ਹਿੰਦੀ ਕਾਮੇਡੀ ਸ਼ੋਰਟ ਫਿਲਮ ‘ਤਰਕੀਬ ਦੇ ਪੋਸਟਰ ਰਿਲੀਜ਼ ਲਈ ਕੀਤੀ ਪ੍ਰੈਸ ਕਾਨਫਰੰਸ

ਕੁਰਾਲੀ ਜਗਦੀਸ਼ ਸਿੰਘ : ਇਨੀ ਦਿਨੀਂ ਬਹੁਤ ਸਾਰੇ ਲੋਕ ਕਾਮੇਡੀ ਫਿਲਮਾਂ ਬਣਾ ਰਹੇ ਹਨ, ਪਰ ਕੁਝ ਲੋਕ ਹੀ ਸਿਚੂਏਸ਼ਨਲ ਕਾਮੇਡੀ ਫਿਲਮਾਂ ਬਣਾਉਂਦੇ ਹਨ। ਤਰਕੀਬ ਇਕ ਅਜਿਹੀ ਹੀ ਫਿਲਮ ਹੈ। 17 ਜੁਲਾਈ 2020 ਨੂੰ ਮੁਹਾਲੀ ਦੇ ਵਰਚੂਅਲ ਆਈ ਪ੍ਰੋਡਕਸ਼ਨ ਦੇ ਦਫਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਇਸ ਫਿਲਮ ਦੇ ਨਿਰਦੇਸ਼ਕ ਸਰਵਦੀਪ ਸਿੰਘ ਮੁੰਨਾ ਨੇ ਦੱਸਿਆ ਕਿ ਇਹ ਸੱਚੀ ਘਟਨਾਵਾਂ ਤੇ ਅਧਾਰਤ ਸਿਚੁਏਸ਼ਨਲ ਕਾਮੇਡੀ ਫਿਲਮ ਹੈ। ਸਰਵਦੀਪ ਸਿੰਘ ਦੇ ਅਨੁਸਾਰ, ਜਿਆਦਾ ਤੋਂ ਜ਼ਿਆਦਾ ਫਿਲਮਾਂ ਮਜ਼ਾਕੀਆ ਸਥਿਤੀਆਂ ਦੇ ਅਨੁਸਾਰ ਬਣਾਈ ਜਾਈਂਆਂ ਚਾਹੀਦੀਆਂ ਹਨ। ਇਸ ਫਿਲਮ ਦੀ ਕਹਾਣੀ ਅਸਲ ਵਿਚ ਡਾਇਰੈਕਟਰ ਸਰਵਦੀਪ ਸਿੰਘ ਮੁੰਨਾ’ ਤੋਂ ਖੁਦ ਵਾਪਰੀ ਇਕ ਸੱਚੀ ਸਥਿਤੀ ਤੇ ਅਧਾਰਿਤ ਹੈ।

ਫਿਲਮ ਦਾ ਮੁੱਖ ਨਾਇਕ ਵਿਕਾਸ ਬੁਲਾਰਿਆਂ ਹੈ, ਫਿਲਮ ਵਿੱਚ ਉਸਦਾ ਨਾਮ ਅਵਿਨਾਸ਼ ਹੈ। ਓਹਨਾ ਕਿਹਾ ਕਿ ਵਿਕਾਸ ਨੇ ਫਿਲਮ ਵਿਚ ਬਹੁਤ ਵਧੀਆ ਕੰਮ ਕੀਤਾ ਹੈ।ਗੱਗੀ ਸਿੰਘ ਸੰਜੇ ਦੇ ਤੌਰ ਤੇ ਫਿਲਮ ਦੀ ਦੂਜੀ ਲੀਡ ਵਿਚ ਹਨ। ਉਹਨਾਂ ਦਾ ਕੰਮ ਵੀ ਕਾਬਿਲੇ ਤਰੀਫ਼ ਹੈ।ਦਿਨੇਸ਼ ਆਰੀਅਨ ਨੇ ਸੰਨੀ ਦੇ ਰੂਪ ਵਿੱਚ ਅਵਿਨਾਸ਼ ਦੇ ਦੋਸਤ ਦੀ ਭੂਮਿਕਾ ਨਿਭਾਈ ਹੈ। ਅਵਤਾਰ ਸਿੰਘ ਨੇ ਸੰਜੇ ਦੇ ਦੋਸਤ ਦੀ ਅਵਤਾਰ ਵਜੋਂ ਭੂਮਿਕਾ ਨਿਭਾਈ ਹੈ। ਗੁਰਕਮਲ ਸਿੰਘ ਨੇ ਵੀ ਫਿਲਮ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ।ਓਹਨਾ ਦੱਸਿਆ ਕਿ  ਇਹ ਫਿਲਮ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਫਿਲਮਾਈ ਗਈ ਹੈ। ਇਹ 24 ਜੁਲਾਈ 2020 ਨੂੰ youtube.com ਦੇ ਚੈਨਲ ਵਰਚੂਅਲ ਆਈ ਪ੍ਰੋਡਕਸ਼ਨਸ ਤੇ ਰਿਲੀਜ਼ ਹੋਣ ਜਾ ਰਹੀ ਹੈ। ਓਹਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੀਆਂ ਫਿਲਮਾਂ ਚਾਹੀਦੀਆਂ ਹਨ ਜਿਹੜੀਆਂ ਮਜ਼ਾਕੀਆ ਅਤੇ ਹਾਸੇ ਭਰੀਆਂ ਹੋਣ। ਅੱਜ ਕੱਲ ਲੋਕ ਲੈਕਡਾਉਨ ਦੇ ਇਸ ਦੌਰ ਵਿੱਚ ਉਦਾਸੀ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਲਿਆਉਣ ਲਈ ਇਸ ਕਿਸਮ ਦੇ ਮਨੋਰੰਜਨ ਦੀ ਜ਼ਰੂਰਤ ਹੈ।

 

Leave a Reply

Your email address will not be published.