ਰਾਮਾਂ ਮੰਡੀ ਪੁਲਿਸ ਨੇ ਮਾਸਕ ਨਾਂ ਪਾਉਣ ਵਾਲੀਆਂ ਖਿਲਾਫ ਹੋਈ ਸਖ਼ਤ

ਜਾਣਕਾਰੀ ਦਿੰਦੇ ਹੋਏ ਹਰਨੇਕ ਸਿੰਘ
ਰਾਮਾਂ ਮੰਡੀ (ਬਲਬੀਰ ਸਿੰਘ ਬਾਘਾ): ਕੋਰੋਨਾ ਮਹਾਂਮਾਰੀ ਵਾਇਰਸ ਦੀ ਨਾਮੁਰਾਦ ਬਿਮਾਰੀ ਦੀ ਰੋਕਥਾਮ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੀਆਂ ਖਿਲਾਫ ਰਾਮਾਂ ਪੁਲਿਸ ਨੂੰ ਸਖ਼ਤੀ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਇਸ ਨਾਮੁਰਾਦ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਕੁੱਝ ਲੋਕ ਜਿੱਥੇ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ ,ਉੱਥੇ ਦੂਜੇ ਲੋਕਾਂ ਲਈ ਵੀ ਪੇਸ਼ਾਨੀ ਦਾ ਸਬੱਬ ਬਣਦੇ ਹਨ। ਇਸ ਦ ਚੱਲਦੀਆਂ ਰਾਮਾਂ ਥਾਣਾ ਦੇ ਮੁੱਖੀ ਸਰਦਾਰ ਹਰਨੇਕ ਸਿੰਘ ਅਜਿਹੇ ਲਾਪਰਵਾਹ ਲੋਕਾਂ ਖਿਲਾਫ ਸਖ਼ਤੀ ਵਰਣਤੀ ਸ਼ੁਰੂ ਕਰ ਦਿੱਤੀ ਹੈ । ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਰਾਮਾਂ ਸ਼ਹਿਰ ਵਿੱਚ ਗਸ਼ਤ ਤੇਜ਼ ਕਰਨ ਦੇ ਨਾਲ -ਨਾਲ ਸ਼ਹਿਰ ਦੇ ਮੁੱਖ ਚੌਕਾਂ ਅੰਦਰ ਨਾਕਾਬੰਦੀ ਕਰਕੇ ਇਸ ਕੋਰੋਨਾ ਮਹਾਂਮਾਰੀ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੀਆਂ ਦੇ ਚਲਾਨ ਕੱਟੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਅੱਜ ਤਲਵੰਡੀ ਸਾਬੋ ਮਾਰਗ ਰਾਮਾਂ ਕੈਚੀਆਂ ਰੋਡ ਤੇ ਕੁੱਝ ਨੌਜਵਾਨ ਮੁੰਹ ਤੇ ਮਾਸਕ ਪਹਿਨੇ ਵਗੈਰ ਇੱਕ ਕਾਰ ਤੇ ਘੁੰਮ ਰਹੇ ਸਨ ਜਿਨ੍ਹਾਂ ਦੇ ਖਿਲਾਫ ਪ੍ਸ਼ਾਸਨਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਜ਼ੁਰਮ ਤਹਿਤ ਆਈ ਪੀ ਸੀ ਧਾਰਾ 51 ਡੀ ਅੈਮ ਅੈਕਟ ਅਧੀਨ ਮੁੱਕਦਮਾ ਦਰਜ਼ ਕੀਤਾ ਗਿਆ ਹੈ । ਰਾਮਾਂ ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪ੍ਸ਼ਾਸ਼ਨ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋ ਲੋਕਾਂ ਦੀਆਂ ਕੀਮਤਾਂ ਜਾਨਾਂ ਬਚਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿੰਨ੍ਹਾਂ ਦਾ ਸਭ ਨੂੰ ਪਾਲਣਾ ਕਰਨਾ ਚਾਹੀਦਾ ਹੈ । ਰਾਮਾਂ ਥਾਣਾ ਦੇ ਮੁੱਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਕਿਸੇ ਕੰਮ ਲਈ ਬਾਹਰ ਨਿਕਲੋ ਤੇ ਬਾਹਰ ਨਿਕਲਣ ਸਮੇਂ ਮੁੰਹ ਜਰੂਰੀ ਢੰਕ ਕੇ ਜਾ ਮਾਸਕ ਜਰੂਰ ਪਹਿਨਿਅਾਂ ਜਾਵੇ ।