ਜ਼ਿਲ੍ਹੇ ਮੋਗੇ ਵਿੱਚ ਕਰੋਨਾ ਦੇ ਅੱਜ 11 ਨਵੇ ਮਾਮਲੇ ਆਏ ਸਾਹਮਣੇ।

0

ਮੋਗਾ(ਸੰਕਰ ਯਾਦਵ ) 18 ਜੁਲਾਈ: ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸਾਂ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਅੱਜ 11 ਨਵੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਾਲ ਜ਼ਿਲ੍ਹੇ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 56 ਹੋ ਗਈ ਹੈ। ਜਿੰਨ੍ਹਾਂ ਵਿੱਚੋ 37 ਮਰੀਜ਼ਾਂ ਨੂੰ ਘਰਾਂ ਵਿੱਚ ਕਰੋਨਟਾਈਨ ਕੀਤਾ ਗਿਆ ਹੈ। ਅੱਜ 364 ਕਰੋਨਾ ਦੇ ਸੈਪਲ ਇਕੱਤਰ ਕਰਕੇ ਟੈਸਟ ਲਈ ਭੇਜੇ ਗਏ।
ਜ਼ਿਲ੍ਹੇ ਵਿੱਚ ਕੁੱਲ 20860 ਮਰੀਜ਼ਾਂ ਦੇ ਸੇੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ ਜਿੰਨ੍ਹਾਂ ਵਿੱਚੋ 19704 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 847 ਰਿਪੋਰਟਾਂ ਦੇ ਨਤੀਜਿਆਂ ਦਾ ਇੰਤਜਾਰ ਹੈ।
ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਸੰਕਰਮਣ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਨੂੰ ਇੰਨ ਬਿੰਨ ਅਮਲ ਵਿੱਚ ਲਿਆਂਦਾ ਜਾਵੇ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਵਾਰ ਵਾਰ ਹੱਥ ਧੋਣ, ਸਨਿਟਾਈਜ਼, ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ ਅਤੇl ਕਿਉਕਿ ਸਿਰਫ ਇਨ੍ਹਾਂ ਸਾਵਧਾਨੀਆਂ ਨਾਲ ਹੀ ਅਸੀ ਇਸਦੀ ਜਕੜ ਵਿੱਚ ਆਉਣ ਤੋ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋ ਘਰ ਘਰ ਪਹੁੰਚ ਕਰਕੇ ਪੰਜਾਬ; ਸਰਕਾਰ ਦੇ ਮਿਸ਼ਨ ਫਤਿਹ ਅਤੇ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਘਰ ਤੋ ਬਾਹਰ ਸਿਰਫ ਤੇ ਸਿਰਫ ਜਰੂਰੀ ਕੰਮ ਲਈ ਹੀ ਨਿਕਲੀਏ ਅਤੇ ਜੇਕਰ ਅਜਿਹਾ ਕਰਨਾ ਪੈਦਾ ਹੈ ਤਾਂ ਮਾਸਕ, ਦਸਤਾਨਿਆਂ, ਹੈਡ ਸੈਨੇਟਾਈ॥ਰ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ ਬਿਲਕੁਲ ਵੀ ਨਹੀ ਭੁੱਲਣੀ ਚਾਹੀਦੀ।

About Author

Leave a Reply

Your email address will not be published. Required fields are marked *

You may have missed