇ ਸਮੇ ਵਿਚ ਸਿਖ ਕੌਮ ਦੇ ਵਿਰੋਧ ਦਾ ਖਮਿਆਜਾ ਭੁਗਤਣਾ ਪੈ ਸਕਦਾ ਉਹਨਾਂ ਕਿਹਾ ਕਿ ਜੇਕਰ ਕੇਂਦਰ ਨੇ ਇਸ ਤਰਾਂ ਕੀਤਾ ਤਾਂ ਉਹ ਇਸ ਗਲ ਡਟ ਕੇ ਵਿਰੋਧ ਕਰਨਗੇ ਇਸ ਮੋਕੇ ਓਹਨਾ ਨਾਲ ਪੰਚ ਸੋਨੀ ਖੇੜਾ,ਜਸਾ ਪਰਧਾਨ, ਯੂਥ ਆਗੂ ਸ਼ੁਬਮ ਗਿਰੀ, ਮਨਜੀਤ ਬੜੋਦੀ, ਮਨਿੰਦਰ ਸਿੰਘ ਆਦਿ ਮੋਜੂਦ ਸਨ