ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ

ਕੁਰਾਲੀ ਜਗਦੀਸ਼ ਸਿੰਘ: ਅੱਜ ਸਥਾਨਕ ਸ਼ਹਿਰ ਕੁਰਾਲੀ ਵਿਖੇ ਲਾਇਨਜ਼ ਕਲੱਬ ਗਰੇਟਰ ਕੁਰਾਲੀ ਵੱਲੋਂ ਕਲੱਬ ਦੇ ਪ੍ਰਧਾਨ ਡਾ ਅਨਿਲ ਕੁਮਾਰ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਪੌਦੇ ਲਗਾਏ ਗਏ ਇਸ ਸੰਬੰਧੀ ਕਲੱਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਭੱਟੀ ਨੇ ਦੱਸਿਆ ਕਿ ਲਾਇਨਜ਼ ਕਲੱਬ ਗ੍ਰੇਟਰ ਵੱਲੋਂ ਸਮਾਜ ਸੇਵਾ ਦੇ ਮਤਵ ਨੂੰ ਲੈ ਕੇ ਚਕਵਾਲ ਸੀਨੀਅਰ ਸੈਕੰਡਰੀ ਸਕੂਲ ਡੀ ਏ ਵੀ ਕਾਲਜ ਲੜਕੀਆਂ ਤੇ ਡੀਏਵੀ ਸਕੂਲ ਵਿੱਚ ਅੰਬ ਜਾਮਣ ਅਮਰੂਦ ਬਲੈਕਬੇਰੀ ਤੇ ਨਿੰਮ ਦੇ ਪੌਦੇ ਪ੍ਰਧਾਨ ਅਨਿਲ ਕੁਮਾਰ ਅਤੇ ਪ੍ਰਾਜੈਕਟ ਮੈਨੇਜਰ ਟੀ ਐਸ ਮਹੰਤ ਦੀ ਦੇਖਰੇਖ ਹੇਠ ਲਗਾਏ ਗਏ ਇਸ ਮੌਕੇ ਸਕੂਲਾਂ ਦੇ ਮੈਨੇਜਰ ਬਿੱਟੂ ਖੁੱਲਰ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖਾਂ ਦਾ ਸਭ ਤੋਂ ਵੱਧ ਯੋਗਦਾਨ ਹੈ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ।ਇਸ ਮੌਕੇ ਐਮ ਜੇ ਐਫ ਸੰਦੀਪ ਕੇ ਪਾਂਡੇ ਕਮਲ ਸ਼ਰਮਾ ਪੀ ਆਰ ਓ ,ਜਸਵੀਰ ਸਿੰਘ ਖ਼ਜ਼ਾਨਚੀ ,ਰਾਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਕੁਰਾਲੀ ਡਾਕਟਰ ਵਰਿੰਦਰ ਪ੍ਰਭਾਕਰ ਰਾਜੀਵ ਸੂਦ ਰਛਪਾਲ ਸਿੰਘ ਰਾਜਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ ।